ਬਾਲੀਵੁੱਡ ਡੈਸਕ- ਗਲੋਬਲ ਅਦਾਕਾਰਾ ਬਣ ਚੁੱਕੀ ਪ੍ਰਿਅੰਕਾ ਚੋਪੜਾ ਅਕਸਰ ਆਪਣੇ ਕੰਮ ਅਤੇ ਲੁੱਕ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਪ੍ਰਿਅੰਕਾ ਨਾ ਸਿਰਫ਼ ਇਕ ਸੁਪਰ ਅਦਾਕਾਰਾ ਹੈ, ਸਗੋਂ ਉਸ ਨੇ ਦੇਸ਼-ਵਿਦੇਸ਼ ਦੇ ਲੋਕਾਂ ਦੀ ਭਲਾਈ ਲਈ ਵੀ ਵੱਡਾ ਯੋਗਦਾਨ ਪਾਇਆ ਹੈ। ਉਹ ਅਕਸਰ ਵਿਵਾਦਤ ਮੁੱਦਿਆਂ ’ਤੇ ਆਪਣੀ ਰਾਏ ਦਿੰਦੀ ਨਜ਼ਰ ਆਉਂਦੀ ਹੈ। ਹੁਣ ਹਾਲ ਹੀ ’ਚ ਅਦਾਕਾਰਾ ਨੇ ਮਾਹਸਾ ਅਮੀਨੀ ਦੀ ਮੌਤ ’ਤੇ ਵਿਰੋਧ ਕਰ ਰਹੀਆਂ ਈਰਾਨੀ ਔਰਤਾਂ ਦਾ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ : ਇੰਗਲੈਂਡ ਦੀਆਂ ਸੜਕਾਂ ’ਤੇ ਕੁਦਰਤੀ ਨਜ਼ਾਰਾ ਮਾਣਦੇ ਭਾਵੁਕ ਹੋਏ ਬਿਨੂੰ ਢਿੱਲੋਂ, ਮਾਪਿਆਂ ਨੂੰ ਕੀਤਾ ਯਾਦ (ਵੀਡੀਓ)
ਪ੍ਰਿਅੰਕਾ ਚੋਪੜਾ ਨੇ ਮਾਹਸਾ ਅਮੀਨੀ ਦੇ ਖਿਲਾਫ਼ ਈਰਾਨੀ ਔਰਤਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹੋਏ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਇਕ ਨੋਟ ਲਿਖਿਆ ਹੈ। ਪ੍ਰਿਅੰਕਾ ਨੇ ਲਿਖਿਆ ਕਿ ‘ਈਰਾਨ ਅਤੇ ਦੁਨੀਆ ਭਰ ਦੀਆਂ ਔਰਤਾਂ ਖੜ੍ਹੀਆਂ ਹਨ ਅਤੇ ਆਪਣੀ ਆਵਾਜ਼ ਉਠਾ ਰਹੀਆਂ ਹਨ । ਇਸ ਦੇ ਨਾਲ ਜਨਤਕ ਤੌਰ ’ਤੇ ਆਪਣੇ ਵਾਲ ਕੱਟ ਰਹੀਆਂ ਹਨ ਅਤੇ ਮਾਹਸਾ ਅਮੀਨੀ ਲਈ ਵਿਰੋਧ ਕਰ ਰਹੀਆਂ ਹਨ। ਈਰਾਨ ਨੈਤਿਕਤਾ ਪੁਲਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਇੰਨੀ ਬੇਰਹਿਮੀ ਨਾਲ ਖੋਹ ਲਿਆ ਹੈ, ਉਹ ਵੀ ਹਿਜਾਬ ਨੂੰ ‘ਗਲਤ ਤਾਰੀਕੇ ਨਾਲ’ ਪਾਉਣ ਕਾਰਨ।’
ਪ੍ਰਿਅੰਕਾ ਨੇ ਅੱਗੇ ਲਿਖਿਆਕ ਕਿ ‘ਜੋ ਆਵਾਜ਼ਾਂ ਜ਼ਬਰਦਸਤੀ ਚੁੱਪੀ ਤੋਂ ਬਾਅਦ ਬੋਲਦੀਆਂ ਹਨ, ਉਹ ਜਵਾਲਾਮੁਖੀ ਵਾਂਗ ਫ਼ਟਦੀਆਂ ਹਨ।’ ਅੱਗੇ ਅੰਦੋਲਨ ਕਰ ਰਹੀਆਂ ਔਰਤਾਂ ਦੀ ਤਾਰੀਫ਼ ਕਰਦੇ ਹੋਏ ਪ੍ਰਿਅੰਕਾ ਚੋਪੜਾ ਨੇ ਲਿਖਿਆ ਕਿ ‘ਮੈਂ ਤੁਹਾਡੀ ਹਿੰਮਤ ਅਤੇ ਤੁਹਾਡੇ ਮਕਸਦ ਤੋਂ ਹੈਰਾਨ ਹਾਂ। ਆਪਣੇ ਹੱਕਾਂ ਲਈ ਲੜਨ ਅਤੇ ਚੁਣੌਤੀ ਦੇਣ ਲਈ ਆਪਣੀ ਜਾਨ ਨੂੰ ਜੋਖ਼ਮ ’ਚ ਪਾਉਣਾ ਆਸਾਨ ਨਹੀਂ ਹੈ ਪਰ ਤੁਸੀਂ ਉਹ ਦਲੇਰ ਔਰਤਾਂ ਹੋ ਜੋ ਹਰ ਰੋਜ਼ ਅਜਿਹਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ
ਇਸ ਦੇ ਨਾਲ ਹੀ ਪ੍ਰਿਅੰਕਾ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਅੰਦੋਲਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਸੱਤਾ ’ਚ ਬੈਠੇ ਲੋਕਾਂ ਨੂੰ ਵੀ ਇਨ੍ਹਾਂ ਔਰਤਾਂ ਦੀ ਆਵਾਜ਼ ਨੂੰ ਸੁਣਨ ਅਤੇ ਸਮਝਣ ਦੀ ਅਪੀਲ ਕੀਤੀ।
ਦੱਸ ਦਈਏ ਕਿ ਮਾਹਸਾ ਨੂੰ 13 ਸਤੰਬਰ ਨੂੰ ਈਰਾਨੀ ਪੁਲਸ ਨੇ ਹਿਜਾਬ ਨੂੰ ਸਹੀ ਢੰਗ ਨਾਲ ਨਾ ਪਹਿਨਣ ਕਾਰਨ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਸਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਗੁੱਸੇ ’ਚ ਈਰਾਨੀ ਔਰਤਾਂ ਸੜਕਾਂ ’ਤੇ ਉਤਰ ਕੇ ਜ਼ੋਰਦਾਰ ਪ੍ਰਦਰਸ਼ਨ ਕਰ ਰਹੀਆਂ ਹਨ।
ਬਾਲੀਵੁੱਡ ਦੀ ਸਟਾਰ ਪਾਵਰ ਤੇ ਸਾਊਥ ਦੀ ਫਾਇਰ ਪਾਵਰ ਨੂੰ ਜੋੜਦੀ ਹੈ ਫ਼ਿਲਮ 'ਗਾਡਫਾਦਰ'
NEXT STORY