ਜਲੰਧਰ(ਬਿਊਰੋ)- ਪੰਜਾਬੀ ਗਾਇਕਾ ਅਫਸਾਨਾ ਖ਼ਾਨ ਆਪਣੇ ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਕਾਰਨ ਵੀ ਸੁਰਖ਼ੀਆਂ 'ਚ ਰਹਿੰਦੀ ਹੈ।

ਹਾਲ ਹੀ 'ਚ ਅਫਸਾਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਫੈਨਜ਼ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ।

ਗਾਇਕਾ ਮਿਊਜ਼ਿਕਾ ਇੰਡਸਟਰੀ ਦਾ ਜਾਣਿਆ ਪਹਿਚਾਣਿਆ ਨਾਂ ਹੈ। ਉਸ ਨੇ ਬਹੁਤ ਸਾਰੇ ਪੰਜਾਬੀ ਗੀਤ ਗਾਏ ਹਨ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਫਸਾਨਾ ਖ਼ਾਨ ਨੇ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਜੀ ਖਾਨ ਦੇ ਨਾਲ ਆਇਆ ਗੀਤ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ', 'ਧੱਕਾ' ਸਣੇ ਕਈ ਗੀਤ ਅਜਿਹੇ ਹਨ, ਜੋ ਸੁਪਰ ਹਿੱਟ ਸਾਬਿਤ ਹੋਏ ਹਨ।



ਸ਼ਾਹਰੁਖ ਖ਼ਾਨ ਦੀ ਫਿਲਮ 'ਜਵਾਨ' ਜਾਪਾਨ ਦੇ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
NEXT STORY