ਸ਼੍ਰੀਗੰਗਾਨਗਰ (ਬਿਊਰੋ)– ਇਥੋਂ ਦੇ ਕੇਸਰੀ ਸਿੰਘਪੁਰ ਥਾਣਾ ਇਲਾਕੇ ’ਚ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨੇ ਕੈਨੇਡਾ ਦੇ ਇਕ ਯੂਟਿਊਬ ਚੈਨਲ ’ਤੇ ਖ਼ੁਦ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਿਆ ਸੀ। ਇੰਟਰਵਿਊ ’ਚ ਉਸ ਨੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਕਾਰਨ ਵੀ ਦੱਸੇ।
ਉਥੇ ਅਗਲਾ ਟਾਰਗੇਟ ਸਲਮਾਨ ਖ਼ਾਨ ਨੂੰ ਦੱਸਿਆ ਸੀ। ਮੀਡੀਆ ਰਿਪੋਰਟ ਮੁਤਾਬਕ ਦੋਸ਼ੀ ਰਾਜਵੀਰ ਸੋਪੂ ਨੇ ਕੈਨੇਡਾ ਦੇ ਇਕ ਯੂਟਿਊਬ ਚੈਨਲ ਨੂੰ ਫੋਨ ਰਾਹੀਂ ਇੰਟਰਵਿਊ ਦਿੱਤਾ ਸੀ। ਇਸ ’ਚ ਉਸ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ। ਉਸ ਨੇ ਖ਼ੁਦ ਨੂੰ ਲਾਰੈਂਸ ਦਾ ਧਰਮ ਦਾ ਭਰਾ ਵੀ ਦੱਸਿਆ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’
ਇਸ ਦੇ ਨਾਲ ਹੀ ਰਾਜਵੀਰ ਨੇ ਲਾਰੈਂਸ ਬਿਸ਼ਨੋਈ ਦੇ ਗੈਂਗਸਟਰ ਬਣਨ ਦੇ ਕਾਰਨ ਗਿਣਾਏ। ਉਸ ਨੇ ਸਿੱਧੂ ਮੂਸੇ ਵਾਲਾ ਦੇ ਕਤਲ ’ਚ ਸ਼ਾਮਲ ਲੋਕਾਂ ਬਾਰੇ ਵੀ ਦੱਸਿਆ। ਦੋਸ਼ੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਪੁਲਸ ਹਰਕਤ ’ਚ ਆਈ।
ਪੁਲਸ ਨੇ ਅਰਾਇਣ ਚੌਕੀ ਇੰਚਾਰਜ ਰਾਮਨਿਵਾਸ ਨੇ ਲਖਵਿੰਦਰ ਸਿੰਘ ਚਾਨੀ ਦੇ ਘਰ ਤੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਰਾਜਵੀਰ ਸੋਪੂ ਸਾਦੁਲਸ਼ਹਿਰ ਪੁਲਸ ਥਾਣੇ ਇਲਾਕੇ ਦੇ ਪਿੰਡ ਅਮਰਗੜ੍ਹ ਦਾ ਰਹਿਣ ਵਾਲਾ ਹੈ। ਉਸ ਦੇ ਕੋਲੋਂ 32 ਬੋਰ ਦਾ ਦੇਸੀ ਕੱਟਾ ਵੀ ਬਰਾਮਦ ਹੋਇਆ ਹੈ। ਦੋਸ਼ੀ ਦੇ ਫੋਨ ’ਚੋਂ ਉਸ ਇੰਟਰਵਿਊ ਦੀ ਯੂਟਿਊਬ ’ਤੇ ਅਪਲੋਡ ਆਡੀਓ ਕਲਿੱਪ ਵੀ ਮਿਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
McDonald ਦੀ ਕੋਲਡ ਡਰਿੰਕ 'ਚ ਕਿਰਲੀ ਮਿਲਣ 'ਤੇ ਕਾਰਵਾਈ, ਆਊਟਲੈੱਟ 'ਤੇ 1 ਲੱਖ ਦਾ ਜੁਰਮਾਨਾ
NEXT STORY