ਮੁੰਬਈ: ਅਦਾਕਾਰਾ ਪ੍ਰਿਅੰਕਾ ਚੋਪੜਾ ਜਦੋਂ ਵੀ ਕਿਸੇ ਈਵੈਂਟ ’ਚ ਪਹੁੰਚਦੀ ਹੈ ਤਾਂ ਉਸ ਦਾ ਬੋਲਡ ਲੁੱਕ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਬੀਤੇ ਦਿਨ ਪ੍ਰਿਅੰਕਾ ਪੈਰਿਸ ਦੇ ਈਵੈਂਟ ’ਚ ਸ਼ਾਮਲ ਹੋਈ ਸੀ ਜੋ ਕਿ ਇਟੈਲੀਅਨ ਲਗਜ਼ਰੀ ਬ੍ਰਾਂਡ ਬੁਲਗਾਰੀ ਦੇ ਨਾਲ ਸੀ। ਇਸ ਦੇ ਨਾਲ ਹੀ ਅਦਾਕਾਰਾ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਇਹ ਵੀ ਪੜ੍ਹੋ : ਬਾਲੀਵੁੱਡ ਦੀ ਨਵੀਂ ਹੌਟ ਜੋੜੀ ਬਣੀ ਵਰੁਣ ਅਤੇ ਕਿਆਰਾ, ‘RANGISARI’ ਗੀਤ ’ਚ ਨਜ਼ਰ ਆਏ ਇਕੱਠੇ
ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਹ ਤਸਵੀਰਾਂ ਵਾਇਰਲ ਹੋ ਰਿਹਾ ਹੈ। ਪ੍ਰਿਅੰਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਬਲੈਕ ਐਂਡ ਵਾਈਟ ਗਾਊਨ ਪਾਇਆ ਹੋਇਆ ਸੀ। ਇਸ ਲੁੱਕ ਦੇ ਨਾਲ ਪ੍ਰਿਅੰਕਾ ਨੇ ਸਿਲਵਰ ਚੋਕਰ ਹਾਰ, ਮੈਚਿੰਗ ਈਅਰਰਿੰਗਸ ਅਤੇ ਰਿੰਗਸ ਨਾਲ ਲੁੱਕ ਨੂੰ ਪੂਰਾ ਕੀਤਾ।

ਪ੍ਰਿਅੰਕਾ ਆਪਣੇ ਮਿਨੀਮਲ ਮੇਕਅੱਪ ਨਾਲ ਸਮੋਕੀ ਆਈਸ ਅਤੇ ਗਲੋਸੀ ਨੀਊਡ ਲਿਪਸਟਿਕ ਨਾਲ ਆਪਣੀ ਲੁੱਕ ਨੂੰ ਖੂਬਸੂਰਤ ਦਿਖਾਇਆ ਹੈ। ਇਸ ਦੇ ਅਦਾਕਾਰਾ ਨੇ ਆਪਣੇ ਵਾਲਾਂ ਦਾ ਬਨ ਬਣਾਇਆ ਹੈ। ਪ੍ਰਿਅੰਕਾ ਦੀਆਂ ਇਹ ਤਸਵੀਰਾਂ ਚਰਚਾ ’ਚ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਦੀ ਬੇਹੱਦ ਤਾਰੀਫ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਦੁਖ ਸਾਂਝਾ ਕਰਨ ਪਹੁੰਚੀ ਅਦਾਕਾਰਾ ਸੋਨਮ ਬਾਜਵਾ
ਪ੍ਰਿਅੰਕਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਇਹ ਦਿਨੀਂ ਰੂਸੋ ਬ੍ਰਦਰਜ਼ ਦੀ ਵੈੱਬ ਸੀਰੀਜ਼ ‘ਸਿਟਾਡੇਲ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਸ਼ੋਅ ’ਚ ਗੇਮ ਆਫ਼ ਥ੍ਰੋਨਸ ਫ਼ੇਮ ਰਿਚਰਡ ਮੈਡੇਨ ਵੀ ਹਨ। ਇਸ ਤੋਂ ਇਲਾਵਾ ਅਦਾਕਾਰ ਫ਼ਰਹਾਨ ਅਖ਼ਤਰ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਜ਼ੀ ਲੇ ਜ਼ਾਰਾ’ ’ਚ ਵੀ ਨਜ਼ਰ ਆਵੇਗੀ।

ਸਿੱਧੂ ਨੂੰ ਲੈ ਕੇ ਦਿੱਤਾ ਸੀ ਇੰਟਰਵਿਊ, ਸਲਮਾਨ ਖ਼ਾਨ ਨੂੰ ਅਗਲਾ ਟਾਰਗੇਟ ਦੱਸਣ ਵਾਲਾ ਬਿਸ਼ਨੋਈ ਗੈਂਗ ਦਾ ਮੈਂਬਰ ਗ੍ਰਿਫ਼ਤਾਰ
NEXT STORY