ਮੁੰਬਈ- ਬਾਲੀਵੁੱਡ ਦੇ ਦਮਦਾਰ ਅਦਾਕਾਰ ਰਣਦੀਪ ਹੁੱਡਾ ਅਤੇ ਉਨ੍ਹਾਂ ਦੀ ਪਤਨੀ ਲਿਨ ਲੈਸ਼ਰਾਮ ਦੇ ਘਰ ਜਲਦੀ ਹੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਇਹ ਸਟਾਰ ਕਪਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਰਣਦੀਪ ਨੇ ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਲਿਨ ਦੇ ਜਨਮਦਿਨ ਦੇ ਮੌਕੇ 'ਤੇ ਇਕ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਪਹਿਲੀ ਵਾਰ ਲਿਨ ਦਾ 'ਬੇਬੀ ਬੰਪ' ਸਾਫ਼ ਨਜ਼ਰ ਆ ਰਿਹਾ ਹੈ।
ਪਤਨੀ ਲਈ ਲਿਖਿਆ ਦਿਲ ਛੂਹ ਲੈਣ ਵਾਲਾ ਸੰਦੇਸ਼
ਰਣਦੀਪ ਹੁੱਡਾ ਨੇ ਆਪਣੀ ਪਤਨੀ ਲਿਨ ਲਈ ਇਕ ਬਹੁਤ ਹੀ ਪਿਆਰੀ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਦੀ ਤਾਕਤ ਅਤੇ ਪਿਆਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਲਿਖਿਆ: "ਮਾਤ੍ਰਤਵ (ਮਾਂ ਬਣਨ) ਦੇ ਇਸ ਖੂਬਸੂਰਤ ਨਵੇਂ ਅਧਿਆਏ ਵਿੱਚ ਕਦਮ ਰੱਖਦੇ ਹੋਏ, ਮੈਂ ਤੁਹਾਡੀ ਤਾਕਤ, ਤੁਹਾਡੀ ਗੰਭੀਰਤਾ ਅਤੇ ਤੁਹਾਡੇ ਅਸੀਮ ਪਿਆਰ ਤੋਂ ਪਹਿਲਾਂ ਹੀ ਪ੍ਰਭਾਵਿਤ ਹਾਂ"। ਅਦਾਕਾਰ ਨੇ ਅੱਗੇ ਲਿਖਿਆ ਕਿ ਲਿਨ ਨੂੰ ਇਹ ਸਭ ਕਰਦੇ ਦੇਖ ਕੇ ਉਨ੍ਹਾਂ ਨੂੰ ਇਕ ਵਾਰ ਫਿਰ ਉਸ ਨਾਲ ਪਿਆਰ ਹੋ ਗਿਆ ਹੈ।
ਨਵੰਬਰ ਵਿੱਚ ਕੀਤਾ ਸੀ ਐਲਾਨ
ਇਸ ਜੋੜੇ ਨੇ ਆਪਣੀ ਦੂਜੀ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਯਾਨੀ ਇਸ ਸਾਲ ਨਵੰਬਰ ਵਿੱਚ ਹੀ ਆਪਣੇ ਪਹਿਲੇ ਬੱਚੇ ਦੇ ਆਉਣ ਦੀ ਖੁਸ਼ਖਬਰੀ ਸਾਂਝੀ ਕੀਤੀ ਸੀ। ਦੱਸਣਯੋਗ ਹੈ ਕਿ ਰਣਦੀਪ ਅਤੇ ਲਿਨ ਨੇ ਸਾਲ 2023 ਵਿੱਚ ਇਕ ਨਿੱਜੀ ਮਣੀਪੁਰੀ ਸਮਾਰੋਹ ਦੌਰਾਨ ਵਿਆਹ ਕਰਵਾਇਆ ਸੀ। ਦੋਵੇਂ ਅਕਸਰ ਕੁਦਰਤ ਪ੍ਰੇਮ ਅਤੇ ਸਾਦਗੀ ਭਰੀ ਜ਼ਿੰਦਗੀ ਲਈ ਜਾਣੇ ਜਾਂਦੇ ਹਨ।
ਵਰਕ ਫਰੰਟ 'ਤੇ ਰਣਦੀਪ ਹੁੱਡਾ
ਜੇਕਰ ਕੰਮ ਦੀ ਗੱਲ ਕਰੀਏ ਤਾਂ ਰਣਦੀਪ ਹੁੱਡਾ ਆਖਰੀ ਵਾਰ ਫਿਲਮ 'ਜਾਟ' ਵਿੱਚ ਨਜ਼ਰ ਆਏ ਸਨ, ਜਿਸ ਵਿੱਚ ਉਨ੍ਹਾਂ ਦੇ ਨਾਲ ਸੰਨੀ ਦਿਓਲ ਵੀ ਸਨ। ਇਸ ਸਮੇਂ ਫਿਲਮ ਦੇ ਸੀਕੁਅਲ 'ਤੇ ਕੰਮ ਚੱਲ ਰਿਹਾ ਹੈ, ਜਿਸ ਵਿੱਚ ਗੋਪੀਚੰਦ ਮਾਲੀਨੇਨੀ ਨਿਰਦੇਸ਼ਕ ਵਜੋਂ ਵਾਪਸੀ ਕਰ ਰਹੇ ਹਨ।
ਵਿਆਹ ਦੇ 9 ਸਾਲ ਬਾਅਦ ਵੀ ਬੱਚਾ ਕਿਉਂ ਨਹੀਂ? ਗੌਰਵ ਖੰਨਾ ਨੇ ਖੋਲ੍ਹਿਆ ਰਾਜ਼
NEXT STORY