ਜਲੰਧਰ- ਹੰਸ ਰਾਜ ਹੰਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਦੇ ਮਸ਼ਹੂਰ ਗਾਇਕ ਹਨ। ਹੰਸ ਰਾਜ ਹੰਸ ਸੰਗੀਤ ਉਦਯੋਗ 'ਚ ਉਨ੍ਹਾਂ ਦੇ ਯੋਗਦਾਨ ਲਈ ਹਾਊਸ ਆਫ ਲਾਰਡਸ ਯੂਕੇ ਤੋਂ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਗਾਇਕ ਬਣ ਗਏ ਹਨ। ਕਾਬਿਲੇਗੌਰ ਹੈ ਕਿ ਹੰਸਰਾਜ ਹੰਸ ਭਾਰਤ ਦੇ ਚੌਥੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਵਜੋਂ ਦਿੱਤਾ ਜਾਣ ਵਾਲਾ ਪਦਮਸ਼੍ਰੀ ਪੁਰਸਕਾਰ ਵੀ ਪ੍ਰਾਪਤ ਕਰ ਚੁੱਕੇ ਹਨ।ਪੰਜਾਬ ਦੇ ਸ਼ਾਹੀ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਇਨ੍ਹੀਂ ਦਿਨੀਂ ਇੰਗਲੈਂਡ ਦੌਰੇ 'ਤੇ ਹਨ। ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸੰਸਦ, ਲੰਡਨ ਵਿੱਚ ਹਾਊਸ ਆਫ ਲਾਰਡਜ਼ ਦੇ ਐਟਲੀ ਰੂਮ ਵਿੱਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰਾ ਈਵੈਂਟਸ ਯੂਕੇ ਦੁਆਰਾ ਕਰਵਾਏ ਗਏ ਸਮਾਗਮ ਦੀ ਮੇਜ਼ਬਾਨੀ ਲਾਰਡ ਰਾਮੀ ਰੇਂਜਰ ਨੇ ਕੀਤੀ। ਹੰਸ ਰਾਜ ਹੰਸ ਏਸ਼ੀਆ ਅਤੇ ਸੰਗੀਤ ਜਗਤ ਦੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਯੂਕੇ ਦੀ ਸੰਸਦ ਵਿੱਚ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮੁੰਬਈ 'ਚ ਅੱਜ ਧਮਾਲ ਮਚਾਉਣਗੇ ਦਿਲਜੀਤ, ਕਿਹਾ- ਰੋਕ ਸਕੋ ਤਾਂ ਰੋਕ ਲਵੋ
ਇੰਗਲੈਂਡ ਦੀ ਪਾਰਲੀਮੈਂਟ ਵਿੱਚ ਹਾਊਸ ਆਫ ਲਾਰਡਜ਼ ਦੇ ਐਟਲੀ ਰੂਮ ਦਾ ਨਾਂ ਕਲੇਮੈਂਟ ਐਟਲੀ ਦੇ ਨਾਂ 'ਤੇ ਰੱਖਿਆ ਗਿਆ ਹੈ। ਕਲੇਮੈਂਟ ਐਟਲੀ 1945 ਤੋਂ 1951 ਤੱਕ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਇੱਕ ਰਾਸ਼ਟਰੀ ਅਤੇ ਕਲਿਆਣਕਾਰੀ ਰਾਜ ਵੀ ਸਥਾਪਿਤ ਕੀਤਾ। ਉਘੇ ਗਾਇਕ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਸਨਮਾਨਿਤ ਹੋਣ ਵਾਲੇ ਪਹਿਲੇ ਗਾਇਕ ਹਨ।ਉਨ੍ਹਾਂ ਨੂੰ ਸਕਾਰਫ਼ ਵੀ ਦਿੱਤਾ ਗਿਆ ਅਤੇ ਇਸ ਦੌਰਾਨ ਹੰਸ ਰਾਜ ਹੰਸ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਲੰਡਨ, ਇੰਗਲੈਂਡ ਬਾਰੇ ਗਾਇਕ ਨੇ ਕਿਹਾ ਕਿ ਇਹ ਸ਼ਹਿਰ ਉਸ ਨੂੰ ਬਹੁਤ ਪਿਆਰਾ ਹੈ ਅਤੇ ਉਹ ਇਸ ਨੂੰ ਆਪਣਾ ਘਰ ਸਮਝਦਾ ਹੈ। ਹੰਸ ਰਾਜ ਹੰਸ ਇੰਗਲੈਂਡ ਵਿੱਚ ਬਹੁਤ ਮਸ਼ਹੂਰ ਹਨ। ਉਨ੍ਹਾਂ ਦਾ 21 ਦਸੰਬਰ ਨੂੰ ਬਰਮਿੰਘਮ ਵਿੱਚ ਇੱਕ ਸ਼ੋਅ ਹੈ ਜਿਸ ਦੀਆਂ 90% ਟਿਕਟਾਂ ਵਿਕ ਚੁੱਕੀਆਂ ਹਨ।
ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਦੇ ਯੂਟਿਊਬ ਚੈਨਲ ਹੋਏ ਹੈਕ, ਖੁਦ ਦਿੱਤੀ ਜਾਣਕਾਰੀ
ਹੰਸ ਰਾਜ ਹੰਸ ਬਾਰੇ ਜਾਣੋ
ਪੰਜਾਬੀ ਗਾਇਕ ਹੰਸ ਦਾ ਜਨਮ 30 ਨਵੰਬਰ 1953 ਨੂੰ ਜਲੰਧਰ ਦੇ ਸ਼ਫੀਪੁਰ ਵਿੱਚ ਹੋਇਆ ਸੀ। ਹੰਸ 1983 ਤੋਂ ਸੰਗੀਤ ਜਗਤ ਵਿੱਚ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾ ਨੇ ਉੱਪਰ ਖੁਦਾ ਅਸਮਾਨ ਨੀਚ, ਟੋਟੇ-ਟੋਟੇ ਹੋ ਗਿਆ, ਤੇਰੇ ਬਿਨ ਨਈ ਜੀਨਾ ਮਾਰ ਜਾਨਾ ਵਰਗੇ ਗੀਤਾਂ ਨਾਲ ਆਪਣੀ ਖਾਸ ਪਛਾਣ ਬਣਾਈ ਹੈ। ਸਿਆਸਤ ਵਿੱਚ ਹੰਸ ਰਾਜ ਹੰਸ ਕਾਫੀ ਸਰਗਰਮ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਲਜੀਤ ਦੇ ਚੰਡੀਗੜ੍ਹ ਸ਼ੋਅ ਦਾ ਪਿਆ ਨਵਾਂ ਪੰਗਾ, ਦੇਣਾ ਪਵੇਗਾ ਮੋਟਾ ਜੁਰਮਾਨਾ
NEXT STORY