ਮੁੰਬਈ- ਆਪਣੇ ਪਤੀ ਜੀਨ ਗੁਡੀਨਫ ਨਾਲ ਅਮਰੀਕਾ ’ਚ ਰਹਿਣ ਦੇ ਬਾਵਜੂਦ, ਪ੍ਰੀਤੀ ਜ਼ਿੰਟਾ ਆਪਣੇ ਜੁੜਵਾ ਬੱਚਿਆਂ ਨੂੰ ਆਪਣੀਆਂ ਭਾਰਤੀ ਜੜ੍ਹਾਂ ਨਾਲ ਡੂੰਘਾਈ ਨਾਲ ਜੋੜ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਫੈਂਸ ਦੇ ਨਾਲ ਹਾਲ ਹੀ ’ਚ ਆਸਕ ਮੀ ਐਨੀਥਿੰਗ ਸੈਸ਼ਨ ’ਚ ਪ੍ਰੀਤੀ ਨੇ ਮਦਰਹੁੱਡ, ਸੱਭਿਆਚਾਰ ਪਛਾਣ ਅਤੇ ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਇੱਛਾ ’ਤੇ ਗੱਲ ਕੀਤੀ। ਇਸ ’ਚ ਉਸਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਕਿਵੇਂ ਪਾਲ ਰਹੀ ਹੈ।
ਇਹ ਵੀ ਪੜ੍ਹੋ: ਕੋਰੀਆ ਟੂਰਿਜ਼ਮ ਦੀ Brand Ambassador ਬਣੀ ਹਿਨਾ ਖਾਨ
‘ਕੱਲ੍ਹ ਹੋ ਨਾ ਹੋ’, ‘ਵੀਰ-ਜ਼ਾਰਾ’ ਅਤੇ ‘ਦਿਲ ਚਾਹਤਾ ਹੈ’ ਵਰਗੀ ਫਿਲਮਾਂ ’ਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਪ੍ਰੀਤੀ ਨੇ ਖੁਲਾਸਾ ਕੀਤਾ ਕਿ ਉਸ ਨੇ ਅਤੇ ਉਸ ਦੇ ਪਤੀ ਜੀਨ ਗੁਡੀਨਫ ਨੇ ਆਪਣੇ ਬੱਚਿਆਂ ਨੂੰ ਹਿੰਦੂ ਧਰਮ ਦੇ ਮੁਤਾਬਕ ਪਾਲਣ ਦਾ ਫੈਸਲਾ ਕੀਤਾ ਹੈ। ਉਸ ਨੇ ਕਿਹਾ ਕਿ ਇਹ ਉਸ ਦੀ ਇੱਛਾ ਤੋਂ ਪੈਦਾ ਹੋਇਆ ਹੈ ਕਿ ਉਸਦੇ ਬੱਚੇ ਵਿਦੇਸ਼ੀ ਦੇਸ਼ ’ਚ ਵੱਡੇ ਹੋਣ ਦੌਰਾਨ ਆਪਣੀ ਭਾਰਤੀ ਵਿਰਾਸਤ ਨੂੰ ਨਾ ਭੁੱਲਣ। ਇਕ ਪ੍ਰਸ਼ੰਸਕ ਨੂੰ ਜਵਾਬ ਦਿੰਦੇ ਹੋਏ ਪ੍ਰੀਤੀ ਨੇ ਲਿਖਿਆ, ‘‘ਮਾਂ ਬਣਨ ਅਤੇ ਵਿਦੇਸ਼ੀ ਦੇਸ਼ ’ਚ ਰਹਿਣ ਦੇ ਬਾਅਦ ਮੈਂ ਇਹ ਚਾਹੁੰਦੀ ਹਾਂ ਕਿ ਮੇਰੇ ਬੱਚੇ ਇਹ ਨਾ ਭੁੱਲਣ ਕਿ ਉਹ ਅੱਧੇ ਭਾਰਤੀ ਹਨ। ਕਿਉਂਕਿ ਮੇਰੇ ਪਤੀ ਨਾਸਤਕ ਹਨ, ਇਸ ਲਈ ਅਸੀਂ ਆਪਣੇ ਬੱਚਿਆਂ ਨੂੰ ਹਿੰਦੂ ਰਵਾਇਤਾਂ ’ਚ ਪਾਲ ਰਹੇ ਹਾਂ।’’
ਇਹ ਵੀ ਪੜ੍ਹੋ: ਵੱਡੀ ਖਬਰ; ਸੋਸ਼ਲ ਮੀਡੀਆ 'ਤੇ ਲਾਈਵਸਟ੍ਰੀਮ ਕਰ ਰਹੀ 23 ਸਾਲਾ ਮਸ਼ਹੂਰ ਮਾਡਲ ਨੂੰ ਗੋਲੀਆਂ ਨਾਲ ਭੁੰਨ੍ਹਿਆ
ਬੱਚਿਆਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜ ਰਹੀ ਪ੍ਰੀਤੀ
ਇਸ ਨੂੰ ਆਪਣੀ ਖੁਸ਼ੀ ਦੱਸਦੇ ਹੋਏ ਪ੍ਰੀਤੀ ਨੇ ਇਹ ਵੀ ਦੱਸਿਆ ਕਿ ਇਹ ਫੈਸਲਾ ਕਿੰਨਾ ਨਿੱਜੀ ਅਤੇ ਦਿਲ ਤੋਂ ਲਿਆ ਗਿਆ ਹੈ, ਜੋ ਉਸਦੇ ਸੱਭਿਆਚਾਰ ਪ੍ਰਤੀ ਪ੍ਰੇਮ ਅਤੇ ਮਾਣ ਨਾਲ ਜੁੜਿਆ ਹੈ। ਉਸ ਨੇ ਦੱਸਿਆ ਕਿ ਉਸਦੇ ਲਈ ਆਪਣੇ ਬੱਚਿਆਂ ਨਾਲ ਭਾਰਤੀ ਰਵਾਇਤਾਂ ਅਤੇ ਕਦਰਾਂ-ਕੀਮਤਾਂ ਨੂੰ ਸ਼ੇਅਰ ਕਰਨਾ ਕਿੰਨਾ ਜ਼ਰੂਰੀ ਹੈ, ਭਾਵੇਂ ਹੀ ਉਹ ਉਸ ਦੇਸ਼ ਤੋਂ ਦੂਰ ਵੱਡੇ ਹੋ ਰਹੇ ਹੋਣ, ਜਿਸ ਨੂੰ ਉਹ ਆਪਣਾ ਘਰ ਕਹਿੰਦੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ Influencer 'ਤੇ ਹਮਲਾ, ਰੋਂਦੇ ਹੋਏ ਦੀ ਵੀਡੀਓ ਹੋਈ ਵਾਇਰਲ
ਸਰੋਗੇਸੀ ਰਾਹੀਂ ਪੈਦਾ ਹੋਏ ਜੁੜਵਾ ਬੱਚੇ
ਇਸ ਕਪਲ ਨੇ 2021 ’ਚ ਸਰੋਗੇਸੀ ਦੇ ਜਰੀਏ ਆਪਣੇ ਜੁੜਵਾਂ ਬੱਚਿਆਂ ਜੈ ਅਤੇ ਜੀਆ ਦਾ ਸੁਆਗਤ ਕੀਤਾ ਸੀ। ਪ੍ਰੀਤੀ ਅਤੇ ਜੀਨ ਨੇ 29 ਫਰਵਰੀ, 2016 ਨੂੰ ਲਾਸ ਏਂਜਲਸ ’ਚ ਵਿਆਹ ਕੀਤਾ ਸੀ। ਉਦੋਂ ਤੋਂ ਉਹ ਅਮਰੀਕਾ ’ਚ ਰਹਿ ਰਹੀ ਹੈ।
ਇਹ ਵੀ ਪੜ੍ਹੋ: ਗਰੀਬਾਂ ਲਈ ਮਸੀਹਾ ਬਣੀ ਅਦਾਕਾਰਾ ਤਾਪਸੀ ਪੰਨੂ, ਸਿੱਖ ਸੰਸਥਾ ਨਾਲ ਮਿਲ ਕਰ ਰਹੀ ਇਹ ਨੇਕ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਰੀਆ ਟੂਰਿਜ਼ਮ ਦੀ Brand Ambassador ਬਣੀ ਹਿਨਾ ਖਾਨ
NEXT STORY