ਜਲੰਧਰ- ਹਿੰਦੀ ਸਿਨੇਮਾ ਦੇ ਬਿਹਤਰੀਨ, ਸਫ਼ਲਤਮ ਅਤੇ ਮੋਹਰੀ ਕਤਾਰ ਨਿਰਦੇਸ਼ਕਾਂ 'ਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਇੰਦਰ ਕੁਮਾਰ, ਜਿਨ੍ਹਾਂ ਦੀ ਧੀ ਸ਼ਵੇਤਾ ਇੰਦਰ ਕੁਮਾਰ ਪੰਜਾਬੀ ਸਿਨੇਮਾ ਵਿਹੜੇ ਪ੍ਰਭਾਵੀ ਦਸਤਕ ਦੇਣ ਲਈ ਤਿਆਰ ਹੈ, ਜੋ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਹੇ ਸੀਰੀ ਵੇ ਸੀਰੀ' ਦੁਆਰਾ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰੇਗੀ।
ਇਹ ਵੀ ਪੜ੍ਹੋ- ਮੰਗੇ ਮੁਆਫ਼ੀ, ਨਹੀਂ ਤਾਂ...ਦਿੱਗਜ਼ ਅਦਾਕਾਰ ਮਿਥੁਨ ਚੱਕਰਵਤੀ ਨੂੰ ਮਿਲੀ ਧਮਕੀ
'ਜਿਓ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਏ ਵੇਵ ਬੈਂਡ ਪ੍ਰੋਡੋਕਸ਼ਨ' ਦੇ ਸੁਯੰਕਤ ਨਿਰਮਾਣ ਅਤੇ ਐਸ਼ੋਸੀਏਸ਼ਨ ਅਧੀਨ ਬਣਾਈ ਜਾ ਰਹੀ ਉਕਤ ਫਿਲਮ 'ਚ ਬਾਲੀਵੁੱਡ ਅਦਾਕਾਰ ਆਰਿਆ ਬੱਬਰ ਦੇ ਨਾਲ ਲੀਡ ਭੂਮਿਕਾ 'ਚ ਨਜ਼ਰ ਆਵੇਗੀ ਸ਼ਵੇਤਾ ਇੰਦਰ ਕੁਮਾਰ, ਜੋ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਜਿਹੇ ਮੰਝੇ ਹੋਏ ਐਕਟਰਜ਼ ਨਾਲ ਵੀ ਪਹਿਲੀ ਵਾਰ ਅਪਣੀ ਮੌਜ਼ੂਦਗੀ ਦਰਜ ਕਰਵਾਏਗੀ।
ਇਹ ਵੀ ਪੜ੍ਹੋ- ਸੋਨੂੰ ਸੂਦ ਨੇ ਕੀਤਾ ਭਾਰਤ ਦਾ ਨਾਂਅ ਰੌਸ਼ਨ, ਬਣੇ ਇਸ ਦੇਸ਼ ਦੇ ਬ੍ਰਾਂਡ ਅੰਬੈਸਡਰ
ਇੰਗਲੈਂਡ ਦੀਆਂ ਮਨਮੋਹਕ ਲੋਕੇਸ਼ਨਜ ਉਪਰ ਫਿਲਮਾਂਈ ਗਈ ਇਸ ਦਿਲਚਸਪ-ਡ੍ਰਾਮੈਟਿਕ ਫਿਲਮ ਦੇ ਰਚਨਾਤਮਕ ਨਿਰਮਾਤਾ ਨੀਤੂ ਅਗਰਵਾਲ, ਕਾਰਜਕਾਰੀ ਨਿਰਮਾਤਾ ਰਾਹੁਲ ਤੋਮਰ, ਸਿਨੇਮਾਟੋਗ੍ਰਾਫ਼ਰ ਸੁੱਖ ਕੰਬੋਜ਼, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ ਅਮਨ ਸਿੱਧੂ, ਸੰਗੀਤਕਾਰ ਸ਼ਬੀਰ ਅਹਿਮਦ, ਅਮਿਤ ਗੁਪਤਾ ਅਤੇ ਪ੍ਰਤੀਕ ਗਾਂਧੀ ਅਤੇ ਸੰਪਾਦਕ ਕ੍ਰਿਸ਼ਨਾ ਰੋਡਜੇ ਹਨ, ਜਦਕਿ ਨਿਰਦੇਸ਼ਨ ਅਵਤਾਰ ਸਿੰਘ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਬਹੁ-ਚਰਚਿਤ ਅਤੇ ਬਿੱਗ ਸੈੱਟਅੱਪ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੋਨੂੰ ਸੂਦ ਨੇ ਕੀਤਾ ਭਾਰਤ ਦਾ ਨਾਂਅ ਰੌਸ਼ਨ, ਬਣੇ ਇਸ ਦੇਸ਼ ਦੇ ਬ੍ਰਾਂਡ ਅੰਬੈਸਡਰ
NEXT STORY