ਮੁੰਬਈ- ਗੌਹਰ ਖਾਨ ਅਤੇ ਉਨ੍ਹਾਂ ਦੇ ਪਤੀ ਜ਼ੈਦ ਦਰਬਾਰ ਇਕੱਠੇ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। ਜਦੋਂਕਿ ਅਦਾਕਾਰਾ ਇਕ ਲੋਅ ਪ੍ਰੋਫਾਈਲ ਰੱਖਦੀ ਹੈ, ਬੁੱਧਵਾਰ ਦੀ ਸਵੇਰੇ ਗੌਹਰ ਖਾਨ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਏਅਰਪੋਰਟ 'ਤੇ ਗਰਭਵਤੀ ਗੌਹਰ ਖਾਨ ਨੂੰ ਸਟਾਈਲਿਸ਼ ਲੁੱਕ 'ਚ ਦੇਖਿਆ ਗਿਆ। ਆਪਣੀ ਕਾਰ ਤੋਂ ਬਾਹਰ ਨਿਕਲਦੇ ਹੀ ਅਭਿਨੇਤਰੀ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ। ਗੌਹਰ ਨੇ ਪੈਪਸ ਲਈ ਪੋਜ਼ ਵੀ ਦਿੱਤੇ।
ਫੈਸ਼ਨੇਬਲ ਪਰ ਕੰਫਰਟੇਬਲ ਆਊਂਟਿੰਗ ਲਈ ਗੌਹਰ ਨੇ ਇੱਕ ਲੰਬੀ ਕਮੀਜ਼ ਅਤੇ ਜਾਗਰ ਪਹਿਣਿਆ ਸੀ। ਉਸ ਨੇ ਇਸ ਨਾਲ ਇੱਕ ਬਲੈਕ ਸਵੈਟਰ ਅਤੇ ਵ੍ਹਾਈਟ ਅਤੇ ਬਲੈਕ ਲੰਬੀ ਜੈਕੇਟ ਪਾਈ।
ਗੌਹਰ ਨੇ ਲੁੱਕ ਨੂੰ ਮਿਨੀਮਲਿਸਟਿਕ ਰੱਖਿਆ। ਉਸ ਨੇ ਸਿਰਫ਼ ਲਾਲ ਲਿਪਸਟਿਕ ਦੀ ਵਰਤੋਂ ਕੀਤੀ ਅਤੇ ਬਿਨਾਂ ਮੇਕਅਪ ਲੁੱਕ ਨੂੰ ਅਪਣਾਇਆ। ਨਾਲ ਹੀ, ਵਾਲਾਂ ਨੂੰ ਪੋਨੀਟੇਲ 'ਚ ਬੰਨ੍ਹਿਆ ਹੋਇਆ ਸੀ।
25 ਦਸੰਬਰ 2020 ਨੂੰ ਵਿਆਹ ਕਰਨ ਵਾਲੇ ਗੌਹਰ ਅਤੇ ਜ਼ੈਦ ਨੇ ਪਿਛਲੇ ਮਹੀਨੇ ਗਰਭ ਅਵਸਥਾ ਦਾ ਐਲਾਨ ਕੀਤਾ ਸੀ।
ਜੈਨੀ ਜੌਹਲ ਨੇ ਅਰਜਨ ਢਿੱਲੋਂ ਬਾਰੇ ਬਿਆਨ ਲਈ ਮੰਗੀ ਮੁਆਫ਼ੀ, "Emotional ਹੋ ਕੇ ਵਰਤੀ ਗਈ ਗ਼ਲਤ ਸ਼ਬਦਾਵਲੀ"
NEXT STORY