ਐਂਟਰਟੇਨਮੈਂਟ ਡੈਸਕ- ਸੋਸ਼ਲ ਮੀਡੀਆ ਇੰਨਫਲਾਂਸਰ ਪੁਨੀਤ ਸੁਪਰਸਟਾਰ ਇਕ ਵਾਰ ਮੁੜ ਚਰਚਾ ਵਿਚ ਆ ਗਏ ਹਨ। ਦਰਅਸਲ ਪੁਨੀਤ ਨੇ ਇੰਸਟਾਗ੍ਰਾਮ 'ਤੇ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਦਾਅਵਾ ਕੀਤਾ ਕਿ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਹਾਲਤ ਦੇਖ ਕੇ ਪ੍ਰਸ਼ੰਸਕ ਵੀ ਚਿੰਤਾ ਵਿੱਚ ਹਨ। ਇੱਕ ਵੀਡੀਓ ਵਿੱਚ, ਪੁਨੀਤ ਰੋਂਦੇ ਹੋਏ ਕਹਿ ਰਹੇ ਹਨ-'ਮੈਨੂੰ ਨਾ ਮਾਰੋ, ਮੈਂ ਕੀ ਕਰ ਰਿਹਾ ਹਾਂ?' ਮੈਂ ਤੁਹਾਡਾ ਕੀ ਵਿਗਾੜਿਆ ਹੈ? ਮੈਂ ਵੀਡੀਓ ਬਣਾ ਰਿਹਾ ਹਾਂ, ਤੁਸੀਂ ਮੇਰੇ ਨਾਲ ਕਿਉਂ ਈਰਖਾ ਕਰ ਰਹੇ ਹੋ? ਦੇਖੋ ਚਲਦੀ ਗੱਡੀ ਵਿੱਚ ਮੇਰਾ ਕੀ ਹਾਲ ਕੀਤਾ। ਮੈਂ ਤੁਹਾਡੇ ਤੋਂ ਡਰਨ ਵਾਲਾ ਨਹੀਂ ਹਾਂ। ਮੈਂ ਇਸੇ ਤਰ੍ਹਾਂ ਵੀਡੀਓਜ਼ ਬਣਾਵਾਂਗਾ, ਜੋ ਉਖਾੜਨਾ ਹੈ, ਉਖਾੜ ਲੈਣਾ। ਮਾਰ ਦਿਓ ਯਾਰ ਮੈਨੂੰ।
ਇਹ ਵੀ ਪੜ੍ਹੋ: ਗਰੀਬਾਂ ਲਈ ਮਸੀਹਾ ਬਣੀ ਅਦਾਕਾਰਾ ਤਾਪਸੀ ਪੰਨੂ, ਸਿੱਖ ਸੰਸਥਾ ਨਾਲ ਮਿਲ ਕਰ ਰਹੀ ਇਹ ਨੇਕ ਕੰਮ

ਇਕ ਹੋਰ ਵੀਡੀਓ ਵਿਚ ਉਨ੍ਹਾਂ ਦੀ ਕਾਰ ਦੇ ਅਗਲੇ ਹਿੱਸੇ ਨੂੰ ਕੋਈ ਵਿਅਕਤੀ ਤੋੜ ਰਿਹਾ ਹੈ ਅਤੇ ਉਸ ਦਾ ਚਿਹਰਾ ਢਕਿਆ ਹੋਇਆ ਹੈ। ਜਿਵੇਂ ਹੀ ਪੁਨੀਤ ਆਪਣੀ ਕਾਰ ਵਿਚੋਂ ਬਾਹਰ ਨਿਕਲਦੇ ਹਨ, ਮਾਰਨ ਵਾਲਾ ਵਿਅਕਤੀ ਬਾਈਕ 'ਤੇ ਬੈਠ ਕੇ ਫਰਾਰ ਹੋ ਜਾਂਦਾ ਹੈ। ਇਕ ਹੋਰ ਵੀਡੀਓ ਵਿੱਚ, ਪੁਨੀਤ ਆਪਣੀ ਸੱਟ ਦਿਖਾ ਰਹੇ ਹਨ, ਜੋ ਉਸਨੂੰ ਕਾਰ 'ਤੇ ਹਮਲੇ ਦੌਰਾਨ ਲੱਗੀ। ਪੁਨੀਤ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਕਿਸੇ ਹੇਟਰ ਨੇ ਕੀਤਾ ਹੈ। ਉਹ 12-13 ਕਿਲੋਮੀਟਰ ਤੱਕ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ ਅਤੇ ਜਿਵੇਂ ਹੀ ਉਸਨੇ ਜੰਗਲ ਦਾ ਰਸਤਾ ਦੇਖਿਆ, ਹਮਲਾ ਕਰ ਦਿੱਤਾ। ਆਪਣੇ ਆਖਰੀ ਵੀਡੀਓ ਵਿੱਚ, ਪੁਨੀਤ ਨੇ ਖੁਲਾਸਾ ਕੀਤਾ, 'ਮੈਨੂੰ ਸਭ ਕੁਝ ਪਤਾ ਹੈ, ਇਹ ਕਿਸਨੇ ਕਰਵਾਇਆ ਹੈ। ਇਹ ਕਿਸੇ ਯੂਟਿਊਬਰ ਨੇ ਕੀਤਾ ਹੈ ਅਤੇ ਮੈਨੂੰ ਉਸਦਾ ਨਾਮ ਪਤਾ ਹੈ। ਮੈਂ 1-2 ਦਿਨਾਂ ਵਿੱਚ ਉਸਦਾ ਪੂਰਾ ਕੱਚਾ-ਚਿੱਠਾ ਸੋਸ਼ਲ ਮੀਡੀਆ 'ਤੇ ਖੋਲ ਦਵਾਂਗਾ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ: ਆਸਕਰ ਜੇਤੂ ਮਸ਼ਹੂਰ Filmmaker ਨੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਸਟ ਕ੍ਰਿਕਟ 'ਚ ਉਹੀ ਸਫਲ ਹੋਏ... ਅਨੁਸ਼ਕਾ ਸ਼ਰਮਾ ਨੇ ਕੀਤੀ ਵਿਰਾਟ ਕੋਹਲੀ ਦੇ ਟੈਸਟ ਕਰੀਅਰ ਦੀ ਤਾਰੀਫ਼
NEXT STORY