ਮੁੰਬਈ- 90 ਦੇ ਦਹਾਕੇ ਦੀ ਸੁਪਰਹਿੱਟ ਅਦਾਕਾਰਾ ਰਵੀਨਾ ਟੰਡਨ ਦੀ ਧੀ ਰਾਸ਼ਾ ਥਡਾਨੀ ਨੇ ਪਰਿਵਾਰ ਅਤੇ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾਇਆ। ਬਰਥ-ਡੇਅ ਗਰਲ ਦੀ ਮਾਂ ਰਵੀਨਾ ਟੰਡਨ ਵੀ ਕਿਸੇ ਵਲੋਂ ਘੱਟ ਨਹੀਂ ਲੱਗ ਰਹੀ ਸੀ। ਰਾਸ਼ਾ ਦੀ ਬੈੱਸਟ ਫਰੈਂਡ ਅਤੇ ਅਦਾਕਾਰਾ ਤਮੰਨਾ ਭਾਟੀਆ ਵੀ ਬਰਥ-ਡੇਅ ਬੈਸ਼ ਵਿਚ ਪੁੱਜੀ। ਉਸ ਨੇ ਕਾਲੇ ਅਤੇ ਸਫੇਦ ਰੰਗ ਦੀ ਡਰੈੱਸ ਪਹਿਨੀ ਹੋਈ ਸੀ।
ਬਰਥ-ਡੇਅ ਪਾਰਟੀ ਦਾ ਥੀਮ ਬਲੈਕ ਸੀ, ਇਸ ਲਈ ਪ੍ਰਗਿਆ ਜਾਇਸਵਾਲ ਵੀ ਕਾਲੇ ਰੰਗ ਦੀ ਡਰੈੱਸ ਵਿਚ ਪੁੱਜੀ ਸੀ। ਸ਼ਿਮਰੀ ਟਾਪ ਅਤੇ ਕਾਲੇ ਰੰਗ ਦੀ ਜੀਨਸ ਪਹਿਨੇ ਸਈ ਮਾਂਜੇਰਕਰ ਵੀ ਕਾਫ਼ੀ ਸਿੰਪਲ ਅਤੇ ਪਿਆਰੀ ਲੱਗ ਰਹੀ ਸੀ। ਇਸ ਮੌਕੇ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਕੋ-ਸਟਾਰ ਅਮਨ ਦੇਵਗਨ, ਗੋਵਿੰਦਾ ਦੇ ਬੇਟੇ ਯਸ਼ਵਰਧਨ, ਇਬ੍ਰਾਹਿਮ ਅਲੀ ਖਾਨ ਅਤੇ ਵੀਰ ਪਹਾੜੀਆ ਵੀ ਸਪਾਟ ਹੋਏ।
‘ਲਵ ਐਂਡ ਵਾਰ’ : ਸੰਜੇ ਲੀਲਾ ਭੰਸਾਲੀ ਦੀ ਰੂਹਾਨੀ ਦੁਨੀਆ ’ਚ ਰਣਬੀਰ-ਆਲੀਆ-ਵਿੱਕੀ
NEXT STORY