ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਫਿਲੀਪੀਨਜ਼ 'ਚ ਰਗਾਸਾ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਨ ਤਟੀ ਇਲਾਕੇ ਦੇ ਕਈ ਪਿੰਡਾਂ ਨੂੰ ਖਾਲੀ ਕਰਵਾਉਣਾ ਪੈ ਗਿਆ ਸੀ। ਹੁਣ ਇਸ ਤੋਂ ਬਾਅਦ ਹੁਣ ਸੋਮਵਾਰ ਸਵੇਰੇ ਵੀਅਤਨਾਮ ਦੇ ਤੱਟ ਨਾਲ ਚੱਕਰਵਾਤ 'ਬੁਆਲੋਈ' ਟਕਰਾ ਗਿਆ, ਜੋ ਉਮੀਦ ਤੋਂ ਵੱਧ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ।
ਐਤਵਾਰ ਨੂੰ ਹੀ ਦੇਸ਼ ਦੇ ਕੇਂਦਰੀ ਅਤੇ ਉੱਤਰੀ ਸੂਬਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ। ਇਸ ਤੂਫਾਨ ਨੇ ਉੱਤਰੀ ਤੱਟਵਰਤੀ ਸੂਬੇ ਹਾ ਤਿਨਹ ਵਿੱਚ ਜ਼ਮੀਨ ਖਿਸਕਾਈ ਅਤੇ ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਦੇਸ਼ ਦੇ ਅੰਦਰ ਵੱਲ ਵਧੇਗਾ ਤੇ ਫਿਰ ਕਮਜ਼ੋਰ ਹੋ ਜਾਵੇਗਾ।
ਇਹ ਵੀ ਪੜ੍ਹੋ- ਕੰਮ ਲਈ ਬਾਹਰ ਗਿਆ ਸੀ ਬੰਦਾ, ਜਦੋਂ ਪਰਤਿਆ ਤਾਂ ਘਰ 'ਚ ਪਤਨੀ ਤੇ ਧੀਆਂ ਨੂੰ ਇਸ ਹਾਲ 'ਚ ਦੇਖ...
ਅਧਿਕਾਰੀਆਂ ਨੇ ਦੱਸਿਆ ਕਿ ਬੁਆਲੋਈ ਕਾਰਨ ਸ਼ੁੱਕਰਵਾਰ ਤੋਂ ਮੱਧ ਫਿਲੀਪੀਨਜ਼ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਡੁੱਬਣ ਅਤੇ ਦਰੱਖਤ ਡਿੱਗਣ ਕਾਰਨ ਹੋਏ ਹਨ। ਤੂਫਾਨ ਨੇ ਕਈ ਕਸਬਿਆਂ ਅਤੇ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਠੱਪ ਕਰ ਦਿੱਤੀ ਹੈ, ਜਿਸ ਕਾਰਨ ਲਗਭਗ 23,000 ਪਰਿਵਾਰਾਂ ਨੂੰ 1,400 ਤੋਂ ਵੱਧ ਆਸਰਾ ਸਥਾਨਾਂ 'ਤੇ ਜਾਣਾ ਪਿਆ। ਵੀਅਤਨਾਮ ਵਿੱਚ 133 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ, ਇੱਕ ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਅਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ, ਜਿਸ ਨਾਲ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖ਼ਤਰਾ ਹੈ।
ਰਿਪੋਰਟਾਂ ਅਨੁਸਾਰ ਇਸ ਤੂਫਾਨ ਕਾਰਨ 3,47,000 ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਬੰਦ ਹੋਣ ਦਾ ਸਾਹਮਣਾ ਕਰਨਾ ਪਿਆ। ਤੇਜ਼ ਹਵਾਵਾਂ ਨੇ ਹਾਈਵੇਅ ਦੇ ਨਾਲ ਲੋਹੇ ਦੀਆਂ ਚਾਦਰਾਂ ਦੀਆਂ ਛੱਤਾਂ ਨੂੰ ਤੋੜ ਦਿੱਤਾ ਅਤੇ ਕੰਕਰੀਟ ਦੇ ਥੰਮ੍ਹਾਂ ਨੂੰ ਢਾਹ ਦਿੱਤਾ। ਸਿਵਲ ਏਵੀਏਸ਼ਨ ਅਥਾਰਟੀ ਨੇ ਕਿਹਾ ਕਿ ਦਾ ਨੰਗ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ ਚਾਰ ਤੱਟਵਰਤੀ ਹਵਾਈ ਅੱਡਿਆਂ 'ਤੇ ਕੰਮਕਾਜ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਬਹੁਤ ਸਾਰੀਆਂ ਉਡਾਣਾਂ ਨੂੰ ਮੁੜ ਤਹਿ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਜੇ ਸਮਾਨ ਵੇਚਣਾ ਤਾਂ ਮੰਨਣੀਆਂ ਪੈਣਗੀਆਂ ਟਰੰਪ ਦੀਆਂ ਸ਼ਰਤਾਂ', ਅਮਰੀਕੀ ਮੰਤਰੀ ਦੀ ਭਾਰਤ ਨੂੰ ਇਕ ਹੋਰ ਚਿਤਾਵਨੀ
NEXT STORY