ਜਲੰਧਰ- ਸ਼ਹਿਨਾਜ਼ ਗਿੱਲ ਪੰਜਾਬ ਦੀ ਕੈਟਰੀਨਾ ਕੈਫ਼ ਨਾਲ ਮਸ਼ਹੂਰ ਹੈ। ਆਪਣੇ ਕਿਊਂਟ ਅੰਦਾਜ਼ ਨਾਲ ਸਭ ਨੂੰ ਹਸਾਉਣ ਵਾਲੀ ਸ਼ਹਿਨਾਜ਼ ਗਿੱਲ ਨੇ ਹੁਣ ਦੀਵਾਲੀ ਮੌਕੇ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ਹੈ।

ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਸ਼ਾਨਦਾਰ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ ‘ਚ ਹੈ।ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਫੈਨਜ਼ ਉਸ ਦੀਆਂ ਤਸਵੀਰਾਂ 'ਤੇ ਖੂਬ ਪਿਆਰ ਲੁੱਟਾ ਰਹੇ ਹਨ।

ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਤੋਂ ਹੀ ਲੋਕਾਂ ਦੇ ਦਿਲਾਂ 'ਚ ਵਸ ਗਈ ਸੀ।ਸ਼ੋਅ 'ਚ ਉਸ ਦੀ ਐਂਟਰੀ ਤੋਂ ਲੈ ਕੇ ਘਰ ਦੇ ਅੰਦਰ ਉਸ ਦੀ ਮਸਤੀ ਅਤੇ ਸਿਧਾਰਥ ਸ਼ੁਕਲਾ ਨਾਲ ਉਸ ਦੀ ਬਾਂਡਿੰਗ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਦੋਵਾਂ ਵਿਚਕਾਰ ਕੈਮਿਸਟਰੀ ਅਤੇ ਕੌੜੀ-ਮਿੱਠੀ ਬਹਿਸ ਦਾ ਨਤੀਜਾ ਇਹ ਹੋਇਆ ਕਿ 'ਬਿੱਗ ਬੌਸ' ਦਾ ਉਹ ਸੀਜ਼ਨ ਸਭ ਤੋਂ ਵੱਧ ਹਿੱਟ ਰਿਹਾ ਅਤੇ ਸ਼ੋਅ ਨੂੰ ਆਪਣੇ ਨਿਰਧਾਰਤ ਸਮੇਂ ਤੋਂ ਅੱਗੇ ਵਧਾਇਆ ਗਿਆ।


Ranbir Kapoor- Alia ਨੇ ਕੀਤੀ ਦੀਵਾਲੀ ਪੂਜਾ, ਪਿਤਾ ਦੀ ਗੋਦ 'ਚ ਨਜ਼ਰ ਆਈ ਰਾਹਾ
NEXT STORY