ਮੁੰਬਈ (ਬਿਊਰੋ)— ਫਿਲਮ ਇੰਡਸਟਰੀ 'ਚ ਇਸ ਸਮੇਂ ਨਵਾਂ ਸਾਲ ਪੂਰੇ ਜ਼ੋਰਾਂ 'ਤੇ ਹੈ। ਬਾਲੀਵੁੱਡ ਤੋਂ ਲੈ ਕੇ ਟੀ.ਵੀ. ਜਗਤ ਦੇ ਸਿਤਾਰੇ ਵੀ ਪਾਰਟੀ 'ਚ ਡੁੱਬੇ ਹੋਏ ਹਨ। 'ਬਿੱਗ ਬੌਸ' ਫੇਮ ਸ਼ਹਿਨਾਜ਼ ਗਿੱਲ ਨੇ ਵੀ ਨਵੇਂ ਸਾਲ ਦਾ ਸ਼ਾਨਦਾਰ ਸਵਾਗਤ ਕੀਤਾ। ਅਦਾਕਾਰਾ ਨੇ ਆਪਣੇ ਦੋਸਤਾਂ ਨਾਲ ਨਵੇਂ ਸਾਲ ਦੀ ਪਾਰਟੀ ਕੀਤੀ ਸੀ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਗਿੱਲ ਬਲੈਕ ਸ਼ਾਰਟ ਡਰੈੱਸ 'ਚ ਖੂਬਸੂਰਤ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਕਾਲੇ ਰੰਗ ਦੀ ਡਰੈੱਸ ਪਾਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਨੇ ਇਸ ਪਹਿਰਾਵੇ ਦੇ ਨਾਲ ਉੱਚੇ ਬੂਟ ਪਾਏ ਹੋਏ ਹਨ।ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਸ਼ਹਿਨਾਜ਼ ਗਿੱਲ ਟੇਬਲ 'ਤੇ ਬੈਠੀ ਸ਼ਾਨਦਾਰ ਅੰਦਾਜ਼ 'ਚ ਪੋਜ਼ ਦੇ ਰਹੀ ਹੈ।ਸ਼ਹਿਨਾਜ਼ ਗਿੱਲ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਹੈ ਅਤੇ ਪੋਜ਼ ਦੇ ਰਹੀ ਹੈ। ਅਦਾਕਾਰਾ ਇਨ੍ਹਾਂ ਤਸਵੀਰਾਂ 'ਤੇ ਲੋਕ ਪਿਆਰ ਦੀ ਵਰਖਾ ਕਰ ਰਹੇ ਹਨ। ਅਦਾਕਾਰਾ ਨੇ ਕਿਹਾ- 'ਸੁਆਗਤ ਹੈ 2025, ਹੈਪੀ ਨਿਊ ਈਅਰ। ਚਲੋ ਪਾਰਟੀ ਕਰਨ ਚੱਲੀਏ।'
ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ 'ਇਕ ਕੁੜੀ' ਦਾ ਐਲਾਨ ਕੀਤਾ ਹੈ। ਅਮਰਜੀਤ ਸਿੰਘ ਸਾਰੋਂ ਨੇ ਇਸ ਫਿਲਮ ਨੂੰ ਲਿਖਿਆ ਹੈ ਅਤੇ ਇਸ ਦਾ ਨਿਰਦੇਸ਼ਨ ਵੀ ਕਰਨਗੇ। ਇਹ ਫਿਲਮ 13 ਜੂਨ 2025 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।ਸ਼ਹਿਨਾਜ਼ ਇਸ ਫਿਲਮ ਦੀ ਨਿਰਮਾਤਾ ਵੀ ਹੈ।
ਇਸ ਤੋਂ ਇਲਾਵਾ ਸ਼ਹਿਨਾਜ਼ ਹਨੀ ਸਿੰਘ ਨਾਲ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਵੇਗੀ ਜਿਸ ਦਾ ਟਾਈਟਲ 'ਸ਼ੀਸ਼ੇ ਵਾਲੀ ਚੁੰਨੀ' ਹੈ। ਇਹ ਹਰਿਆਣਵੀ ਗੀਤ ਹੈ। ਹਾਲ ਹੀ 'ਚ ਹਨੀ ਸਿੰਘ ਨੇ ਮਿਊਜ਼ਿਕ ਵੀਡੀਓ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ।
ਕੀ ਅਰਬਾਜ਼ ਖਾਨ ਬਣਨ ਵਾਲੇ ਹਨ ਪਿਤਾ! ਜਾਣੋ ਵਾਇਰਲ ਤਸਵੀਰ ਦਾ ਸੱਚ
NEXT STORY