ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਫਿਲਮ 'ਬਾਜੀਰਾਵ ਮਸਤਾਨੀ' ਹੁਣੇ ਜਿਹੇ ਰਿਲੀਜ਼ ਹੋਈ ਹੈ ਅਤੇ ਇਸ ਦੇ ਨਾਲ ਹੀ ਟਵਿਟਰ 'ਤੇ ਉਸ ਦੇ ਫਾਲੋਅਰਸ ਦੀ ਗਿਣਤੀ 1.2 ਕਰੋੜ ਨੂੰ ਪਾਰ ਕਰ ਗਈ ਹੈ। 'ਇਨ ਮਾਈ ਸਿਟੀ' ਅਤੇ 'ਐਗਜ਼ੋਟਿਕ' ਵਰਗੇ ਗੀਤ ਅਤੇ ਅਮਰੀਕੀ ਟੀ.ਵੀ. ਸ਼ੋਅ 'ਕਵਾਂਟਿਕੋ' ਨਾਲ ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਖੱਟ ਚੁੱਕੀ ਪ੍ਰਿਯੰਕਾ ਨੇ ਇਸ ਦੇ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।
ਉਸ ਨੇ ਟਵੀਟ ਕੀਤਾ, ''ਸਭ ਦਾ ਧੰਨਵਾਦ. 1.2 ਕਰੋੜ ਫਾਲੋਅਰਸ। ਇਹ ਸੱਚਮੁਚ ਖੁਸ਼ਕਿਸਮਤੀ ਹੈ। ਤੁਸੀਂ ਸਾਰੇ ਮੇਰੀ ਤਾਕਤ ਹੋ।'' ਕੱਲ ਰਿਲੀਜ਼ ਹੋਈ 'ਬਾਜੀਰਾਵ ਮਸਤਾਨੀ' ਵਿਚ ਪ੍ਰਿਯੰਕਾ ਨੇ ਪੇਸ਼ਵਾ ਬਾਜੀਰਾਵ ਦੀ ਪਹਿਲੀ ਪਤਨੀ ਕਾਸ਼ੀਬਾਈ ਦੇ ਕਿਰਦਾਰ ਨੂੰ ਆਪਣੀ ਅਦਾਕਾਰੀ ਨਾਲ ਸ਼ਿੰਗਾਰਿਆ ਹੈ। ਉਸ ਦੀ ਆਉਣ ਵਾਲੀ ਫਿਲਮ ਪ੍ਰਕਾਸ਼ ਝਾਅ ਦੀ 'ਜੈ ਗੰਗਾਜਲ' ਹੈ, ਜੋ ਸਾਲ 2003 'ਚ ਆਈ 'ਗੰਗਾਜਲ' ਦਾ ਸੀਕੁਏਲ ਹੈ।
ਉਂਝ ਪੂਰੇ ਏਸ਼ੀਆ 'ਚ ਟਵਿੱਟਰ 'ਤੇ ਸਭ ਤੋਂ ਵਧੇਰੇ ਫਾਲੋ ਕੀਤੀ ਜਾਣ ਵਾਲੀ ਔਰਤ ਏਂਗ੍ਰੇਜ ਮੋ (1.45 ਕਰੋੜ) ਹੈ, ਜੋ ਇੰਡੋਨੇਸ਼ੀਆਈ ਗਾਇਕਾ ਅਤੇ ਅਦਾਕਾਰਾ ਹੈ। ਇਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ (1.25 ਕਰੋੜ) ਦੂਜੇ ਸਥਾਨ 'ਤੇ ਹੈ।
ਜੈਕੀ ਦੀ ਬੇਟੀ ਦੇ ਟੌਪਲੈੱਸ ਅਵਤਾਰ ਤੋਂ ਲੈ ਕੇ ਸ਼ਾਹਰੁਖ ਦੇ ਬੇਟੇ ਤੱਕ, 2015 'ਚ ਚਰਚਾ 'ਚ ਰਹੇ ਇਹ ਸਟਾਰ ਕਿਡਸ (ਦੇਖ
NEXT STORY