ਮੁੰਬਈ (ਬਿਊਰੋ)– ਬਾਲੀਵੁੱਡ ਦੇ ਕਿੰਗ ਖ਼ਾਨ ਨੇ ਆਪਣੀ ਆਗਾਮੀ ਫ਼ਿਲਮ ‘ਪਠਾਨ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ਸ਼ਾਹਰੁਖ਼ ਖ਼ਾਨ ਨੇ ਲੰਮੇ ਸਮੇਂ ਬਾਅਦ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ ’ਤੇ ਆਸਕ ਮੀ ਐਨੀਥਿੰਗ ਸੈਸ਼ਨ ਰੱਖਿਆ ਸੀ।
ਇਹ ਖ਼ਬਰ ਵੀ ਪੜ੍ਹੋ : ‘ਵੀ ਰੋਲਿਨ’ ਵਾਲੇ ਸ਼ੁੱਭ ਦੇ ਤਿੰਨ ਗੀਤ ਆਡੀਓ ਪਲੇਟਫਾਰਮ ਤੋਂ ਹੋਏ ਡਿਲੀਟ
ਇਸ ’ਚ ਪ੍ਰਸ਼ੰਸਕਾਂ ਨੇ ਕਿੰਗ ਖ਼ਾਨ ਨੂੰ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਜਵਾਬ ਵੀ ਸ਼ਾਹਰੁਖ਼ ਨੇ ਬੜੇ ਹੀ ਮਜ਼ੇਦਾਰ ਅੰਦਾਜ਼ ’ਚ ਦਿੱਤਾ। ਸ਼ਾਹਰੁਖ਼ ਦੇ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਨਸੀਹਤ ਦਿੱਤੀ। ਪ੍ਰਸ਼ੰਸਕ ਨੇ ਲਿਖਿਆ, ‘ਕਿਥੇ ਗਾਇਬ ਹੋ ਡਿਅਰ, ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ।’

ਇਸ ਨਸੀਹਤ ਨੂੰ ਲੈਂਦਿਆਂ ਸ਼ਾਹਰੁਖ਼ ਨੇ ਲਿਖਿਆ, ‘ਓਕੇ ਅਗਲੀ ਵਾਰ ਤੋਂ ਮੈਂ ਖ਼ਬਰਦਾਰ ਰਹਾਂਗਾ।’ ਉਥੇ ਦੂਜੇ ਯੂਜ਼ਰ ਨੇ ਸ਼ਾਹਰੁਖ਼ ਨੂੰ ਪੁੱਛਿਆ, ‘ਲਾਲ ਸਿੰਘ ਚੱਢਾ ਦੇਖੀ?’ ਯੂਜ਼ਰ ਦਾ ਜਵਾਬ ਦਿੰਦਿਆਂ ਉਨ੍ਹਾਂ ਲਿਖਿਆ, ‘ਅਰੇ ਯਾਰ ਆਮਿਰ ਕਹਿੰਦਾ ਹੈ ਪਹਿਲਾਂ ‘ਪਠਾਨ’ ਦਿਖਾ।’

ਅਦਾਕਾਰ ਸ਼ਾਹਰੁਖ਼ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਸਪਾਈ-ਥ੍ਰਿਲਰ ਫ਼ਿਲਮ ‘ਪਠਾਨ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਗੱਲ ਦੀ ਜਾਣਕਾਰੀ ਸ਼ਾਹਰੁਖ਼ ਖ਼ਾਨ ਨੇ ਖ਼ੁਦ ਫ਼ਿਲਮ ਦਾ ਇਕ ਵੀਡੀਓ ਟੀਜ਼ਰ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਕੇ ਦਿੱਤੀ ਹੈ। ਫ਼ਿਲਮ 25 ਜਨਵਰੀ, 2023 ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਉਪਾਸਨਾ ਸਿੰਘ ਨੇ ਦੱਸੀ ਕਪਿਲ ਸ਼ਰਮਾ ਦਾ ਸ਼ੋਅ ਛੱਡਣ ਦੀ ਵਜ੍ਹਾ
NEXT STORY