ਮੁੰਬਈ- ਅਦਾਕਾਰਾ ਸ਼ਵੇਤਾ ਤਿਵਾੜੀ ਰੁੱਝੇ ਸ਼ਡਿਊਲ ਦੇ ਵਿਚਾਲੇ ਵੀ ਇਕੱਲੇ ਹੀ ਆਪਣੇ ਬੱਚਿਆਂ ਦੀ ਹਰ ਖੁਸ਼ੀ ਦਾ ਧਿਆਨ ਰੱਖਦੀ ਹੈ। ਉਨ੍ਹਾਂ ਨੂੰ ਹਮੇਸ਼ਾ ਹੀ ਧੀ ਪਲਕ ਅਤੇ ਪੁੱਤਰ ਰੇਯਾਂਸ਼ ਦੇ ਨਾਲ ਆਊਟਿੰਗ 'ਤੇ ਜਾਂਦੇ ਦੇਖਿਆ ਜਾਂਦਾ ਹੈ। ਹਾਲ ਹੀ 'ਚ ਅਦਾਕਾਰਾ ਦੀਆਂ ਧੀ ਪਲਕ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਪਲਕ ਤਿੜਾਵੀ ਨੂੰ ਚਾਈਨੀਜ਼ ਖਾਣਾ ਕਾਫੀ ਪਸੰਦ ਹੈ। ਦੀਵਾਲੀ ਦੇ ਅਗਲੇ ਦਿਨ ਹੀ ਸ਼ਵੇਤਾ ਆਪਣੀ ਧੀ ਪਲਕ ਨੂੰ ਮੁੰਬਈ ਦੇ ਮਸ਼ਹੂਰ ਚਾਈਨੀਜ਼ ਰੈਸਟੋਰੈਂਟ 'ਚ ਲੈ ਕੇ ਗਈ।

ਇਸ ਦੌਰਾਨ ਪਲਕ ਅਤੇ ਸ਼ਵੇਤਾ ਤਿਵਾੜੀ 'ਤੇ ਪੈਪਰਾਜ਼ੀ ਦੀ ਨਜ਼ਰ ਪੈ ਗਈ। ਪਲਕ ਅਤੇ ਸ਼ਵੇਤਾ ਦੋਵਾਂ ਨੇ ਹੱਸ-ਹੱਸ ਕੇ ਤਸਵੀਰਾਂ ਕਲਿੱਕ ਕਰਵਾਈਆਂ। ਲੁੱਕ ਦੀ ਗੱਲ ਕਰੀਏ ਤਾਂ ਪਲਕ ਇਸ ਦੌਰਾਨ ਟਾਪ ਅਤੇ ਡੈਨਿਸ 'ਚ ਨਜ਼ਰ ਆਈ। ਇਸ ਲੁੱਕ ਦੇ ਨਾਲ ਪਲਕ ਨੇ ਵ੍ਹਾਈਟ ਹੀਲਸ ਪਹਿਨੀ ਸੀ।

ਉਧਰ ਸ਼ਵੇਤਾ ਜੰਪਸੂਟ 'ਚ ਬੇਹੱਦ ਸਟਾਈਲਿਸ਼ ਲੱਗੀ। ਉਹ ਇਸ ਲੁੱਕ 'ਚ ਆਪਣੀ ਧੀ ਨੂੰ ਟੱਕਰ ਦੇ ਰਹੀ ਹੈ। ਇਸ ਦੌਰਾਨ ਦੋਵਾਂ ਦੇ ਵਿਚਾਲੇ ਦੋਸਤਾਂ ਵਰਗੀ ਕੈਮਿਸਟਰੀ ਹੀ ਦੇਖਣ ਨੂੰ ਮਿਲ ਰਹੀ ਸੀ।

ਅਜਿਹੇ 'ਚ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਪਲਕ ਵੱਡੀ ਹੋ ਰਹੀ ਹੈ ਉਂਝ-ਉਂਝ ਸ਼ਵੇਤਾ ਤਿਵਾੜੀ ਅਤੇ ਉਹ ਦੋਸਤ ਜਾਂ ਭੈਣਾਂ ਵਰਗੀਆਂ ਲੱਗਦੀਆਂ ਹਨ। ਕੋਈ ਵੀ ਇਸ ਜੋੜੀ ਨੂੰ ਮਾਂ ਅਤੇ ਧੀ ਮੰਨਣ ਲਈ ਤਿਆਰ ਨਹੀਂ ਹੁੰਦਾ ਹੈ।

ਦੱਸ ਦੇਈਏ ਕਿ ਪਲਕ ਤਿਵਾੜੀ ਦਾ ਹਾਲ ਹੀ 'ਚ ਮਿਊਜ਼ਿਕ ਵੀਡੀਓ 'ਬਿਜਲੀ-ਬਿਜਲੀ' ਰਿਲੀਜ਼ ਹੋਇਆ ਹੈ। ਇਸ 'ਚ ਪਲਕ ਦੇ ਨਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਹਾਰਡੀ ਸੰਧੂ ਹਨ। ਪਲਕ ਦਾ ਇਹ ਪਹਿਲਾਂ ਪ੍ਰਾਜੈਕਟ ਹੈ। ਪਹਿਲੇ ਹੀ ਪ੍ਰਾਜੈਕਟ 'ਚ ਪਲਕ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਇਸ ਗਾਣੇ 'ਚ ਪਲਕ ਸੁਪਰਵੂਮੈਂਨ ਵਾਲੀ ਲੁੱਕ 'ਚ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਹੀ ਨਹੀਂ ਸਗੋਂ ਬਾਲੀਵੁੱਡ ਦੇ ਭਾਈਜਾਨ ਭਾਵ ਸਲਮਾਨ ਖ਼ਾਨ ਵੀ ਪਲਕ ਦੇ ਮੁਰੀਦ ਹੋਏ ਸਨ। ਇਸ ਤੋਂ ਇਲਾਵਾ ਪਲਕ ਦੀ ਫਿਲਮ ਰੋਜ਼ੀ: ਦਿ ਸੈਫਰਨ ਚੈਪਟ' ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੇ ਰਾਹੀਂ ਪਲਕ ਨੇ ਬਾਲੀਵੁੱਡ ਇੰਡਸਟਰੀ 'ਚ ਕਦਮ ਰੱਖਿਆ।

ਫਰਾਟੇਦਾਰ ਅੰਗਰੇਜ਼ੀ ਬੋਲ ਕੇ ਭੀਖ ਮੰਗਣ ਵਾਲੀ ਕੁੜੀ ਲਈ ਮਸੀਹਾ ਬਣੇ ਅਨੁਪਮ ਖੇਰ, ਕੀਤਾ ਇਹ ਵਾਅਦਾ
NEXT STORY