ਮੁੰਬਈ- ਦੇਵੋਲੀਨਾ ਭੱਟਾਚਾਰਜੀ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਮਾਣ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਆਪਣੇ ਪਤੀ ਸ਼ਾਹਨਵਾਜ਼ ਨਾਲ ਆਪਣਾ 34ਵਾਂ ਜਨਮਦਿਨ ਮਨਾਇਆ।

ਹੁਣ ਅਦਾਕਾਰਾ ਨੇ ਇਸ ਜਸ਼ਨ ਦੀ ਇੱਕ ਝਲਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਹੁਣ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਇਨ੍ਹਾਂ ਤਸਵੀਰਾਂ 'ਚ ਦੇਵੋਲੀਨਾ ਭੱਟਾਚਾਰਜੀ ਆਪਣਾ ਜਨਮਦਿਨ ਆਪਣੇ ਘਰ 'ਚ ਬੇਹੱਦ ਸਾਦਗੀ ਨਾਲ ਮਨਾ ਰਹੀ ਹੈ।

ਦੇਵੋਲੀਨਾ ਭੱਟਾਚਾਰਜੀ ਆਪਣੇ ਪਤੀ ਨਾਲ ਘਰ ਦੇ ਲਿਵਿੰਗ ਰੂਮ 'ਚ ਬੈਠੀ ਹੈ।

ਅਦਾਕਾਰਾ ਦੇ ਜਨਮਦਿਨ ਦੇ ਦੋ ਕੇਕ ਸਾਹਮਣੇ ਮੇਜ਼ 'ਤੇ ਰੱਖੇ ਹੋਏ ਹਨ।ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਨਾਲ ਦੇਵੋਲੀਨਾ ਦਾ ਕੁੱਤਾ ਵੀ ਨਜ਼ਰ ਆ ਰਿਹਾ ਹੈ।

ਤਸਵੀਰਾਂ 'ਚ ਅਦਾਕਾਰਾ ਅਨਾਰਕਲੀ ਸੂਟ 'ਚ ਨਜ਼ਰ ਆ ਰਹੀ ਹੈ ਅਤੇ ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋ ਵੀ ਸਾਫ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਆਪਣੇ ਮੱਥੇ 'ਤੇ ਲਾਲ ਰੰਗ ਦੀ ਵੱਡੀ ਬਿੰਦੀ ਵੀ ਲਗਾਈ ਹੋਈ ਹੈ।

PM ਮੋਦੀ ਤੇ ਸ਼ਰਧਾ ਕਪੂਰ ਦੇ ਇੰਸਟਾ ਫਾਲੋਅਰਜ਼ ਮਿਲਾ ਕੇ ਵੀ ਪੂਰੇ ਨਹੀਂ ਹੋਣੇ ਇਸ ਭਾਰਤੀ ਦੇ Instagram Followers
NEXT STORY