ਮੁੰਬਈ - ਜੀਓ ਹੌਟਸਟਾਰ ਦਾ ਮਸ਼ਹੂਰ ਸ਼ੋਅ ‘ਕ੍ਰਿਮੀਨਲ ਜਸਟਿਸ’ ਹੁਣ ਆਪਣੇ ਚੌਥੇ ਸੀਜ਼ਨ ਨਾਲ ਵਾਪਸ ਆਇਆ ਹੈ, ਜਿਸ ’ਚ ਇਕ ਵਾਰ ਫਿਰ ਪੰਕਜ ਤ੍ਰਿਪਾਠੀ ਤੇ ਸ਼ਵੇਤਾ ਬਾਸੂ ਪ੍ਰਸਾਦ ਆਹਮੋ-ਸਾਹਮਣੇ ਖੜ੍ਹੇ ਨਜ਼ਰ ਆਉਣਗੇ। ਸੀਰੀਜ਼ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਇਸ ਵਾਰ ਚੌਥਾ ਸੀਜ਼ਨ ਦਰਸ਼ਕਾਂ ਲਈ ਹੋਰ ਵੀ ਕਾਫ਼ੀ ਖ਼ਾਸ ਹੋਣ ਵਾਲਾ ਹੈ ਕਿਉਂਕਿ ਇਕ ਨਵੀਂ ਕ੍ਰਾਈਮ ਸਟੋਰੀ ਨਾਲ ਫਿਰ ਤੋਂ ਦਰਸ਼ਕਾਂ ਨੂੰ ਭਰਪੂਰ ਸਸਪੈਂਸ, ਥ੍ਰਿਲਰ ਤੇ ਕੋਰਟ ਰੂਮ ਡਰਾਮਾ ਦੇਖਣ ਨੂੰ ਮਿਲੇਗਾ। ਇਸ ਸੀਜ਼ਨ ’ਚ ਕਈ ਨਵੇਂ ਚਿਹਰੇ ਜਿਵੇਂ ਸੁਰਵੀਨ ਚਾਵਲਾ ਅਤੇ ਆਸ਼ਾ ਨੇਗੀ ਵਰਗੇ ਵੀ ਜੁੜੇ ਹਨ। ਸੀਰੀਜ਼ 29 ਮਈ ਨੂੰ ਰਿਲੀਜ਼ ਹੋਵੇਗੀ, ਜਿਸ ਨੂੰ ਰੋਹਨ ਸਿੱਪੀ ਨੇ ਨਿਰਦੇਸ਼ਤ ਕੀਤਾ ਹੈ। ਇਸ ਸੀਰੀਜ਼ ਦੇ ਲੀਡ ਐਕਟਰਜ਼ ਪੰਕਜ ਤ੍ਰਿਪਾਠੀ ਅਤੇ ਸ਼ਵੇਤਾ ਬਾਸੂ ਪ੍ਰਸਾਦ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪੰਕਜ ਤ੍ਰਿਪਾਠੀ
ਆਮ ਤੌਰ ’ਤੇ ਇਕ ਕੇਸ ’ਚ ਦੋ ਵਕੀਲ ਹੁੰਦੇ ਹਨ, ਇਕ ਬਚਾਅ ਧਿਰ ਦਾ ਤੇ ਇਕ ਮੁਕੱਦਮਾ ਲਾਉਣ ਵਾਲਾ ਪਰ ਇਸ ’ਚ ਤਿੰਨ ਹਨ ਤੇ ਇਹੀ ਮਜ਼ੇਦਾਰ ਹੈ : ਪੰਕਜ ਤ੍ਰਿਪਾਠੀ
ਪ੍ਰ. ਤੁਹਾਡਾ ਇਹ ਚੌਥਾ ਸੀਜ਼ਨ ਹੈ ਤਾਂ ਕਿਵੇਂ ਲੱਗ ਰਿਹਾ ਹੈ? ਕਿਵੇਂ ਹੋਣ ਵਾਲਾ ਹੈ ਇਹ ਸੀਜ਼ਨ?
ਬਹੁਤ ਸ਼ਾਨਦਾਰ ਤੇ ਇੰਪੈਕਟਫੁਲ ਹੈ, ਇਸ ਲਈ ਤਾਂ ਅਸੀਂ ਇਸ ਦਾ ਹਿੱਸਾ ਬਣੇ ਹਾਂ। ਬਹੁਤ ਹੀ ਚੰਗੀ ਸਕ੍ਰਿਪਟ ਹੈ, ਜਿਸ ਵਿਚ ਬਹੁਤ ਸਾਰੇ ਟਵਿਸਟ ਹਨ। ਇਸ ਵਾਰ ਦਾ ਸੀਜ਼ਨ ਅਜਿਹਾ ਹੈ ਕਿ ਕ੍ਰਾਈਮ ਇਨਵੈਸਟੀਗੇਸ਼ਨ ਤਾਂ ਹੈ ਹੀ, ਨਾਲ ਥੋੜ੍ਹਾ ਥ੍ਰਿਲਰ ਦਾ ਫੀਲ ਵੀ ਹੈ। ਇਸ ਵਿਚ ਦਰਸ਼ਕਾਂ ਦਾ ਪੁਆਇੰਟ ਆਫ ਵਿਊ ਵੀ ਜਿਉਂ-ਜਿਉਂ ਕਹਾਣੀ ਅੱਗੇ ਵਧੇਗੀ ਤਾਂ ਬਦਲੇਗਾ।
ਪ੍ਰ. ਇਸ ਵਾਰ ਇਸ ’ਚ ਟੀਮ ਵਕੀਲ ਹੈ ਤਾਂ ਉਸ ਵਿਚ ਕੀ ਐਂਗਲ ਦਿਖਾਇਆ ਗਿਆ ਹੈ?
ਉਹੀ ਤਾਂ ਕਿ ਚੱਲਦੇ ਮੈਚ ਵਿਚ ਤੀਜੀ ਪਾਰਟੀ ਕਿੱਥੋਂ ਆ ਗਈ। ਅਸੀਂ ਦੋ ਲੋਕ ਮੈਚ ਖੇਡ ਰਹੇ ਸੀ ਤਾਂ ਹੁਣ ਇਕ ਤੀਜੀ ਟੀਮ ਵਕੀਲ ਵੀ ਆ ਗਈ ਅਤੇ ਇਹ ਤਾਂ ਕਹਾਣੀ ਦਾ ਟਵਿਸਟ ਹੈ। ਆਮ ਤੌਰ ’ਤੇ ਇਕ ਕੇਸ ’ਚ ਦੋ ਵਕੀਲ ਹੁੰਦੇ ਹਨ। ਇਕ ਬਚਾਅ ਦਾ ਤੇ ਇਕ ਮੁਕੱਦਮਾ ਲਾਉਣ ਵਾਲਾ ਪਰ ਇਸ ਵਿਚ ਤਿੰਨ ਹਨ ਅਤੇ ਉਹੀ ਮਜ਼ੇਦਾਰ ਹੈ।
ਪ੍ਰ. ਤੁਹਾਡਾ ਕਿਰਦਾਰ ਇਸ ਵਾਰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਜਾ ਰਿਹਾ ਹੈ?
ਸਭ ਤੋਂ ਵੱਡੀ ਚੁਣੌਤੀ ਤਾਂ ਸਾਹਮਣੇ ਵਾਲੀ ਵਕੀਲ ਹੀ ਹੈ, ਜੋ ਵਿਦੇਸ਼ ਤੋਂ ਪੜ੍ਹ ਕੇ ਆਈ ਹੈ ਅਤੇ ਮਾਧਵ ਮਿਸ਼ਰਾ ਪਟਨਾ ਦਾ ਜੁਗਾੜੂ ਵਕੀਲ ਹੈ। ਚੁਣੌਤੀ ਤਾਂ ਇਹੀ ਹੈ ਕਿ ਇਨ੍ਹਾਂ ਦੇ ਸਾਹਮਣੇ ਟਿਕੇ ਰਹਿਣਾ ਹੈ ਤੇ ਸਰਵਾਈਵ ਕਰਨਾ ਹੈ ਪਰ ਇਹ ਇਨ੍ਹਾਂ ਦੋਵਾਂ ਵਿਚਕਾਰ ਇਕ ਚੰਗਾ ਸਬੰਧ ਹੈ, ਜੋ ਕੋਰਟ ਰੂਮ ਵਿਚ ਚੱਲਦਾ ਰਹਿੰਦਾ ਹੈ ਅਤੇ ਉਹੀ ਅੰਗੇਜ਼ਿੰਗ ਤੇ ਐਂਟਰਟੇਨਿੰਗ ਹੈ ਕਿਉਂਕਿ ਦੋਵੇਂ ਦੋ ਵੱਖ-ਵੱਖ ਦੁਨੀਆ ਤੋਂ ਆਏ ਲੋਕ ਹਨ।
ਪ੍ਰ. ‘ਕ੍ਰਿਮੀਨਲ ਜਸਟਿਸ ਸੀਜ਼ਨ-4’ ਬਾਕੀ ਕੋਰਟ ਰੂਮ ਡਰਾਮਾ ਤੋਂ ਕਿਵੇਂ ਵੱਖ ਹੈ?
ਕਿਉਂਕਿ ਇਹ ਬਹੁਤ ਸ਼ਾਨਦਾਰ ਹੈ। ਕਿਰਦਾਰਾਂ ਤੇ ਕਹਾਣੀਆਂ ਨਾਲ ਲੋਕ ਬਹੁਤ ਰਿਲੇਟ ਕਰਦੇ ਹਨ, ਇਸ ਲਈ ਅਸੀਂ ਚੌਥੇ ਸੀਜ਼ਨ ’ਚ ਪਹੁੰਚ ਗਏ। ਆਮ ਤੌਰ ’ਤੇ ਬਾਕੀ ਡਰਾਮਾ ’ਚ ਸਿਰਫ਼ ਗੰਭੀਰ ਮੁੱਦੇ ਅਤੇ ਬਹਿਸ ਹੁੰਦੀ ਹੈ। ਇਥੇ ਵੀ ਗੰਭੀਰ ਹੈ ਪਰ ਮਾਧਵ ਮਿਸ਼ਰਾ ਦੇ ਕਿਰਦਾਰ ਵਿਚ ਇਕ ਦੂਜੀ ਲੇਅਰ ਸਟਾਇਰ ਅਤੇ ਹਿਊਮਰ ਦੀ ਹੈ ਤਾਂ ਇਸ ਲਈ ਇਹ ਥੋੜ੍ਹਾ ਜ਼ਿਆਦਾ ਐਂਟਰਟੇਨਿੰਗ ਲੱਗਦਾ ਹੈ। ਜਿਵੇਂ ‘ਜੌਲੀ ਐੱਲ. ਐੱਲ. ਬੀ.’ ’ਚ ਸੀ। ਇਥੇ ਵੀ ਕੋਰਟ ਰੂਮ ਵਿਚ ਇਕ ਹਿਊਮਰ ਸੀ ਅਤੇ ਇਥੇ ਕੋਰਟ ਰੂਮ ਵਿਚ ਤਾਂ ਥੋੜ੍ਹਾ ਘੱਟ ਹੈ ਪਰ ਕੋਰਟ ਰੂਮ ਬਾਹਰ ਮੇਰੀ ਪਰਸਨਲ ਲਾਈਫ ਤੇ ਇਥੇ-ਉਥੇ ਹਿਊਮਰ ਦਾ ਤੜਕਾ ਜ਼ਰੂਰ ਹੈ । ਉਹੀ ਚੀਜ਼ ਦਰਸ਼ਕਾਂ ਨੂੰ ਅੰਗੇਜ਼ ਕਰਦੀ ਹੈ ਕਿਉਂਕਿ ਮੁਸਕਰਾਹਟ ਜੇ ਚਿਹਰੇ ’ਤੇ ਆ ਜਾਵੇਗੀ ਤਾਂ ਤੁਸੀਂ ਧਿਆਨ ਨਾਲ ਸੁਣੋਗੇ ਅਤੇ ਦੇਖੋਗੇ।
ਪ੍ਰ. ਇਸ ਵਾਰ ਸੀਜ਼ਨ ’ਚ ਸੁਰਵੀਨ ਚਾਵਲਾ ਅਤੇ ਜੀਸ਼ਾਨ ਵੀ ਜੁੜੇ ਹੋ ਤਾਂ ਉਨ੍ਹਾਂ ਨਾਲ ਕੰਮ ਕਰਨਾ ਦਾ ਤਜਰਬਾ ਕਿਵੇਂ ਦਾ ਰਿਹਾ?
ਸੁਰਵੀਨ ਦਾ ਬਹੁਤ ਹੀ ਸੈਂਸੇਟਿਵ ਅਤੇ ਵੇਨਰੇਬਲ ਕਿਰਦਾਰ ਹੈ। ਜੀਸ਼ਾਨ ਤਾਂ ਮੇਰਾ ਜੂਨੀਅਰ ਹੈ ਅਤੇ ਕਮਾਲ ਦਾ ਅਭਿਨੇਤਾ ਹੈ। ਉਹ ਦੋਵੇਂ ਇਸ ਕਹਾਣੀ ਦੇ ਥੰਮ੍ਹ ਹਨ। ਕੇਸ ਤਾਂ ਉਨ੍ਹਾਂ ਦਾ ਹੀ ਹੈ, ਅਸੀਂ ਦੋਵੇਂ ਤਾਂ ਵਕੀਲ ਹਾਂ ਤੇ ਲੜ ਰਹੇ ਹਾਂ।
ਪ੍ਰ. ਪਹਿਲਾਂ ਜਦੋਂ ਅਪਰਾਧ ਦੀ ਗੱਲ ਆਉਂਦੀ ਸੀ ਤਾਂ ਮਰਦਾਂ ਬਾਰੇ ਸੋਚ ਬਣ ਜਾਂਦੀ ਸੀ ਪਰ ਕੀ ਅੱਜ ਇਹ ਬਦਲ ਗਈ ਹੈ?
-ਔਰਤਾਂ ਵੀ ਅਪਰਾਧ ਕਰਦੀਆਂ ਹਨ। ਅਪਰਾਧ ਨੂੰ ਲਿੰਗ ਦੇ ਆਧਾਰ ’ਤੇ ਨਹੀਂ ਦੇਖਿਆ ਜਾ ਸਕਦਾ। ਹਾਂ, ਇਹ ਸੱਚ ਹੈ ਕਿ ਰੱਬ ਨੇ ਔਰਤਾਂ ’ਚ ਦਇਆ ਦੀ ਭਾਵਨਾ ਜ਼ਿਆਦਾ ਭਰੀ ਹੈ। ਰੱਬ ਨੇ ਦਇਆ ਥੋੜ੍ਹੀ ਜ਼ਿਆਦਾ ਦਿੱਤੀ ਹੈ ਪਰ ਕੋਈ ਵੀ ਮਾੜਾ ਹੋ ਸਕਦਾ ਹੈ, ਇਸ ’ਚ ਲਿੰਗ ਦੇ ਆਧਾਰ ’ਤੇ ਕੋਈ ਵੰਡ ਨਹੀਂ ਹੋ ਸਕਦੀ। ਆਮ ਤੌਰ ’ਤੇ ਔਰਤਾਂ ਅਪਰਾਧੀ ਘੱਟ ਹਨ ਪਰ ਅਪਰਾਧੀ ਕੋਈ ਵੀ ਹੋ ਸਕਦਾ ਹੈ।
ਸ਼ਵੇਤਾ ਬਾਸੂ ਪ੍ਰਸਾਦ
ਇਸ ਬਾਰ ਵੀ ਕਹਾਣੀ ਦਮਦਾਰ, ਚੰਗੇ ਕਿਰਦਾਰ ਤੇ ਕਮਾਲ ਦੇ ਕਿਰਦਾਰ
ਪ੍ਰ. ਕੀ ‘ਕ੍ਰਿਮੀਨਲ ਜਸਟਿਸ’ ਆਪਣੇ ਚੌਥੇ ਸੀਜ਼ਨ ਨਾਲ ਜਸਟਿਸ ਕਰ ਰਿਹਾ ਹੈ?
‘ਕ੍ਰਿਮੀਨਲ ਜਸਟਿਸ-1’ ਤੋਂ ਜੋ ਕੁਆਲਿਟੀ ਸਟੈਂਡਰਡ ਸ਼ੋਅ ਨੇ ਸੈੱਟ ਕੀਤਾ ਹੈ ਤਾਂ ਹਰ ਸੀਜ਼ਨ ’ਚ ਦਰਸ਼ਕਾਂ ਨੂੰ ਕੁਝ ਨਵੇਂ ਤੇ ਚੰਗੇ ਦੀ ਉਮੀਦ ਰਹਿੰਦੀ ਹੈ । ਮੈਨੂੰ ਲੱਗਦਾ ਹੈ ਕਿ ਹਰ ਨਵੇਂ ਸੀਜ਼ਨ ਨਾਲ ਉਨ੍ਹਾਂ ਨੂੰ ਰਿਜ਼ਲਟ ਵੀ ਮਿਲ ਰਿਹਾ ਹੈ। ਇਸ ਵਾਰ ਵੀ ਕਹਾਣੀ ਬਹੁਤ ਦਮਦਾਰ ਹੈ ਤੇ ਬਹੁਤ ਚੰਗੇ ਕਿਰਦਾਰ ਹਨ। ਸਾਰੇ ਬਹੁਤ ਹੀ ਕਮਾਲ ਦੇ ਕਲਾਕਾਰ ਵੀ ਹਨ ਅਤੇ ਇਸ ਸੀਜ਼ਨ ਵਿਚ ਤਾਂ ਬਹੁਤ ਸਾਰੇ ਟਵਿਸਟ ਤੇ ਟਰਨ ਵੀ ਹਨ, ਜੋ ਦਰਸ਼ਕਾਂ ਨੂੰ ਆਉਣਗੇ।
ਪ੍ਰ. ਇਕ ਐਕਟਰ ਦੇ ਤੌਰ ’ਤੇ ਤੁਸੀਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਰਹਿੰਦੇ ਹੋ?
ਮੇਰੀ ਚੁਣੌਤੀਆਂ ਵੀ ਉਹੀ ਹਨ, ਜੋ ਹਰ ਐਕਟਰ ਦੀਆਂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਇਕ ਚੰਗੀ ਸਟੋਰੀ ਮਿਲਣਾ, ਦੂਜਾ ਸਟੋਰੀ ਅਜਿਹੀ ਮਿਲੇ ਜੋ ਇਕ ਐਕਟਰ ਦੇ ਤੌਰ ’ਤੇ ਸਾਨੂੰ ਚੈਲੇਂਜ਼ ਵੀ ਕਰੇ, ਜੋ ਅਸੀਂ ਆਪਣੇ ਕ੍ਰਾਫਟ ਨੂੰ ਹੋਰ ਚੰਗਾ ਕਰ ਸਕੀਏ ਤੇ ਅਜਿਹੇ ਰੂਲਸ ਮਿਲੇ, ਜੋ ਮੈਂ ਰਿਪੀਟ ਨਾ ਕਰਾਂ, ਕੁਝ ਨਵਾਂ ਹੋਵੇ। ਬਾਕੀ ਇਹ ਕਾਂਪੀਟੇਟਿਵ ਦੁਨੀਆ ਹੈ, ਜਿਥੇ ਸਭ ਤੋਂ ਪਹਿਲਾਂ ਮੁਕਾਬਲਾ ਤੁਹਾਡਾ ਆਪਣੇ ਆਪ ਤੇ ਆਪਣੇ ਪਿਛਲੇ ਕੰਮ ਨਾਲ ਹੀ ਹੁੰਦਾ ਹੈ। ਬਸ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਪਿਛਲਾ ਕੰਮ ਕੀਤਾ ਹੈ, ਇਸ ਵਾਰ ਉਸ ਤੋਂ ਬਿਹਤਰ ਹੀ ਕਰਾਂ।
ਪ੍ਰ. ਤੁਸੀਂ ਕਦੇ ਅਸਲ ਜ਼ਿੰਦਗੀ ’ਚ ਅਪਰਾਧ ਹੁੰਦਾ ਦੇਖਿਆ ਅਤੇ ਉਸ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਰਹੀ?
ਮੈਂ 2 ਸਾਲ ਪਹਿਲਾਂ ‘ਬੰਬੇ’ ਵਿਚ ਦੇਖਿਆ ਸੀ ਇਕ ਬੱਚਾ ਫਲਾਂ ਦੇ ਠੇਲੇ ’ਤੇ ਆਪਣੀ ਮਾਂ ਨਾਲ ਖੜ੍ਹਾ ਸੀ। ਉਹ ਲੋਕ ਫਲ ਵੇਚ ਰਹੇ ਸਨ। ਟ੍ਰੈਫਿਕ ਕਾਰਨ ਝਗੜਾ ਹੋ ਗਿਆ ਸੀ ਤੇ ਜਿਸ ਨਾਲ ਫਲ ਤੋਲਦੇ ਹਨ, ਉਸ ਨਾਲ ਬੱਚੇ ਨੂੰ ਮਾਰ ਦਿੱਤਾ ਸੀ ਤੇ ਮਾਰ ਕੇ ਬਾਈਕ ’ਤੇ ਚਲਾ ਗਿਆ ਸੀ ਪਰ ਉਥੇ ਅਸੀਂ ਸਭ ਜਿੰਨੇ ਵੀ ਲੋਕ ਸੀ, ਸਭ ਨੇ ਬੱਚੇ ਦੀ ਮਦਦ ਕੀਤੀ। ਹਸਪਤਾਲ ਤੱਕ ਲੈ ਕੇ ਗਏ ਤਾਂ ਕਿ ਬੱਚੇ ਦੀ ਜਾਨ ਬਚ ਸਕੇ। ਬੱਚੇ ਦੀ ਮਾਂ ਬਹੁਤ ਪ੍ਰੇਸ਼ਾਨ ਹੋ ਗਈ ਸੀ, ਠੇਲੇ ’ਤੇ ਵੀ ਕੋਈ ਨਹੀਂ ਸੀ, ਉਹ ਸਾਮਾਨ ਵੀ ਦੇਖ ਰਹੀ ਸੀ ਤੇ ਬੱਚੇ ਨੂੰ ਵੀ ਪਰ ਇਕ ਚੀਜ਼ ਉੱਥੇ ਬਹੁਤ ਚੰਗੀ ਸੀ ਕਿ ਸਭ ਲੋਕ ਇਕੱਠੇ ਹੋਏ ਅਤੇ ਉਸ ਬੱਚੇ ਨੂੰ ਆਪਣਾ ਮੰਨ ਕੇ ਉਸ ਦੀ ਮਦਦ ਕੀਤੀ।
ਸੰਜੇ ਲੀਲਾ ਭੰਸਾਲੀ ਦੀ ਫਿਲਮ 'ਲਵ ਐਂਡ ਵਾਰ' ਦੀ ਸ਼ੂਟਿੰਗ 'ਤੇ ਲੱਗੀ ਬ੍ਰੇਕ, ਜਾਣੋ ਕੀ ਹੈ ਵਜ੍ਹਾ
NEXT STORY