ਜਲੰਧਰ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਭਾਰਤ ਵਿੱਚ ਆਪਣੇ ਚੱਲ ਰਹੇ ਦਿਲ-ਲੁਮਿਨਾਟੀ ਦੌਰੇ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਤੱਕ ਕਈ ਸ਼ਹਿਰਾਂ ਵਿੱਚ ਉਸਦੇ ਸੰਗੀਤ ਸਮਾਰੋਹ ਹੋ ਚੁੱਕੇ ਹਨ ਅਤੇ ਕੁਝ ਹੋਰਾਂ ਵਿੱਚ ਹੋਣੇ ਬਾਕੀ ਹਨ। ਇਸ ਗਾਇਕ ਦੇ ਸਮਾਰੋਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਹਰ ਰੋਜ਼ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੀਆਂ ਹਨ ਅਤੇ ਇਸ ਨਾਲ ਜੁੜੀਆਂ ਵੱਖ-ਵੱਖ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ- Tv ਅਦਾਕਾਰਾ ਦੇ ਪੁੱਤਰ ਦੀ ਮਿਲੀ ਲਾਸ਼, 2 ਦੋਸਤਾਂ ਨੂੰ ਕੀਤਾ ਗ੍ਰਿਫਤਾਰ
ਹਾਲ ਹੀ ਵਿੱਚ ਦਿਲਜੀਤ ਦਾ ਦਿਲ-ਲੁਮਿਨਾਟੀ ਟੂਰ ਬੈਂਗਲੁਰੂ ਵਿੱਚ ਹੋਇਆ।ਇੱਥੇ ਪ੍ਰਸ਼ੰਸਕ ਉਸ ਲਈ ਦੀਵਾਨੇ ਹੋ ਰਹੇ ਹਨ ਪਰ ਕੰਸਰਟ 'ਚ ਜਾਣਾ ਵੀ ਓਨਾ ਹੀ ਮਜ਼ੇਦਾਰ ਹੋਵੇ, ਇਹ ਜ਼ਰੂਰੀ ਨਹੀਂ ਹੈ। ਇਸੇ ਗੱਲ 'ਤੇ ਇਕ ਕੁੜੀ ਨੇ ਆਪਣੀ ਭੜਾਸ ਕੱਢੀ ਹੈ।ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੁਸਕਾਨ ਨਾਂ ਦੀ ਇਕ ਪ੍ਰਸ਼ੰਸਕ ਨੇ ਦਾਅਵਾ ਕੀਤਾ ਹੈ ਕਿ ਕੰਸਰਟ 'ਚ ਉਸ ਦੀ ਛੋਟੀ ਡਰੈੱਸ ਦੀ ਵਜ੍ਹਾ ਨਾਲ ਉਸ ਨੂੰ ਕਾਫ਼ੀ ਜ਼ਿਆਦਾ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਸ ਨੇ ਵੀਡੀਓ ਬਣਾ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਕੁੜੀ ਨੇ ਕਿਹਾ ਕੰਸਰਟ ਤਾਂ ਚੰਗਾ ਸੀ ਪਰ ਲੋਕ ਚੰਗੇ ਨਹੀਂ ਸਨ। ਉਸ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਕੁਝ ਦੋਸਤਾਂ ਨਾਲ ਕੰਸਰਟ 'ਚ ਗਈ ਸੀ ਪਰ ਉਸ ਦੇ ਪਹਿਰਾਵੇ ਕਾਰਨ ਉਸ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਮੁਸਕਾਨ ਨੇ ਦੱਸਿਆ ਕਿ ਉਸ ਨੂੰ ਨਾ ਸਿਰਫ਼ ਅਸਹਿਜ ਮਹਿਸੂਸ ਕਰਵਾਇਆ ਗਿਆ, ਸਗੋਂ ਉਸ ਦੇ ਪਹਿਰਾਵੇ ਬਾਰੇ ਵੀ ਗੱਲਾਂ ਕਰ ਰਹੇ ਸਨ।
ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਵੀਡੀਓ
ਮੁਸਕਾਨ ਮਦਾਨ ਨੇ ਆਪਣੀ ਵੀਡੀਓ 'ਚ ਕਿਹਾ, "ਮੈਂ ਦਿਲਜੀਤ ਦੇ ਕੰਸਰਟ 'ਚ ਗਈ ਜੋ ਕਿ ਸਭ ਤੋਂ ਵਧੀਆ ਸ਼ੋਅ ਸੀ ਪਰ ਉੱਥੇ ਦੇ ਲੋਕ ਬੁਰੇ ਸੀ। ਅਸੀਂ ਇੱਕੋ ਗਰੁੱਪ 'ਚ ਸੀ। ਜਿਵੇਂ ਹੀ ਮੈਂ ਅੰਦਰ ਦਾਖਲ ਹੋਈ, ਉਨ੍ਹਾਂ ਮੈਨੂੰ ਅਸਹਿਜ ਮਹਿਸੂਸ ਕਰਵਾਇਆ। ਜਿਸ ਤਰ੍ਹਾਂ ਉਹ ਮੈਨੂੰ ਦੇਖ ਰਹੇ ਸੀ ,ਉਹ ਕਾਫੀ ਅਜੀਬ ਸੀ। ਫਿਰ ਮੈਂ ਉਨ੍ਹਾਂ ਨੂੰ ਆਪਣੀ ਡਰੈੱਸ ਦੇ ਛੋਟੇ ਹੋਣ ਬਾਰੇ ਗੱਲ ਕਰਦੇ ਸੁਣਿਆ। ਪਹਿਲਾਂ ਮੈਨੂੰ ਲੱਗਿਆ ਮੈਂ ਗਲਤ ਸੋਚ ਰਹੀ ਹਾਂ, ਚਲੋ ਕੰਸਰਟ ਦਾ ਮਜ਼ਾ ਲੈਂਦੀ ਹਾਂ ਪਰ ਜਦੋਂ ਆਪਣੀਆ ਤਸਵੀਰਾਂ ਕਲਿੱਕ ਕਰਵਾ ਰਹੀ ਸੀ ਤਾਂ ਮੈਨੂੰ ਯਕੀਨ ਹੋ ਗਿਆ ਉਹ ਅਸਲ 'ਚ ਮੇਰੀ ਛੋਟੀ ਡਰੈੱਸ ਬਾਰੇ ਗੱਲ ਕਰ ਰਹੇ ਸੀ।"
ਇਹ ਵੀ ਪੜ੍ਹੋ- ਦਿਲਜੀਤ ਦਾ ਚੰਡੀਗੜ੍ਹ ਸ਼ੋਅ ਮੁੜ ਤੋਂ ਵਿਵਾਦਾਂ 'ਚ
ਆਉਣ ਵਾਲੇ ਦਿਨਾਂ 'ਚ ਕਿੱਥੇ ਪਰਫਾਰਮ ਕਰਨਗੇ ਦਿਲਜੀਤ
ਲੜਕੀ ਨੇ ਅੱਗੇ ਕਿਹਾ ਕਿ ਮੈਂ ਡਰੈੱਸ ਨੂੰ ਬਹੁਤ Confidently ਕੈਰੀ ਕੀਤਾ ਸੀ। ਮੇਰੇ ਮਾਤਾ-ਪਿਤਾ ਨੂੰ ਇਸ ਤੋਂ ਕੋਈ ਸਮੱਸਿਆ ਨਹੀਂ ਪਰ ਇਨ੍ਹਾਂ ਲੋਕਾਂ ਨੂੰ ਪਤਾ ਨਹੀਂ ਕੀ ਸਮੱਸਿਆ ਸੀ। ਉਹ ਕਾਰਪੋਰੇਟ 'ਚ ਕੰਮ ਕਰਦੇ ਹਨ ਤੇ ਬੰਗਲੌਰ 'ਚ ਰਹਿੰਦੇ ਹਨ। ਦਿਲਜੀਤ ਦੋਸਾਂਝ 6 ਦਸੰਬਰ 2024 ਨੂੰ ਬੈਂਗਲੁਰੂ 'ਚ ਸੀ। ਗਾਇਕ ਨੇ ਇਸ ਦੌਰੇ ਦੀ ਸ਼ੁਰੂਆਤ ਪਿਛਲੇ ਮਹੀਨੇ ਦਿੱਲੀ ਤੋਂ ਕੀਤੀ ਸੀ। ਉਦੋਂ ਤੋਂ ਉਹ ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ ਤੇ ਇੰਦੌਰ ਸਮੇਤ ਕਈ ਸ਼ਹਿਰਾਂ ਵਿੱਚ ਪਰਫਾਰਮ ਕਰ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਦਾਕਾਰਾ ਜਾਹਨਵੀ ਕਪੂਰ ਨੇ ਸਾਂਝੀਆਂ ਕੀਤੀਆਂ ਗਲੈਮਰਸ ਤਸਵੀਰਾਂ
NEXT STORY