ਚੰਡੀਗੜ੍ਹ- ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਅਤੇ ਅਦਾਕਾਰ ਰਾਜ ਕੁੰਦਰਾ ਹੁਣ ਪਾਲੀਵੁੱਡ 'ਚ ਆਪਣੀ ਨਵੀਂ ਸਿਨੇਮਾ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ, ਜੋ ਆਨ ਫਲੌਰ ਪੜਾਅ ਦਾ ਹਿੱਸਾ ਬਣੀ ਪੰਜਾਬੀ ਫਿਲਮ 'ਮੇਹਰ' ਦੁਆਰਾ ਪੰਜਾਬੀ ਸਿਨੇਮਾ ਵਿਹੜੇ ਆਪਣੀ ਪ੍ਰਭਾਵੀ ਅਤੇ ਪਹਿਲੀ ਆਮਦ ਦਾ ਇਜ਼ਹਾਰ ਕਰਵਾਉਣਗੇ, ਜਿਸ ਦੀ ਸ਼ੂਟਿੰਗ 'ਚ ਹਿੱਸਾ ਲੈਣ ਲਈ ਉਹ ਦਾ ਪੰਜਾਬ ਪੁੱਜ ਗਏ ਹਨ, ਜਿਨ੍ਹਾਂ ਵੱਲੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।

'ਡਿਜੀਟੇਨਮੈਂਟ' ਅਤੇ 'ਦਿਵਿਆ ਭਟਨਾਗਰ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਅਤੇ ਭਾਵਪੂਰਨ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰ ਰਹੇ ਹਨ, ਜਿਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਫਿਲਮਾਈ ਜਾ ਰਹੀ ਇਸ ਫਿਲਮ 'ਚ ਬਾਲੀਵੁੱਡ ਦੀ ਅਦਾਕਾਰਾ ਗੀਤਾ ਬਸਰਾ ਵੀ ਲੀਡਿੰਗ ਕਿਰਦਾਰ ਅਦਾ ਕਰ ਰਹੀ ਹੈ। ਇਨ੍ਹਾਂ ਤੋਂ ਇਲਾਵਾ ਮਾਸਟਰ ਅਗਮਬੀਰ ਸਿੰਘ, ਬਨਿੰਦਰ ਬਿੰਨੀ, ਕੁਮਾਰ ਅਜੇ ਦੇ ਨਾਲ ਅਦਾਕਾਰ ਸਿਮਰਪਾਲ ਸਿੰਘ ਵੀ ਇਸ 'ਚ ਕਾਫ਼ੀ ਪ੍ਰਭਾਵੀ ਭੂਮਿਕਾਵਾਂ ਨੂੰ ਅੰਜ਼ਾਮ ਦੇ ਰਹੇ ਹਨ।
ਇਹ ਵੀ ਪੜ੍ਹੋ- ਵਾਇਰਲ ਗਰਲ ਮੋਨਾਲੀਸਾ ਨੇ ਨੇਪਾਲ ਦੇ ਲੋਕਾਂ ਨੂੰ ਬਣਾਇਆ ਦੀਵਾਨਾ, ਦੇਖੋ ਵੀਡੀਓ
ਪੰਜਾਬ ਦੇ ਮੋਹਾਲੀ-ਖਰੜ੍ਹ ਇਲਾਕਿਆਂ 'ਚ ਫਿਲਮਾਈ ਜਾ ਰਹੀ ਇਸ ਇਮੌਸ਼ਨਲ-ਡਰਾਮਾ ਫਿਲਮ 'ਚ ਪਹਿਲੀ ਵਾਰ ਸਿੱਖ ਕਿਰਦਾਰ 'ਚ ਨਜ਼ਰ ਆਉਣਗੇ ਅਦਾਕਾਰ ਰਾਜ ਕੁੰਦਰਾ, ਜੋ ਆਪਣੀ ਇਸ ਫਿਲਮ 'ਚ ਨਿਭਾਏ ਜਾ ਰਹੇ ਆਪਣੇ ਕਿਰਦਾਰ ਅਤੇ ਫਿਲਮ ਦੇ ਵਿਲੱਖਣ ਕਹਾਣੀ-ਸਾਰ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਨਾ ਖ਼ਾਨ ਦੀ ਕੈਂਸਰ Treatment ਨਾਲ ਹੋਈ ਅਜਿਹੀ ਹਾਲਤ, ਤਸਵੀਰ ਵੇਖ ਨਿਕਲਣਗੇ ਹੰਝੂ
NEXT STORY