ਮੁੰਬਈ: ਅਦਾਕਾਰ ਕਰਨ ਵਾਹੀ ਨੂੰ ਹਰਿਦੁਆਰ ’ਚ ਚੱਲ ਰਹੇ ਕੁੰਭ ਮੇਲੇ ਅਤੇ ਨਾਗਾ ਸਾਧੂਆਂ ’ਤੇ ਇਕ ਪੋਸਟ ਕਰਨੀ ਭਾਰੀ ਪੈ ਗਈ ਹੈ ਜਿਸ ਕਰਕੇ ਹੁਣ ਉਨ੍ਹਾਂ ਨੂੰ ਜਾਨੋਂ ਮਾਰਨ ਦੇ ਨਾਲ-ਨਾਲ ਨਫ਼ਰਤ ਭਰੇ ਮੈਸੇਜ ਵੀ ਮਿਲ ਰਹੇ ਹਨ। ਇਸ ਗੱਲ ਦੀ ਜਾਣਕਾਰੀ ਖ਼ੁਦ ਕਰਨ ਵਾਹੀ ਨੇ ਦਿੱਤੀ ਹੈ।
ਦਰਅਸਲ ਕਰਨ ਵਾਹੀ ਨੇ ਕੋਰੋਨਾ ਮਹਾਮਾਰੀ ਦੌਰਾਨ ਹਰਿਦੁਆਰ ’ਚ ਹਰਕੀ ਪੌੜੀ ’ਤੇ ਸ਼ਾਹੀ ਇਸ਼ਨਾਨ ਲਈ ਨਾਗਾ ਸਾਧੂਆਂ ਦੇ ਨਾਲ ਇਕੱਠ ਹੋਣ ’ਤੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਕਰਨ ਵਾਹੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਲਿਖਿਆ ਸੀ ਕਿ ਨਾਗਾ ਸਾਧੂਆਂ ਦੇ ਲਈ ਵਰਕ ਫਰਾਮ ਹੋਮ ਵਰਗਾ ਕਲਚਰ ਨਹੀਂ ਹੈ? ਜਿਵੇਂ ਕਿ ਗੰਗਾ ’ਚੋਂ ਪਾਣੀ ਲਿਆ ਕੇ ਘਰ ਹੀ ਨਹਾ ਲਓ’।
ਇਸ ’ਤੇ ਕਰਨ ਵਾਹੀ ’ਤੇ ਕੁਝ ਲੋਕਾਂ ਨੇ ਹਮਲਾ ਬੋਲ ਦਿੱਤਾ ਅਤੇ ਨਫ਼ਰਤ ਭਰੇ ਮੈਸੇਜ ਭੇਜਨ ਲੱਗੇ ਜਿਨ੍ਹਾਂ ਦੇ ਸਕ੍ਰੀਨਸ਼ਾਰਟ ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੇ ਕੀਤੇ ਹਨ। ਕਈ ਯੂਜ਼ਰਸ ਨੇ ਕਰਨ ਵਾਹੀ ’ਤੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ।
ਉੱਧਰ ਕਰਨ ਵਾਹੀ ਨੇ ਲਿਖਿਆ ਕਿ ‘ਤਾਂ ਮੈਨੂੰ ਗਾਲੀਆਂ ਅਤੇ ਨਫ਼ਰਤ ਭਰੇ ਮੈਸੇਜ ਆ ਰਹੇ ਹਨ। ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਵਾਹ ਭਾਰਤ ਦੇ ਲੋਕ। ਜੇਕਰ ਇਕ ਹਿੰਦੂ ਹੋਣ ਦਾ ਮਤਲਬ ਕੋਵਿਡ ਦੇ ਪ੍ਰੋਟੋਕਾਲ ਨੂੰ ਨਜ਼ਰਅੰਦਾਜ਼ ਕਰਨਾ ਹੈ ਤਾਂ ਫਿਰ ਤੁਹਾਡੇ ’ਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਪੜ੍ਹਣ ਦੀ ਲੋੜ ਹੈ ਕਿ ਆਖਿਰ ਹਿੰਦੂ ਹੋਣਾ ਕੀ ਹੈ’।
ਰਿਪੋਰਟਸ ਮੁਤਾਬਕ ਹਰਿਦੁਆਰ ’ਚ ਚੱਲ ਰਹੇ ਸ਼ਾਹੀ ਕੁੰਭ ਮੇਲੇ ’ਚ ਕੋਰੋਨਾ ਦਾ ਬੁਰੀ ਤਰ੍ਹਾਂ ਕਹਿਰ ਟੁੱਟਿਆ ਹੈ। ਉੱਧਰ 102 ਤੀਰਥ ਯਾਤਰੀਆਂ ਤੋਂ ਇਲਾਵਾ 20 ਸਾਧੂ ਕੋਵਿਡ ਪਾਜ਼ੇਟਿਵ ਪਾਏ ਗਏ ਹਨ।
ਕੀ ਹੋ ਗਈ ਦੀਪ ਸਿੱਧੂ ਦੀ ਜ਼ਮਾਨਤ? ਦਲਜੀਤ ਕਲਸੀ ਤੋਂ ਜਾਣੋ ਸੱਚਾਈ (ਵੀਡੀਓ)
NEXT STORY