ਬਾਰਾਸਤ/ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਹੇਠ ਇੱਕ ਮਸ਼ਹੂਰ ਯੂਟਿਊਬਰ ਅਤੇ ਉਸਦੇ ਨਾਬਾਲਗ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਲੱਖਾਂ ਫਾਲੋਅਰਜ਼ ਵਾਲੇ ਯੂਟਿਊਬਰ ਅਰਬਿੰਦ ਮੰਡਲ ਨੂੰ ਉਸਦੇ ਨਾਬਾਲਗ ਪੁੱਤਰ ਸਮੇਤ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ 'ਤੇ ਇੱਕ 15 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਰੀਲਾਂ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੀ ਸੀ।
ਇਹ ਵੀ ਪੜ੍ਹੋ: ਅਦਾਕਾਰ ਜਿੰਮੀ ਸ਼ੇਰਗਿੱਲ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ
ਗ੍ਰਿਫ਼ਤਾਰੀ ਅਤੇ ਕਾਨੂੰਨੀ ਕਾਰਵਾਈ
ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ POCSO ਐਕਟ ਤਹਿਤ FIR ਦਰਜ ਹੋਣ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਬਸ਼ੀਰਹਾਟ ਦੇ ਪੁਲਸ ਸੁਪਰਡੈਂਟ ਹੁਸੈਨ ਮੇਹਦੀ ਰਹਿਮਾਨ ਨੇ ਦੱਸਿਆ ਕਿ ਮੰਡਲ ਨੂੰ ਬਸ਼ੀਰਹਾਟ ਦੀ SDJM ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸਨੂੰ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ, ਜਦੋਂਕਿ ਮੰਡਲ ਦੇ ਨਾਬਾਲਗ ਮੁੰਡੇ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਫਿਰ ਜੁਵੇਨਾਈਲ ਹੋਮ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਪੈਸੇ ਲੈਣ ਮਗਰੋਂ ਵੀ ਪ੍ਰੋਗਰਾਮ 'ਚ ਨਹੀਂ ਗਿਆ 'ਟਾਰਜ਼ਨ' ਫੇਮ ਅਦਾਕਾਰ, ਹੰਗਾਮੇ ਮਗਰੋਂ ਪੁਲਸ ਚੁੱਕ ਕੇ ਲੈ ਗਈ ਥਾਣੇ
ਬਲੈਕਮੇਲ ਕਰ ਕੀਤਾ ਬਲਾਤਕਾਰ
ਦੋਵਾਂ ਦੀ ਗ੍ਰਿਫ਼ਤਾਰੀ ਉਦੋਂ ਹੋਈ ਜਦੋਂ ਕੁੜੀ ਦੇ ਮਾਪਿਆਂ ਨੇ ਸ਼ਿਕਾਇਤ ਦਰਜ ਕਰਵਾਈ। ਮਾਪਿਆਂ ਨੇ ਦੋਸ਼ ਲਾਇਆ ਕਿ ਮੰਡਲ ਅਤੇ ਉਸਦੇ ਪੁੱਤਰ ਨੇ ਕੁੜੀ ਦੇ ਕੱਪੜੇ ਬਦਲਦੇ ਸਮੇਂ ਗੁਪਤ ਰੂਪ ਵਿੱਚ ਉਸਦੀ ਫਿਲਮ ਬਣਾ ਲਈ। ਬਾਅਦ ਵਿੱਚ, ਉਨ੍ਹਾਂ ਨੇ ਇਸ ਵੀਡੀਓ ਨੂੰ ਜਾਰੀ ਕਰਨ ਦੀ ਧਮਕੀ ਦੇ ਕੇ ਕੁੜੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਥਿਤ ਤੌਰ 'ਤੇ ਉਸਦੇ ਘਰ ਦੇ ਨੇੜੇ ਸਥਿਤ ਆਪਣੇ ਘਰ ਵਿੱਚ ਉਸ ਨਾਲ ਬਲਾਤਕਾਰ ਕੀਤਾ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ ਚੋਣਾਂ ਲੜਨ ਤੋਂ ਕੀਤਾ ਇਨਕਾਰ, ਹੁਣ ਪਤਨੀ ਉਤਰੇਗੀ ਮੈਦਾਨ 'ਚ
ਕੁੜੀ ਦੇ ਪਰਿਵਾਰ ਨੇ ਦੱਸਿਆ ਕਿ ਉਹ ਅਰਬਿੰਦ (42) 'ਤੇ ਭਰੋਸਾ ਕਰਦੇ ਸਨ ਅਤੇ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਸੀ। ਪਰਿਵਾਰ ਨੂੰ 2 ਦਿਨ ਪਹਿਲਾਂ ਆਪਣੀ ਕੁੜੀ 'ਤੇ ਹੋਏ ਜਿਨਸੀ ਤਸ਼ੱਦਦ ਅਤੇ ਜ਼ੁਲਮ ਬਾਰੇ ਪਤਾ ਲੱਗਾ, ਜਦੋਂ ਉਸ ਨੇ ਆਪਣੀ ਪੂਰੀ ਕਹਾਣੀ ਸੁਣਾਈ। ਪਰਿਵਾਰ ਨੇ ਦੱਸਿਆ ਕਿ ਪਿਤਾ-ਪੁੱਤਰ ਦੀ ਜੋੜੀ ਨੇ ਕਲਾਸ 9 ਦੀ ਵਿਦਿਆਰਥਣ ਨਾਲ ਕਈ ਮਹੀਨੇ ਪਹਿਲਾਂ ਸੰਪਰਕ ਕੀਤਾ ਸੀ ਅਤੇ ਉਸ ਨੂੰ ਛੋਟੀਆਂ ਫਿਲਮਾਂ ਬਣਾਉਣ ਵਿੱਚ ਮਦਦ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ, ਕੁੜੀ ਸ਼ੂਟਿੰਗ ਲਈ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦੇ ਨਾਲ ਜਾਂਦੀ ਰਹੀ। ਅਧਿਕਾਰੀ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਗਾਇਕ ਰਾਜਵੀਰ ਜਵੰਦਾ ਦੇ ਸਸਕਾਰ ਮੌਕੇ ਬਾਣੀ ਸੰਧੂ ਦਾ ਫੋਨ ਵੀ ਹੋਇਆ ਚੋਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ੂਬੀਨ ਗਰਗ ਦੀ co-singer ਸਤਾਬਦੀ ਬੋਰਾ ਨੇ SIT ਸਾਹਮਣੇ ਬਿਆਨ ਕਰਵਾਇਆ ਦਰਜ
NEXT STORY