ਜਲੰਧਰ (ਬਿਊਰੋ) - ਰੋਮਾਂਟਿਕ ਤੇ ਸੈਡ ਗੀਤ ਗਾਉਣ ਵਾਲੇ ਪ੍ਰਭ ਗਿੱਲ ਸੋਸ਼ਲ ਮੀਡੀਆ 'ਤੇ ਘੱਟ ਹੀ ਐਕਟਿਵ ਰਹਿੰਦੇ ਹਨ ਪਰ ਕਈ ਵਾਰ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਸਾਂਝਾ ਕਰ ਪ੍ਰਭ ਗਿੱਲ ਚਰਚਾ 'ਚ ਆ ਹੀ ਜਾਂਦੇ ਹਨ। ਹਾਲ ਹੀ 'ਚ ਪ੍ਰਭ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਪ੍ਰਭ ਗਿੱਲ ਕੁਝ ਸਿਆਣੀਆਂ ਤੇ ਜ਼ਰੂਰੀ ਗੱਲਾਂ ਕੀਤੀ ਹੈ ਕੀ ਲਿਖਿਆ ਹੈ ਪ੍ਰਭ ਗਿੱਲ ਨੇ ਆਪਣੀ ਪੋਸਟ 'ਚ ਆਓ ਦੇਖਦੇ ਹਾਂ ।
1. ਹਰ ਇੱਕ ਬਿਜ਼ਨਸ ਮੈਨ ਜਾਂ ਦੁਕਾਨਦਾਰ ਵਾਂਗ ਕਲਾਕਾਰ ਵੀ ਗਾਉੰਦੇ ਨੇਂ ਸੰਗੀਤ ਬਣਾਉੰਦੇ ਨੇਂ ਵੇਚਦੇ ਨੇਂ ਤੇ ਰੋਟੀ ਕਮਾਉਂਦੇ ਨੇਂ ।
2. ਦੋਸਤੋ ਲੜਾਈ ਕਰੋ ਆਪਣੇ ਕਮਜ਼ੋਰ ਸਿਸਟਮ ਨੂੰ ਮਜਬੂਤ ਕਰਨ ਲਈ ਆਪਣੇ ਭਵਿੱਖ ਲਈ ।
3. ਲੜਾਈ ਕਰੋ ਬਹਿਸ ਕਰੋ ਸਵਾਲ ਕਰੋ ਓਹਨਾਂ ਨੂੰ ਜਿਹਨਾਂ ਦੇ ਹੱਥਾਂ ਚ ਵਾਗਡੋਰ ਹੈ ।
4. ਇੰਟਰਨੈਟ ਤੇ ਆਪਣੀ ਸਮਾਰਟਨੈਸ ਨੂੰ ਆਪਣੇ ਭਵਿੱਖ ਲਈ ਤੇ ਚੰਗੇ ਕੰਮਾਂ ਲਈ ਵਰਤੋ ।
5. ਇਹ ਇੰਟਰਨੈਟ ਤੇ ਰੋਜ਼ ਹੁੰਦੀ ਬਹਿਸ/ਲੜਾਈ ਦਾ ਕੋਈ ਅੰਤ ਨਹੀਂ ਨਾਂ ਕੋਈ ਰਿਜ਼ਲਟ ਹੈ ਅਸਲ ਲੜਾਈ ਇਸਤੋਂ ਕਈ ਗੁਣਾ ਵੱਡੀ ਹੈ ।
6. ਕੋਈ ਵੀ ਕਲਾਕਾਰ ਨੀਂ ਚਾਹੁੰਦਾ ਕੇ ਕੋਈ ਲੜੇ ਤੇ ਨਾਂ ਹੀ ਲੜਣ ਤੇ ਓਹ ਸ਼ਾਬਾਸ਼ ਦੇਵੇਗਾ ।
7. ਮੇਰੇ ਕਹਿਣ ਤੇ ਫੋਨ ਚੋਂ ਇੰਟਰਨੇਟ ਚੋਂ ਨਿਕਲ ਕੇ ਆਲੇ ਦੁਆਲੇ ਦੇਖੋ ਅਸਲ ਦੁਨੀਆਂ ਹੋਰ ਹੈ ।
👉🏼 ਬੁਰਾ ਲੱਗਣ ਵਾਲਾ ਵੇਸੇ ਕੁਛ ਨਹੀਂ ਪਰ ਜੇ ਬੁਰਾ ਲੱਗੇ ਤਾਂ ਬਰਦਾਸ਼ਤ ਕਰਨਾਂ ਇਹ ਸੱਚ ਹੀ ਹੈ।
ਦੱਸ ਦਈਏ ਕਿ ਪ੍ਰਭ ਗਿੱਲ ਕਾਫੀ ਸਾਊ ਸੁਭਾਅ ਦੇ ਗਾਇਕ ਹਨ। ਸੋਸ਼ਲ ਮੀਡੀਆ ਤੇ ਮੀਡੀਆ 'ਚ ਪ੍ਰਭ ਗਿੱਲ ਘੱਟ ਹੀ ਵਿਚਰਦੇ ਹਨ। ਅਮਰਿੰਦਰ ਗਿੱਲ ਤੇ ਸਤਿੰਦਰ ਸਰਤਾਜ ਵਾਂਗ ਹੀ ਪ੍ਰਭ ਗਿੱਲ ਦੀ ਹੁਣ ਤੱਕ ਕੋਈ ਵੀ ਕੰਟਰੋਵਰਸੀ ਸਾਹਮਣੇ ਨਹੀਂ ਆਈ ਹੈ।
ਹਾਰਡੀ ਸੰਧੂ ਦਾ ਕ੍ਰਿਕੇਟ ਖਿਡਾਰੀ ਤੋਂ ਗਾਇਕ ਬਣਨ ਦਾ ਸਫ਼ਰ, ਜਾਣੋ ਹੋਰ ਵੀ ਗੱਲਾਂ
NEXT STORY