ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਅਦਾਕਾਰਾ, ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਵੀ ਚਿੰਤਾ 'ਚ ਹਨ। ਦਰਅਸਲ, ਇਨ੍ਹਾਂ ਤਸਵੀਰਾਂ 'ਚ ਪੰਜਾਬੀ ਅਦਾਕਾਰਾ ਹਿਮਾਂਸ਼ੀ ਹਸਪਤਾਲ ਦੇ ਬਿਸਤਰੇ 'ਤੇ ਦਿਖਾਈ ਦੇ ਰਹੀ ਹੈ। ਹਿਮਾਂਸ਼ੀ ਨੂੰ ਹਸਪਤਾਲ 'ਚ ਦਾਖਲ ਦੇਖ ਕੇ ਪ੍ਰਸ਼ੰਸਕ ਚਿੰਤਤ ਹਨ ਅਤੇ ਹਰ ਕੋਈ ਅਦਾਕਾਰਾ ਦੇ ਠੀਕ ਹੋਣ ਦੀ ਦੁਆ ਕਰ ਰਿਹਾ ਹੈ।
ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਹਸਪਤਾਲ 'ਚ ਦਾਖਲ ਹੋਣ ਦੀਆਂ ਤਸਵੀਰਾਂ ਖੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀਆਂ ਕੀਤੀਆਂ ਹਨ। 13 ਜਨਵਰੀ ਨੂੰ ਹਿਮਾਂਸ਼ੀ ਨੇ 2 ਤਸਵੀਰਾਂ ਪੋਸਟ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਹਿਮਾਂਸ਼ੀ ਹਸਪਤਾਲ ਦੇ ਬਿਸਤਰੇ 'ਤੇ ਦਿਖਾਈ ਦੇ ਰਹੀ ਹੈ ਅਤੇ ਉਸ ਦੇ ਹੱਥ 'ਤੇ ਡ੍ਰਿਪ ਲੱਗੀ ਹੈ ਪਰ ਉਨ੍ਹਾਂ ਦੀ ਇਹ ਹਾਲਤ ਕਿਵੇਂ ਹੋਈ? ਇਸ ਸਵਾਲ ਦਾ ਜਵਾਬ ਅਜੇ ਤੱਕ ਨਹੀਂ ਮਿਲਿਆ। ਅਦਾਕਾਰਾ ਨੂੰ ਕੀ ਹੋਇਆ ਅਤੇ ਉਸ ਨੂੰ ਹਸਪਤਾਲ 'ਚ ਕਿਉਂ ਦਾਖਲ ਕਰਵਾਇਆ ਗਿਆ ਹੈ, ਇਸ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਦੱਸਣਯੋਗ ਹੈ ਕਿ ਹਿਮਾਂਸ਼ੀ ਨੂੰ ਇਨ੍ਹਾਂ ਤਸਵੀਰਾਂ 'ਚ ਮੇਕਅੱਪ ਕਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਉਹ ਹਸਪਤਾਲ ਦੇ ਬੈੱਡ 'ਤੇ ਬੈਠੀ, ਲਿਪਸਟਿਕ ਲਗਾਉਂਦੀ ਅਤੇ ਸ਼ੀਸ਼ੇ 'ਚ ਆਪਣੇ-ਆਪ ਨੂੰ ਦੇਖਦੀ ਦਿਖਾਈ ਦੇ ਰਹੀ ਹੈ। ਹਸਪਤਾਲ 'ਚ ਭਰਤੀ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਹਿਮਾਂਸ਼ੀ ਨੇ ਇੱਕ ਕਾਸਮੈਟਿਕ ਬ੍ਰਾਂਡ ਦਾ ਵੀ ਪ੍ਰਚਾਰ ਕੀਤਾ ਹੈ। ਉਸ ਦਾ ਬ੍ਰਾਂਡ ਲਾਂਚ ਹੋਣ ਵਾਲਾ ਹੈ ਅਤੇ ਉਹ ਇਸ ਬਾਰੇ ਇੰਨੀ ਉਤਸ਼ਾਹਿਤ ਹੈ ਕਿ ਉਹ ਹਸਪਤਾਲ ਤੋਂ ਹੀ ਇਸ ਦਾ ਪ੍ਰਚਾਰ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਨੂੰ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਦਾ ਚੜ੍ਹਿਆ ਚਾਅ, ਇੰਝ ਮਨਾਇਆ ਸ਼ਗਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੈਫ ਅਲੀ ਖ਼ਾਨ ਦੇ ਸਿਰ 'ਤੇ ਲੱਗੇ 100 ਟਾਂਕੇ, ਪ੍ਰੀਟੀ ਜ਼ਿੰਟਾ ਨੇ ਕੀਤੇ ਮੈਡੀਕਲੇਮ 'ਤੇ ਸਾਈਨ
NEXT STORY