ਮੁੰਬਈ: ਮਸ਼ਹੂਰ ਅਦਾਕਾਰਾ ਅਤੇ ਪਲੇਬੈਕ ਗਾਇਕਾ ਸੁਲਕਸ਼ਣਾ ਪੰਡਿਤ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦੇ ਭਰਾ ਲਲਿਤ ਪੰਡਿਤ ਨੇ ਇਹ ਜਾਣਕਾਰੀ ਦਿੱਤੀ। ਸੁਲਕਸ਼ਣਾ 71 ਸਾਲ ਦੀ ਸੀ। ਸੁਲਕਸ਼ਣਾ ਪੰਡਿਤ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਅਧੂਰੀ ਪ੍ਰੇਮ ਕਹਾਣੀ ਦੀ ਕਾਫ਼ੀ ਚਰਚਾ ਰਹੀ ਹੈ, ਜਿਸ ਕਾਰਨ ਉਹ ਸਾਰੀ ਉਮਰ ਇਕੱਲੀ ਰਹੀ ਅਤੇ ਉਨ੍ਹਾਂ ਨੇ ਕਦੇ ਵਿਆਹ ਨਹੀਂ ਕੀਤਾ। ਇਹ ਅਧੂਰਾ ਪਿਆਰ ਕੋਈ ਹੋਰ ਨਹੀਂ, ਸਗੋਂ ਫਿਲਮ 'ਸ਼ੋਲੇ' ਦੇ 'ਠਾਕੁਰ' ਯਾਨੀ ਅਦਾਕਾਰ ਸੰਜੀਵ ਕੁਮਾਰ ਸਨ।
ਸੰਜੀਵ ਕੁਮਾਰ ਅਤੇ ਸੁਲਕਸ਼ਣਾ ਦੇ ਪਿਆਰ ਦੇ ਚਰਚੇ ਪੁਰਾਣੇ ਸਮੇਂ ਵਿੱਚ ਕਾਫੀ ਰਹੇ। ਅਦਾਰਾਰਾ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਸੀ। ਜਦੋਂ ਸੰਜੀਵ ਕੁਮਾਰ ਦਾ ਦੇਹਾਂਤ ਹੋਇਆ, ਤਾਂ ਸੁਲਕਸ਼ਣਾ ਪੂਰੀ ਤਰ੍ਹਾਂ ਟੁੱਟ ਗਈ। ਉਨ੍ਹਾਂ ਨੇ ਸੰਜੀਵ ਕੁਮਾਰ ਦੇ ਦੇਹਾਂਤ ਤੋਂ ਬਾਅਦ ਸਾਰੀ ਉਮਰ ਇਕੱਲੇ ਰਹਿਣ ਦਾ ਫੈਸਲਾ ਕੀਤਾ। ਮਰਦੇ ਦਮ ਤੱਕ ਉਨ੍ਹਾਂ ਨੇ ਆਪਣੇ ਇਸ ਵਾਅਦੇ ਨੂੰ ਨਿਭਾਇਆ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ ! ਹਸਪਤਾਲ ਦੇ ਬੈੱਡ ਤੋਂ ਤਸਵੀਰ ਆਈ ਸਾਹਮਣੇ

ਦੁਖਾਂਤ ਜਾਂ ਇਤਫ਼ਾਕ: ਸੰਜੀਵ ਕੁਮਾਰ ਦੀ ਬਰਸੀ 'ਤੇ ਹੋਇਆ ਦੇਹਾਂਤ
ਸੁਲਕਸ਼ਣਾ ਪੰਡਿਤ ਦੀ ਮੌਤ ਇੱਕ ਵੱਡੇ ਦੁਖਾਂਤ ਜਾਂ ਇਤਫ਼ਾਕ ਵਾਂਗ ਵਾਪਰੀ ਹੈ ਕਿਉਂਕਿ ਉਨ੍ਹਾਂ ਦਾ ਦੇਹਾਂਤ ਸੰਜੀਵ ਕੁਮਾਰ ਦੀ ਬਰਸੀ ਵਾਲੇ ਦਿਨ 6 ਨਵੰਬਰ ਨੂੰ ਹੋਇਆ ਹੈ।
ਇਹ ਵੀ ਪੜ੍ਹੋ: 60 ਕਰੋੜ ਦੀ ਧੋਖਾਦੇਹੀ ਦਾ ਮਾਮਲਾ; ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ ਕੰਪਨੀ ਦੇ 4 ਕਰਮਚਾਰੀਆਂ ਨੂੰ ਜਾਰੀ ਹੋਇਆ ਸੰਮਨ
ਕਿਉਂ ਨਹੀਂ ਹੋਇਆ ਸੀ ਵਿਆਹ?
ਸੁਲਕਸ਼ਣਾ ਪੰਡਿਤ ਨੇ ਇੱਕ ਇੰਟਰਵਿਊ ਵਿੱਚ ਸੰਜੀਵ ਕੁਮਾਰ ਨਾਲ ਆਪਣੇ ਗੂੜ੍ਹੇ ਪਿਆਰ ਦਾ ਜ਼ਿਕਰ ਕੀਤਾ ਸੀ।
• ਸੰਜੀਵ ਕੁਮਾਰ ਪਹਿਲਾਂ ਇੱਕ-ਪਾਸੜ ਤਰੀਕੇ ਨਾਲ ਹੇਮਾ ਮਾਲਿਨੀ ਦੇ ਪਿਆਰ ਵਿੱਚ ਸਨ।
• ਜਦੋਂ ਹੇਮਾ ਮਾਲਿਨੀ ਨੇ ਸੰਜੀਵ ਕੁਮਾਰ ਦੇ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ, ਤਾਂ ਉਹ ਸੁਲਕਸ਼ਣਾ ਦੇ ਨੇੜੇ ਆ ਗਏ।
• ਸੁਲਕਸ਼ਣਾ ਨੇ ਦੱਸਿਆ ਸੀ ਕਿ ਸੰਜੀਵ ਕੁਮਾਰ ਨੂੰ ਦਿਲ ਦਾ ਰੋਗ ਸੀ।
• ਲਗਾਤਾਰ ਸ਼ਰਾਬ ਪੀਣ ਦੀਆਂ ਆਦਤਾਂ ਅਤੇ ਬਿਮਾਰੀ ਕਾਰਨ ਸੰਜੀਵ ਕੁਮਾਰ ਨੇ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ, ਮਸ਼ਹੂਰ ਅਦਾਕਾਰਾ ਤੇ ਗਾਇਕਾ ਨੂੰ ਆਇਆ Heart Attack

ਸੁਲਕਸ਼ਣਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1975 ਵਿੱਚ ਸੰਜੀਵ ਕੁਮਾਰ ਦੇ ਨਾਲ ਫਿਲਮ "ਉਲਝਣ" ਨਾਲ ਕੀਤੀ ਅਤੇ ਫਿਰ ਆਪਣੇ ਸਮੇਂ ਦੇ ਲਗਭਗ ਸਾਰੇ ਚੋਟੀ ਦੇ ਸਿਤਾਰਿਆਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਰਾਜੇਸ਼ ਖੰਨਾ, ਸ਼ਸ਼ੀ ਕਪੂਰ ਅਤੇ ਵਿਨੋਦ ਖੰਨਾ ਸ਼ਾਮਲ ਹਨ। ਉਨ੍ਹਾਂ ਦੀਆਂ ਹੋਰ ਮਹੱਤਵਪੂਰਨ ਫਿਲਮਾਂ ਵਿੱਚ "ਸੰਕੋਚ," "ਹੇਰਾ ਫੇਰੀ," ਅਤੇ "ਖਾਨਦਾਨ" ਸ਼ਾਮਲ ਹਨ। ਸੁਲਕਸ਼ਨਾ ਦਾ ਇੱਕ ਪਲੇਬੈਕ ਗਾਇਕਾ ਦੇ ਤੌਰ 'ਤੇ ਸਮਾਨਾਂਤਰ ਅਤੇ ਓਨਾਂ ਹੀ ਪ੍ਰਭਾਵਸ਼ਾਲੀ ਕੈਰੀਅਰ ਵੀ ਸੀ, ਉਨ੍ਹਾਂ ਨੇ "ਤੂ ਹੀ ਸਾਗਰ ਤੂ ਹੀ ਕਿਨਾਰਾ," "ਪਰਦੇਸੀਆ ਤੇਰੇ ਦੇਸ਼ ਮੇਂ," "ਬੇਕਰਾਰ ਦਿਲ ਟੂਟ ਗਿਆ," ਅਤੇ "ਬਾਂਧੀ ਰੇ ਕਾਹੇ ਪ੍ਰੀਤ" ਵਰਗੇ ਹਿੱਟ ਗੀਤ ਗਾਏ। ਉਹ ਹਿਸਾਰ, ਹਰਿਆਣਾ ਦੇ ਇੱਕ ਸੰਗੀਤਕ ਪਰਿਵਾਰ ਤੋਂ ਸੀ। ਪੰਡਿਤ ਜਸਰਾਜ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸਨ।
60 ਕਰੋੜ ਦੀ ਧੋਖਾਦੇਹੀ ਦਾ ਮਾਮਲਾ; ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ ਕੰਪਨੀ ਦੇ 4 ਕਰਮਚਾਰੀਆਂ ਨੂੰ ਜਾਰੀ ਹੋਇਆ ਸੰਮਨ
NEXT STORY