ਚੰਡੀਗੜ੍ਹ- ਦਿਲਜੀਤ ਦੋਸਾਂਝ ਦੇ ਸੈਕਟਰ 34 ਵਿਚ ਲਾਈਵ ਸ਼ੋਅ ਦੌਰਾਨ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਉਨ੍ਹਾਂ ਦੀ ਆਵਾਜ਼ ਨੂੰ ਸੁਣਨ ਆਏ। ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਵਿਦੇਸ਼ਾਂ ਤੋਂ ਕਈ ਐੱਨ. ਆਰ. ਆਈ. ਵੀ ਉਚੇਚੇ ਤੌਰ ’ਤੇ ਪਹੁੰਚੇ ਸਨ। ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿਲਜੀਤ ਦੇ ਸਮਰਥਕ ਉਨ੍ਹਾਂ ਨੂੰ ਸੁਣਨ ਲਈ ਪਹੁੰਚੇ ਸਨ।ਹਾਲ ਹੀ 'ਚ ਗਾਇਕ ਦੇ ਚੰਡੀਗੜ੍ਹ ਸ਼ੋਅ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਕੁੜੀ ਕਹਿ ਰਹੀ ਹੈ ਕਿ ਉਹ ਦਿਲਜੀਤ ਦਾ ਸ਼ੋਅ ਦੇਖਣ ਲਈ ਆਪਣਾ 10ਵੀਂ ਦਾ ਪੇਪਰ ਛੱਡ ਕੇ ਆਈ ਹੈ। ਜਦੋਂ ਲੜਕੀ ਨੂੰ ਪੁੱਛਿਆ ਜਾਂਦਾ ਹੈ ਕਿ ਉਸ ਨੇ ਪੇਪਰ ਕਿਉਂ ਛੱਡਿਆ ਤਾਂ ਉਹ ਕਹਿੰਦੀ ਹੈ ਕਿ ਉਹ ਕੰਸਰਟ ਵਿੱਚ ਆਉਣ ਦੀ ਤਿਆਰੀ ਕਰ ਰਹੀ ਸੀ।
ਇਹ ਵੀ ਪੜ੍ਹੋ-'ਲੋਕ ਤੁਹਾਡੇ 'ਤੇ ਜ਼ਹਿਰ ਸੁੱਟਣਗੇ', ਮੁੰਬਈ ਕੰਸਰਟ ਦੌਰਾਨ ਦਿਲਜੀਤ ਨੇ ਦਿੱਤਾ ਠੋਕਵਾਂ ਜਵਾਬ
ਵੀਡੀਓ ‘ਚ ਨਾ ਸਿਰਫ ਲੜਕੀ ਸਗੋਂ ਉਸ ਦੀ ਮਾਂ ਵੀ ਨਜ਼ਰ ਆਈ ਹੈ। ਜਦੋਂ ਲੜਕੀ ਦੀ ਮਾਂ ਨੂੰ ਉਸ ਦੇ ਪੇਪਰਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਸ ਦਾ ਜਵਾਬ ਹੋਰ ਵੀ ਹੈਰਾਨੀਜਨਕ ਸੀ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਵੀ ਇਮਤਿਹਾਨ ਹੋਣਗੇ ਪਰ ਦਿਲਜੀਤ ਹਰ ਸਾਲ ਨਹੀਂ ਆਵੇਗਾ, ਇਸੇ ਲਈ ਉਹ ਇੱਥੇ ਆਈ ਹੈ।ਦੱਸ ਦਈਏ ਕਿ 20 ਦਸੰਬਰ ਨੂੰ ਦਿਲਜੀਤ ਨੇ ਮੁੰਬਈ 'ਚ ਕੰਸਰਟ ਕੀਤਾ ਸੀ, ਜਿਸ 'ਚ ਫੈਨਜ਼ ਦਾ ਇਕੱਠ ਦੇਖਣ ਨੂੰ ਮਿਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਸ ਅਦਾਕਾਰ ਨੇ ਘਟਾਇਆ 42 ਕਿਲੋ ਭਾਰ, ਫੈਨਜ਼ ਕਰ ਰਹੇ ਹਨ ਤਾਰੀਫ਼
NEXT STORY