ਐਂਟਰਟੇਨਮੈਂਟ ਡੈਸਕ - ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਇੰਨ੍ਹੀ ਦਿਨੀਂ US ਟੂਰ 'ਤੇ ਹੈ। ਉਹ ਅਮਰਿਕਾ 'ਚ ਕਾਫ਼ੀ ਚੰਗਾ ਸਮਾਂ ਬਿਤਾ ਰਹੀ ਹੈ। ਅਦਾਕਾਰਾ ਅਮਰੀਕਾ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕਰ ਰਹੀ ਹੈ। ਇਸ ਵਿਚਾਲੇ ਸ਼ਹਿਨਾਜ ਨੇ ਇੱਕ ਬਲੌਗ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਦਰਅਸਲ ਅਦਾਕਾਰਾ ਨੂੰ ਅਮਰੀਕਾ ਦੇ ਹੋਟਲ ਦੇ ਕਮਰੇ 'ਚ ਨੈਗੇਟਿਵ ਐਨਰਜੀ ਦਾ ਅਹਿਸਾਸ ਹੋਇਆ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਬਦਲਣ ਵਾਲੀ ਹੈ 'ਜ਼ਿੰਦਗੀ', ਚਿਹਰੇ 'ਤੇ ਆਈ ਮੁਸਕਾਨ
ਸ਼ਹਿਨਾਜ਼ ਨੇ ਹਾਲ ਹੀ 'ਚ ਆਪਣਾ ਨਵਾਂ ਵੀਲੌਗ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਸ਼ਹਿਨਾਜ਼ ਦੱਸਦੀ ਹੈ ਕਿ ਜਦੋਂ ਉਹ ਮਿਆਮੀ 'ਚ ਰਹਿਣ ਗਈ ਤਾਂ ਇਸ ਦੌਰਾਨ ਉਸ ਨੂੰ ਆਪਣੇ ਕਮਰੇ 'ਚ 'ਭੂਤ ਦਾ ਅਹਿਸਾਸ' ਯਾਨੀ 'ਨੈਗੇਟਿਵ ਐਨਰਜੀ' ਵਰਗਾ ਮਹਿਸੂਸ ਹੋਇਆ। ਇਸ ਵੀਡੀਓ 'ਚ ਸ਼ਹਿਨਾਜ਼ ਆਪਣੇ ਭਰਾ ਸ਼ਹਿਬਾਜ਼ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮਿਆਮੀ ਦੀਆਂ ਸੜਕਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ।
ਸ਼ਹਿਨਾਜ਼ ਗਿੱਲ ਨੇ ਅੱਗੇ ਕਿਹਾ ਕਿ ਅਸਲ 'ਚ ਸਾਡੇ ਕਮਰੇ 'ਚ ਕੁਝ ਨਕਾਰਾਤਮਕ ਊਰਜਾ ਸੀ। ਇਸ ਤੋਂ ਬਾਅਦ ਉਨ੍ਹਾਂ ਨਾਲ ਮੌਜੂਦ ਪਰਿਵਾਰਕ ਮੈਂਬਰ ਦੱਸਦੇ ਹਨ ਕਿ ਅਸੀਂ ਆਪਣੇ ਕਮਰੇ 'ਚ ਲੇਟੇ ਹੋਏ ਸੀ ਤਾਂ ਕੁਝ ਆਵਾਜ਼ ਆਈ। ਮੈਂ ਉੱਠ ਕੇ ਮਾਮਾ ਕਿਹਾ ਤੇ ਫਿਰ ਸ਼ਹਿਨਾਜ਼ ਵੀ ਉੱਠ ਗਈ। ਫਿਰ ਸ਼ਹਿਨਾਜ਼ ਕਹਿੰਦੀ ਹੈ ਕਿ ਸਾਡੇ ਕਮਰੇ 'ਚ ਹੀ ਕੁਝ ਨਕਾਰਾਤਮਕ ਊਰਜਾ ਸੀ। ਸ਼ਹਿਨਾਜ਼ ਦੇ ਇਸ ਵੀਡੀਓ 'ਤੇ ਫੈਨਜ਼ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਯੂਜ਼ਰਸ ਸ਼ਹਿਨਾਜ਼ ਦੇ ਇਸ ਵੀਡੀਓ ‘ਤੇ ਵੀ ਕਾਫੀ ਕੁਮੈਂਟ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਰੁਪਾਲੀ ਗਾਂਗੁਲੀ ਨੇ ਗੁਲਾਬੀ ਸਾੜ੍ਹੀ 'ਚ ਕਰਵਾਇਆ ਗਲੈਮਰਸ ਫੋਟੋਸ਼ੂਟ
ਦੱਸਣਯੋਗ ਹੈ ਕਿ ਸ਼ਹਿਨਾਜ਼ ਨੇ ਗਲੈਮਰ ਦੀ ਦੁਨੀਆ 'ਚ ਮਾਡਲ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ, ਹੁਣ ਉਹ ਇੱਕ ਵੱਡਾ ਨਾਮ ਬਣ ਗਈ ਹੈ ਅਤੇ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਲੋਕ ਉਸ ਦੀ ਐਕਟਿੰਗ ਨੂੰ ਕਾਫੀ ਪਸੰਦ ਕਰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਦਾਕਾਰ ਬਿਨੂੰ ਢਿੱਲੋਂ ਨੇ ਸ਼ੁਰੂ ਕੀਤੀ ਨਵੀਂ ਫ਼ਿਲਮ ਦੀ ਸ਼ੂਟਿੰਗ, ਨਿਰਮਲ ਰਿਸ਼ੀ ਨੇ ਕੀਤੀ ਅਰਦਾਸ
NEXT STORY