ਮੁੰਬਈ (ਬਿਊਰੋ)– ਸਟਾਰ ਪਲੱਸ ਦਾ ਸ਼ੋਅ 'ਅਨੁਪਮਾ' ਅੱਜਕਲ ਕਾਫੀ ਮਸ਼ਹੂਰ ਹੋ ਰਿਹਾ ਹੈ ਤੇ ਉਨੀ ਹੀ ਮਸ਼ਹੂਰ ਹੈ ਸ਼ੋਅ ’ਚ ਅਨੁਪਮਾ ਦਾ ਕਿਰਦਾਰ ਨਿਭਾਅ ਰਹੀ ਰੁਪਾਲੀ ਗਾਂਗੂਲੀ। ਰੁਪਾਲੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਰੁਪਾਲੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ ਤੇ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਜ਼ਬਰਦਸਤ ਹੈ।

ਅਦਾਕਾਰਾ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਰੁਪਾਲੀ ਗਾਂਗੁਲੀ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਸ ਨੇ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਹੋਈ ਹੈ ਅਤੇ ਅਦਾਕਾਰਾ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।

ਉਸ ਦੇ ਫੈਨਜ਼ ਅਤੇ ਸੈਲੀਬ੍ਰਿਟੀ ਵੀ ਉਸ ਦੀਆਂ ਤਸਵੀਰਾਂ 'ਤੇ ਕੁਮੈਂਟ ਕਰ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ ਉਹ ਸਟਾਰ ਪਲੱਸ ਦੇ ਸ਼ੋਅ ਅਨੁਪਮਾ 'ਚ ਨਜ਼ਰ ਆ ਰਹੀ ਹੈ।


Ayesha Takia ਨੇ ਮਾਲ 'ਚ ਕਿਸਾਨ ਨਾਲ ਹੋ ਰਹੇ ਵਿਤਕਰੇ 'ਤੇ ਤੋੜੀ ਚੁੱਪੀ, ਦੱਸਿਆ 'ਸ਼ਰਮਨਾਕ'
NEXT STORY