ਨਵੀਂ ਦਿੱਲੀ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪਾਲੀਵੁੱਡ ਇੰਡਸਟਰੀ ਤੋਂ ਇਲਾਵਾ ਦੇਸ਼- ਵਿਦੇਸ਼ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ ਗਾਇਕ ਨੇ ਦਿਲ ਲੁਮਿਨਾਟੀ ਟੂਰ ਖ਼ਤਮ ਕੀਤਾ ਹੈ। ਜਿਸ ਨੂੰ ਫੈਨਜ਼ ਦਾ ਬਹੁਤ ਪਿਆਰ ਮਿਲਿਆ ਹੈ। ਗਾਇਕ ਨੇ ਨਵੇਂ ਸਾਲ ਮੌਕੇ PM ਮੋਦੀ ਨਾਲ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਹਨ।
ਇਹ ਵੀ ਪੜ੍ਹੋ- ਹੇਮਾ ਮਾਲਿਨੀ ਨੇ ਮਾਂ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ
ਤਸਵੀਰਾਂ ਦੇਖ ਕੇ ਕੀ ਬੋਲੇ ਪ੍ਰਸ਼ੰਸਕ
ਗਾਇਕ ਦਿਲਜੀਤ ਦੁਸਾਂਝ ਦੁਆਰਾ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਲੈ ਕੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇਸ ਦੇ ਨਾਲ ਹੀ ਕੁੱਝ ਪ੍ਰਸ਼ੰਸਕਾਂ ਨੇ ਗਾਇਕ ਨੂੰ ਖਾਸ ਅਪੀਲ ਕੀਤੀ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਕਿਸਾਨਾਂ ਦੀ ਗੱਲ ਕਰਨੀ ਸੀ।' ਇੱਕ ਹੋਰ ਨੇ ਲਿਖਿਆ, 'ਭਾਜੀ ਤੁਹਾਨੂੰ ਤਾਂ ਟਾਈਮ ਮਿਲ ਗਿਆ ਪੀਐੱਮ ਮੋਦੀ ਨੂੰ ਮਿਲਣ ਦਾ, ਕਿਸਾਨਾਂ ਲਈ ਵੀ ਟਾਈਮ ਲੈ ਆਓ, ਉਹ ਵੀ ਮਿਲ ਲੈਣ।' ਇੱਕ ਹੋਰ ਨੇ ਲਿਖਿਆ, 'ਦਿਲਜੀਤ ਸਰ ਪਲੀਜ਼ ਤੁਸੀਂ ਮੋਦੀ ਜੀ ਕੋਲ ਡੱਲੇਵਾਲ ਸਾਹਿਬ ਦੀ ਗੱਲ ਕਰੋ, ਕਿਸਾਨੀ ਬਾਰੇ ਗੱਲ ਕਰੋ, ਮੋਦੀ ਜੀ ਨੂੰ ਤਾਂ ਡੱਲਵਾਲ ਸਾਹਿਬ ਦਿੱਸਦੇ ਹੀ ਨਹੀਂ।' ਇੱਕ ਹੋਰ ਨੇ ਲਿਖਿਆ, 'ਜਗਜੀਤ ਸਿੰਘ ਡੱਲੇਵਾਲ ਜੀ ਬਾਰੇ ਦੱਸ ਆਉਣਾ ਸੀ ਕਿ ਉਹ ਮਰਨ ਵਰਤ ਉਤੇ ਪਏ ਨੇ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਦੇ ਨਹੀਂ ਵੇਖਿਆ ਹੋਣਾ ਨਿਮਰਤ ਖਹਿਰਾ ਦਾ ਇਹ ਰੂਪ, ਤਸਵੀਰਾਂ ਵੇਖ ਰੂਹ ਹੋਵੇਗੀ ਖ਼ੁਸ਼
NEXT STORY