ਮੁੰਬਈ (ਬਿਊਰੋ)– ਮੇਗਨਮ ਆਪਸ ਫ਼ਿਲਮ ‘ਰਾਧੇ ਸ਼ਿਆਮ’ ਛੇਤੀ ਹੀ ਸੰਸਾਰ ਪੱਧਰ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਵਲੋਂ ਪ੍ਰਭਾਸ ਦੇ ਵਿਆਹ ਦੀ ਭਵਿੱਖਵਾਣੀ ਬਾਰੇ ਜਾਰੀ ਕੀਤੇ ਗਏ ਨਵੀਨਤਮ ਵੀਡੀਓ ਨੂੰ ਦੇਖਦਿਆਂ ਯਕੀਨੀ ਰੂਪ ਨਾਲ ਸਭ ਦੀ ਬੇਸਬਰੀ ਹੋਰ ਵੀ ਵੱਧ ਜਾਵੇਗੀ।
ਹਾਲਾਂਕਿ ਪ੍ਰਭਾਸ ‘ਰਾਧੇ ਸ਼ਿਆਮ’ ’ਚ ਇਕ ਜੋਤਿਸ਼ੀ ਵਿਕਰਮ ਆਦਿੱਤਿਆ ਦੀ ਭੂਮਿਕਾ ਨਿਭਾਉਂਦੇ ਦਿਖਾਈ ਦੇਣਗੇ। ਜੋਤਿਸ਼ੀ ਆਚਾਰੀਆ ਵਿਨੋਦ ਕੁਮਾਰ ਵਲੋਂ ਉਨ੍ਹਾਂ ਦੇ ਵਿਆਹ ਦੀ ਭਵਿੱਖਵਾਣੀ ਬਾਰੇ ਇਕ ਦਿਲਚਸਪ ਵੀਡੀਓ ’ਚ ਦੱਸਿਆ ਗਿਆ ਹੈ ਕਿ ਪ੍ਰਭਾਸ ਬਹੁਤ ਛੇਤੀ ਵਿਆਹ ਕਰਨ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’
ਸਭ ਤੋਂ ਹੈਂਡਸਮ ਪੈਨ-ਇੰਡੀਆ ਸਟਾਰ ਲਈ ਮੇਰੀ ਭਵਿੱਖਵਾਣੀ, ਜੋ ਛੇਤੀ ਹੀ ‘ਰਾਧੇ ਸ਼ਿਆਮ’ ’ਚ ਇਕ ਜੋਤਿਸ਼ੀ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ। ਇਸ ਭਵਿੱਖਵਾਣੀ ਨੇ ਯਕੀਨੀ ਰੂਪ ਨਾਲ ਪ੍ਰਭਾਸ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ।
ਹਾਲ ਹੀ ’ਚ ਪ੍ਰਭਾਸ, ਪੂਜਾ ਹੇਗੜੇ, ਨਿਰਦੇਸ਼ਕ ਰਾਧਾ ਕ੍ਰਿਸ਼ਣ ਕੁਮਾਰ, ਨਿਰਮਾਤਾ ਭੂਸ਼ਣ ਕੁਮਾਰ, ਵਾਮਸੀ ਤੇ ਪ੍ਰਮੋਦ ਦੇ ਨਾਲ ਮੁੰਬਈ ’ਚ ਆਪਣਾ ਨਵਾਂ ਟਰੇਲਰ ਲਾਂਚ ਕੀਤਾ ਸੀ, ਜਿਸ ਦੇ ਪ੍ਰਸ਼ੰਸਕਾਂ ਨੇ ਇਸ ਨੂੰ ਹੁਣ ਤਕ ਦੀ ਸਭ ਤੋਂ ਅਨੋਖੀ ਫ਼ਿਲਮ ਦੱਸਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਿਲਪਾ ਸ਼ੈੱਟੀ ਨੇ ਰੋਹਿਤ ਸ਼ੈੱਟੀ ਨੂੰ ਮਾਰੀ ਲੱਤ, ਬੈੱਡ ਤੋਂ ਸੁੱਟਿਆ ਥੱਲੇ (ਵੀਡੀਓ)
NEXT STORY