ਪੁਣੇ (ਬਿਊਰੋ) - ਮਹਾਰਾਸ਼ਟਰ ਦੇ ਪੁਣੇ ਸ਼ਹਿਰ ’ਚ ਪੁਲਸ ਨੇ ਆਸਕਰ ਪੁਰਸਕਾਰ ਜੇਤੂ ਸੰਗੀਤਕਾਰ ਏ. ਆਰ. ਰਹਿਮਾਨ ਨੂੰ ਲਾਈਵ ਕੰਸਰਟ ’ਚ ਗਾਉਣ ਤੋਂ ਰੋਕ ਦਿੱਤਾ, ਕਿਉਂਕਿ ਇਹ ਰਾਤ 10 ਵਜੇ ਦੀ ਸਮਾਂ ਸੀਮਾ ਤੋਂ ਬਾਅਦ ਵੀ ਜਾਰੀ ਸੀ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਐਤਵਾਰ ਨੂੰ ਇੱਥੇ ਹੋਏ ਪ੍ਰੋਗਰਾਮ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ, ਜਿਸ ’ਚ ਇਕ ਪੁਲਸ ਅਧਿਕਾਰੀ ਨੂੰ ਸਟੇਜ ’ਤੇ ਜਾਂਦੇ ਹੋਏ ਅਤੇ ਰਹਿਮਾਨ, ਹੋਰ ਕਲਾਕਾਰਾਂ ਅਤੇ ਪ੍ਰਬੰਧਕਾਂ ਨੂੰ ਸੰਗੀਤ ਪ੍ਰੋਗਰਾਮ ਰੋਕਣ ਲਈ ਕਹਿੰਦੇ ਦੇਖਿਆ ਜਾ ਸਕਦਾ ਹੈ।
ਪੁਣੇ ’ਚ ਰਾਜਾ ਬਹਾਦੁਰ ਮਿੱਲ ਕੰਪਲੈਕਸ ’ਚ ਏ. ਆਰ. ਰਹਿਮਾਨ ਦੇ ਪ੍ਰੋਗਰਾਮ ਨੂੰ ਦੇਖਣ ਲਈ ਕਾਫ਼ੀ ਗਿਣਤੀ ’ਚ ਲੋਕ ਇਕੱਠੇ ਹੋਏ ਸਨ।
ਬੰਡਗਾਰਡਨ ਥਾਣੇ ਦੇ ਇੰਸਪੈਕਟਰ ਸੰਤੋਸ਼ ਪਾਟਿਲ ਨੇ ਦੱਸਿਆ, ਰਾਤ 10 ਵਜੇ ਦੀ ਸਮੇਂ ਸੀਮਾ ਪਾਰ ਹੋ ਜਾਣ ਕਾਰਨ ਅਸੀਂ ਉਨ੍ਹਾਂ (ਰਹਿਮਾਨ ਨੂੰ) ਅਤੇ ਹੋਰ ਕਲਾਕਾਰਾਂ ਨੂੰ ਪ੍ਰੋਗਰਾਮ ਬੰਦ ਕਰਨ ਲਈ ਕਿਹਾ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ’ਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਦੱਸੋ।
ਅਮਰਿੰਦਰ ਗਿੱਲ ਦੀ ਆਵਾਜ਼ ’ਚ ‘ਜੋੜੀ’ ਫ਼ਿਲਮ ਦਾ ਗੀਤ ‘ਜਿੰਦੇ’ ਰਿਲੀਜ਼ (ਵੀਡੀਓ)
NEXT STORY