ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਨੂੰ ਪੁਲਸ ਨੇ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਕਮਲ ਖ਼ਿਲਾਫ਼ ਮੁੰਬਈ ਦੇ ਅੰਬੋਲੀ ਪੁਲਸ ਸਟੇਸ਼ਨ ‘ਚ ਧਾਰਾ 279 ਅਤੇ 338 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦਰਅਸਲ ਕਮਲ ਨੇ ਕੁਝ ਦਿਨ ਪਹਿਲਾਂ ਆਪਣੀ ਪਤਨੀ ਯਾਸਮੀਨ ਨੂੰ ਕਾਰ ਨਾਲ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਯਾਸਮੀਨ ਨੇ ਉਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ ਖ਼ਬਰ : ਗਾਇਕਾ ਸੁਨੰਦਾ ਸ਼ਰਮਾ ਨੇ ਥਾਈਲੈਂਡ 'ਚ ਮਾਣਿਆ ਕੁਦਰਤੀ ਨਜ਼ਾਰਿਆਂ ਦਾ ਆਨੰਦ
ਦੱਸ ਦਈਏ ਕਿ ਕਮਲ ਕਿਸ਼ੋਰ ਮਿਸ਼ਰਾ ਦੀ ਪਤਨੀ ਯਾਸਮੀਨ ਨੇ ਆਪਣੇ ਦੋਸ਼ 'ਚ ਕਿਹਾ, ''ਜਦੋਂ ਮੈਂ 19 ਅਕਤੂਬਰ ਨੂੰ ਘਰ ਪਹੁੰਚੀ ਤਾਂ ਉਹ (ਪਤੀ) ਆਪਣੀ ਕਾਰ 'ਚ ਬੈਠੀ ਮਾਡਲ ਆਇਸ਼ਾ ਸੁਪ੍ਰਿਆ ਮੇਮਨ ਨਾਲ ਸੀ। ਉਹ ਦੋਵੇਂ ਬਹੁਤ ਨੇੜੇ ਸਨ। ਦੋਹਾਂ ਨੂੰ ਇਕੱਠੇ ਦੇਖ ਕੇ ਮੈਂ ਕਾਰ ਦਾ ਸ਼ੀਸ਼ਾ ਖੜਕਾਇਆ ਅਤੇ ਸ਼ੀਸ਼ਾ ਨੀਵਾਂ ਕਰਨ ਲਈ ਕਿਹਾ ਕਿ ਮੈਂ ਕੋਈ ਗੱਲ ਕਰਨੀ ਹੈ ਪਰ ਕਮਲ ਨੇ ਮੇਰੀ ਇਕ ਨਾ ਸੁਣੀ ਅਤੇ ਕਾਰ ਮੋੜ ਕੇ ਦੌੜਨ ਲੱਗਾ। ਯਾਸਮੀਨ ਨੇ ਅੱਗੇ ਕਿਹਾ, 'ਮੈਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੇ 'ਤੇ ਕਾਰ ਚੜਾ ਦਿੱਤੀ। ਕਮਲ ਨੇ ਥੋੜੀ ਜਿਹੀ ਇਨਸਾਨੀਅਤ ਨਹੀਂ ਦਿਖਾਈ। ਉਹ ਕਾਰ ਤੋਂ ਹੇਠਾਂ ਉਤਰਿਆ ਅਤੇ ਇਹ ਵੀ ਨਹੀਂ ਦੇਖਿਆ ਕਿ ਮੈਂ ਜ਼ਿੰਦਾ ਹਾਂ ਜਾਂ ਮਰ ਗਈ ਹਾਂ। ਸਾਡਾ ਰਿਸ਼ਤਾ 9 ਸਾਲ ਦਾ ਹੈ ਪਰ ਉਸ ਵਿਅਕਤੀ ਨੇ 9 ਸੈਕਿੰਡ ਲਈ ਵੀ ਮੇਰੇ ਬਾਰੇ ਨਹੀਂ ਸੋਚਿਆ।''
ਇਹ ਵੀ ਪੜ੍ਹੋ ਖ਼ਬਰ : ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਸੂਤੇ ਫਸੇ ਗਾਇਕ ਗੈਰੀ ਸੰਧੂ, ਲੋਕਾਂ ਰੱਜ ਕੇ ਕੀਤਾ ਟਰੋਲ
ਦੱਸਣਯੋਗ ਹੈ ਕਿ ਕਮਲ ਕਿਸ਼ੋਰ ਮਿਸ਼ਰਾ ਇੰਡਸਟਰੀ ਦੇ ਜਾਣੇ-ਪਛਾਣੇ ਨਿਰਮਾਤਾ ਹਨ। ਉਹ ਯੂ. ਪੀ. ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ 2019 'ਚ ਇੱਕ ਨਿਰਮਾਤਾ ਦੇ ਰੂਪ 'ਚ ਆਪਣਾ ਬਾਲੀਵੁੱਡ ਡੈਬਿਊ ਕੀਤਾ। ਕਮਲ ਵਨ ਐਂਟਰਟੇਨਮੈਂਟ ਫ਼ਿਲਮ ਪ੍ਰੋਡਕਸ਼ਨ ਨਾਂ ਦਾ ਪ੍ਰੋਡਕਸ਼ਨ ਹਾਊਸ ਚਲਾਉਂਦਾ ਹੈ। ਉਨ੍ਹਾਂ ਨੇ 'ਖਲੀ ਬਲੀ', 'ਦੇਹਤੀ ਡਿਸਕੋ', 'ਫਲੈਟ ਨੰਬਰ 420', 'ਸ਼ਰਮਾ ਜੀ ਕੀ ਲੱਗ ਗਈ' ਵਰਗੀਆਂ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ।
ਇਹ ਵੀ ਪੜ੍ਹੋ ਖ਼ਬਰ : ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਸਾਂਝੀਆਂ ਕੀਤੀਆਂ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਪਤੀ ਨਿਕ ਜੋਨਸ ਦਾ ਹੱਥ ਫੜ ਕੇ ਡਿਨਰ ਡੇਟ 'ਤੇ ਨਿਕਲੀ ਪ੍ਰਿਅੰਕਾ ਚੋਪੜਾ, ਤਸਵੀਰਾਂ ’ਚ ਨਜ਼ਰ ਆਈ ਸ਼ਾਨਦਾਰ ਬਾਂਡਿੰਗ
NEXT STORY