ਮੁੰਬਈ (ਬਿਊਰੋ) : ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਪ੍ਰੋਡਕਸ਼ਨ ਟੀਮ 'ਚ ਕੰਮ ਕਰਨ ਵਾਲੀ ਟੈਲੇਂਟ ਮੈਨੇਜਰ ਪਿਸਤਾ ਧਾਕੜ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਇਕ ਸੜਕ ਦੁਰਘਟਨਾ 'ਚ ਹੋਈ ਹੈ। ਖ਼ਬਰਾਂ ਮੁਤਾਬਕ ਇਸ ਸੜਕ ਦੁਰਘਟਨਾ 'ਚ ਇਕ ਵਿਅਕਤੀ ਵੀ ਜ਼ਖ਼ਮੀ ਹੋਇਆ ਹੈ। ਪਿਸਤਾ ਧਾਕੜ ਪ੍ਰੋਡਕਸ਼ਨ ਕੰਪਨੀ ਅੰਡੇਮੋਲ ਸ਼ਾਇਨ ਇੰਡੀਆ ਨਾਲ ਇਕ ਟੈਲੇਂਟ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੀ ਸੀ। 'ਬਿੱਗ ਬੌਸ 14' ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਪਿਸਤਾ ਆਪਣੀ ਸਹਿਯੋਗੀ ਨਾਲ ਐਕਟਿਵਾ ਸਕੂਟਰ ਤੋਂ ਘਰ ਲਈ ਨਿਕਲੀ ਸੀ। ਸੜਕ 'ਤੇ ਜ਼ਿਆਦਾ ਹਨ੍ਹੇਰਾ ਹੋਣ ਕਾਰਨ ਉਨ੍ਹਾਂ ਦਾ ਸਕੂਟਰ ਸਲਿੱਪ ਹੋ ਗਿਆ ਤੇ ਉਹ ਆਪਣੀ ਸਹਿਯੋਗੀ ਨਾਲ ਹੇਠਾਂ ਡਿੱਗ ਗਈ। ਉਨ੍ਹਾਂ ਦੀ ਸਹਿਯੋਗੀ ਸੱਜੇ, ਜਦੋਂਕਿ ਪਿਸਤਾ ਖੱਬੇ ਪਾਸੇ ਜਾ ਡਿੱਗੀ। ਉਦੋਂ ਪਿੱਛੇ ਤੋਂ ਇਕ ਵੈਨਿਟੀ ਵੈਨ ਆਈ ਅਤੇ ਉਸ ਦੇ 'ਤੇ ਚੜ੍ਹ ਗਈ। ਇਸ ਦੌਰਾਨ ਪਿਸਤਾ ਨੇ ਦਮ ਤੋੜ ਦਿੱਤਾ।
ਦੱਸ ਦਈਏ ਕਿ ਪਿਸਤਾ ਦੀ ਮੌਤ 'ਤੇ 'ਬਿੱਗ ਬੌਸ' ਦੇ ਵੱਖ-ਵੱਖ ਸੀਜ਼ਨ ਦੇ ਕੰਟੈਸਟੈਂਸ ਰਹਿ ਚੁੱਕੇ ਮੁਕਾਬਲੇਬਾਜ਼ਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਛੋਟੀ ਉਮਰ 'ਚ ਹੀ ਪਿਸਤਾ ਧਾਕੜ ਦੀ ਮੌਤ 'ਤੇ ਅਫਸੋਸ ਜ਼ਾਹਰ ਕੀਤਾ। ਸੋਗ ਕਰਨ ਵਾਲੇ ਕਲਾਕਾਰਾਂ 'ਚ ਸ਼ਹਿਨਾਜ਼ ਕੌਰ ਗਿੱਲ, ਦੇਵੋਲੀਨਾ ਭੱਟਾਚਾਰੀਆ, ਕਾਮਿਆ ਪੰਜਾਬੀ, ਹਿਮਾਂਸ਼ੀ ਖੁਰਾਣਾ, ਪ੍ਰਿੰਸ ਨਰੂਲਾ, ਯੁਵਿਕਾ ਚੌਧਰੀ ਅਤੇ ਸਾਰਾ ਗੁਰਪਾਲ ਸ਼ਾਮਲ ਹਨ।
ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪਿਸਟਾ ਧਾਕੜ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਪਿਸਟਾ ਦੀ ਸਲਮਾਨ ਖ਼ਾਨ ਨਾਲ ਇਕ ਤਸਵੀਰ ਸਾਂਝੀ ਕੀਤੀ ਅਤੇ ਉਸ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਹਿਮਾਂਸ਼ੀ ਨੇ ਆਪਣੀ ਇਸ ਪੋਸਟ 'ਚ ਲਿਖਿਆ 'ਰਿਪ ਪਿਸਟਾ…ਹੁਣੇ–ਹੁਣੇ ਉਸ ਦੇ ਦਿਹਾਂਤ ਦੀ ਖ਼ਬਰ ਮਿਲੀ ਅਜੇ ਵੀ ਸਦਮੇ 'ਚ ਹਾਂ। ਜੀਵਨ ਅਨਿਸ਼ਚਿਤ ਹੈ। ਪਿਸਟਾ ਧਾਕੜ ਪਿਛਲੇ ਲੰਮੇ ਸਮੇਂ ਤੋਂ 'ਬਿੱਗ ਬੌਸ' ਦਾ ਹਿੱਸਾ ਰਹੀ ਹੈ ਅਤੇ ਬੀਤੇ ਦਿਨ ਉਸ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ।'
ਕਾਮਿਆ ਪੰਜਾਬੀ ਨੇ ਪਿਸਤਾ ਦੀ ਮੌਤ 'ਤੇ ਦੁੱਖ ਜ਼ਾਹਰ ਕਰਦਿਆਂ ਇਕ ਨਿੱਜੀ ਚੈਨਲ ਨਾਲ ਹੋਈ ਵਾਰਤਾਲਾਬ 'ਚ ਕਿਹਾ, 'ਮੈਂ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਹੈਰਾਨ ਹਾਂ। ਮੈਨੂੰ ਪਿਸਤਾ ਦੀ ਮੌਤ ਬਾਰੇ ਬਿਲਕੁਲ ਯਕੀਨ ਨਹੀਂ ਹੋ ਰਿਹਾ। ਮੈਂ 'ਬਿੱਗ ਬੌਸ' ਦੇ ਕਈ ਸੀਜ਼ਨਾਂ ਦਾ ਹਿੱਸਾ ਰਹੀ ਹਾਂ। ਅਜਿਹੇ 'ਚ ਮੈਂ ਪਿਸਤਾ ਨੂੰ ਲਗਾਤਾਰ ਮਿਲਦੀ ਰਹਿੰਦੀ ਸੀ ਅਤੇ ਅਕਸਰ ਹੀ ਉਸ ਨਾਲ ਫੋਨ 'ਤੇ ਲੰਮੀ ਗੱਲਬਾਤ ਹੁੰਦੀ ਸੀ।' ਕਾਮਿਆ ਪੰਜਾਬੀ ਨੇ ਅੱਗੇ ਕਿਹਾ, 'ਇਹ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਮੈਂ ਫ਼ਿਲਮ ਸਿਟੀ 'ਚ 'ਬਿੱਗ ਬੌਸ' ਦੇ ਸੈੱਟ 'ਤੇ ਐਂਟਰੀ ਮਾਰ ਰਹੀ ਸੀ ਅਤੇ ਮੈਂ ਉਥੇ ਪਿਸਤਾ ਨੂੰ ਵੇਖਿਆ। ਇਸ ਲਈ ਅਸੀਂ ਉਥੇ 15-20 ਮਿੰਟ ਦੀ ਲੰਮੀ ਗੱਲਬਾਤ ਕੀਤੀ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਫਿਲਹਾਲ ਪਿਸਤਾ ਬਾਰੇ ਕੀ ਕਹਿਣਾ ਹੈ ਅਤੇ ਉਸ ਦੀ ਮੌਤ ਬਾਰੇ ਕੀ ਸੋਚਣਾ ਹੈ। ਮੈਂ ਉਸ ਨੂੰ ਬਹੁਤ ਯਾਦ ਕਾਂਰਾਂਗੀ।'
ਦੱਸਣਯੋਗ ਹੈ ਕਿ ਪਿਸਤਾ ਧਾਕੜ ਨੇ 'ਬਿੱਗ ਬੌਸ' ਤੋਂ ਇਲਾਵਾ ਨਿਰਮਾਤਾ-ਨਿਰਦੇਸ਼ਕ ਰੋਹਿਤ ਸ਼ੇਟੀ ਦੇ ਰਿਐਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ' ਲਈ ਵੀ ਕੰਮ ਕੀਤਾ ਸੀ। ਪਿਸਤਾ ਧਾਕੜ ਦੇ ਟੀਵੀ ਤੇ ਬਾਲੀਵੁੱਡ ਦੇ ਸਿਤਾਰਿਆਂ ਨਾਲ ਚੰਗੇ ਸਬੰਧ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼੍ਰੀ ਬਰਾੜ ਨੇ ਹਥਿਆਰਾਂ ਵਾਲੇ ਗੀਤਾਂ ਤੋਂ ਕੀਤੀ ਤੌਬਾ, ਪੰਜਾਬ ਪੁਲਸ ਦੇ ਵਤੀਰੇ ਬਾਰੇ ਕੀਤੇ ਅਹਿਮ ਖ਼ੁਲਾਸੇ
NEXT STORY