ਜਲੰਧਰ (ਬਿਊਰੋ) : ਭਲਕੇ ਯਾਨੀਕਿ 13 ਸਤੰਬਰ ਨੂੰ ਅਦਾਕਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਆਪਣੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਬੀਤੇ ਦਿਨੀਂ ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ ਵੱਖ-ਵੱਖ ਸ਼ਹਿਰਾਂ 'ਚ ਰੱਖੀ ਗਈ ਸੀ। ਸਕ੍ਰੀਨਿੰਗ ਦੌਰਾਨ ਫ਼ਿਲਮ ਦੀਆਂ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ। ਫ਼ਿਲਮ ਸਾਨੂੰ ਗੁਰਬਾਣੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। ਨਾਲ ਹੀ ਇਹ ਵੀ ਸੁਨੇਹਾ ਦਿੰਦੀ ਹੈ ਕਿ ਕਿਉਂ ਸਾਨੂੰ ਆਪਣੇ ਆਪ ਨੂੰ ਛੱਡ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ। ਫ਼ਿਲਮ ਇਹ ਵੀ ਸਿਖਾਉਂਦੀ ਹੈ ਕਿ ਸਾਨੂੰ ਇਕੱਠਿਆਂ ਹੋ ਕੇ ਚੱਲਣਾ ਚਾਹੀਦਾ ਹੈ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਇਸ ਫ਼ਿਲਮ 'ਚ ਹਰ ਕਲਾਕਾਰ ਨੇ ਆਪਣੇ ਕਿਰਦਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ ਹੈ, ਜੋ ਤਾਰੀਫ਼ ਦੇ ਕਾਬਿਲ ਹੈ। ਇਹ ਫ਼ਿਲਮ ਕਾਫ਼ੀ ਇਮੋਸ਼ਨਲ ਹੈ, ਜਿਸ ਨੂੰ ਵੇਖਦਿਆਂ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ। ਇਸ ਸਪੈਸ਼ਨਲ ਸਕ੍ਰੀਨਿੰਗ ’ਚ ਸਿੱਖ ਜਥੇਬੰਦੀਆਂ ਦੇ ਕੁਝ ਮੋਹਤਬਰ ਵੀ ਸ਼ਾਮਲ ਸਨ, ਜਿਨ੍ਹਾਂ ਵਲੋਂ ਫ਼ਿਲਮ ਨੂੰ ਕਾਫੀ ਸਰਾਹਿਆ ਗਿਆ ਤੇ ਸਿਨੇਮਾਘਰਾਂ ’ਚ ਜੈਕਾਰਿਆਂ ਦੀ ਗੂੰਜ ਵੀ ਸੁਣਨ ਨੂੰ ਮਿਲੀ।
ਇਥੇ ਤਾਰੀਫ਼ ਕਰਨੀ ਬਣਦੀ ਹੈ ਫ਼ਿਲਮ ਦੇ ਰਾਈਟਰ ਤੇ ਡਾਇਰੈਕਟਰ ਗਿੱਪੀ ਗਰੇਵਾਲ ਦੀ, ਜਿਨ੍ਹਾਂ ਨੇ ਜਿੰਨੀ ਖ਼ੂਬਸੂਰਤੀ ਨਾਲ ਇਸ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਹੈ, ਉਸ ਤੋਂ ਕਿਤੇ ਵੱਧ ਤਰੀਕੇ ਨਾਲ ਇਸ ਨੂੰ ਪਰਦੇ ’ਤੇ ਸੁਰਜੀਤ ਕੀਤਾ ਹੈ। ਇਕ ਚੰਗੀ ਕਹਾਣੀ ਦੇ ਨਾਲ-ਨਾਲ ਇਕ ਚੰਗਾ ਡਾਇਰੈਕਸ਼ਨ ਕਿੰਨਾ ਜ਼ਰੂਰੀ ਹੁੰਦਾ ਹੈ, ਉਹ ਇਸ ਫ਼ਿਲਮ ’ਚ ਬਾਖੂਬੀ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ’ਚ ਦਿਖਾਏ ਸ੍ਰੀ ਹਜ਼ੂਰ ਸਾਹਿਬ ਦੇ ਦ੍ਰਿਸ਼ ਤੁਹਾਡੀ ਰੂਹ ਖ਼ੁਸ਼ ਕਰ ਦੇਣਗੇ।
ਪੂਰੀ ਵੀਡੀਓ ਵੇਖਣ ਲਈ ਲਿੰਕ 'ਤੇ ਕਲਿੱਕ ਕਰੋ
ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' 'ਚ ਨਿਰਮਲ ਰਿਸ਼ੀ, ਗਿੱਪੀ ਗਰੇਵਾਲ, ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ ਸਣੇ ਪੰਜਾਬੀ ਸਿਨੇਮਾ ਦੇ ਕਈ ਹੋਰ ਦਿੱਗਜ਼ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਨੂੰ ਹੰਬਲ ਮੋਸ਼ਨ ਪਿਕਚਰਸ, ਪੈਰੋਨੋਮਾ ਮਿਊਜ਼ਿਕ ਤੇ ਜਿਓ ਸਟੂਡੀਓ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਫਸਾਨਾ ਖ਼ਾਨ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
NEXT STORY