ਜਲੰਧਰ (ਬਿਊਰੋ) – ਖ਼ੂਬਸੂਰਤ, ਸਟਾਈਲਿਸ਼ ਤੇ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਅਦਾਕਾਰਾ ਕੁਲਰਾਜ ਰੰਧਾਵਾ ਦੀ ਪੰਜਾਬੀ ਫ਼ਿਲਮ 'ਆਪਣੇ ਘਰ ਬੇਗਾਨੇ' ਬੀਤੇ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਜਦੋਂ ਕੁਲਰਾਜ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਕਈ ਅਜਿਹੀਆਂ ਗੱਲਾਂ 'ਤੇ ਖੁੱਲ੍ਹ ਕੇ ਚਰਚਾ ਕੀਤੀ, ਜੋ ਕਿ ਕਾਫ਼ੀ ਅਹਿਮ ਸਨ। ਉਨ੍ਹਾਂ ਨੇ ਦੱਸਿਆ ਕਿ ਇੰਡਸਟਰੀ ’ਚ ਆ ਰਿਹਾ ਨਵਾਂ ਬਲੱਡ ਬਹੁਤ ਵਧੀਆ ਹੈ। ਇਕ ਫ਼ਿਲਮ ਹਿੱਟ ਹੋਣ ਮਗਰੋਂ ਸਫ਼ਲਤਾ ਲੋਕਾਂ ਦੇ ਸਿਰ ਚੜ੍ਹ ਜਾਂਦੀ ਹੈ। ਪੰਜਾਬੀ ਸਿਨੇਮਾ ਦੀ ਜ਼ਿੰਮੇਵਾਰੀ ਬਣਦੀ ਕਿ ਇੰਡਸਟਰੀ ’ਚ ਨਵੇਂ ਦਰਵਾਜ਼ੇ ਖੁੱਲ੍ਹਣ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਇੰਡਸਟਰੀ ’ਚ ਬਹੁਤ ਸਾਰੇ ਕਲਾਕਾਰ ਡਿਪ੍ਰੈਸ਼ਨ ’ਚ ਰਹਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ
ਦੱਸ ਦਈਏ ਕਿ ਕੁਲਾਰਾਜ ਰੰਧਾਵਾਂ ਦਾ ਜਨਮ 16 ਮਈ 1983 ਨੂੰ ਦੇਹਰਾਦੂਨ, ਉਤਰਾਖੰਡ 'ਚ ਹੋਇਆ। ਕੁਲਰਾਜ ਨੇ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਜੀ. ਟੀ.ਵੀ. ਦੇ ਸ਼ੋਅ 'ਕਰੀਨਾ ਕਰੀਨਾ' ਤੋਂ ਕੀਤੀ। ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਰਾਜ ਨੇ 2006 'ਚ 'ਮੰਨਤ' ਨਾਲ ਪਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਕੁਲਰਾਜ 'ਤੇਰਾ ਮੇਰਾ ਕੀ ਰਿਸ਼ਤਾ' ਫ਼ਿਲਮ 'ਚ ਨਜ਼ਰ ਆਈ ਸੀ। ਸਾਲ 2008 'ਚ ਰਿਲੀਜ਼ ਹੋਈ ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ ਪਾਲੀਵੁੱਡ ਤੋਂ ਦੂਰੀ ਬਣਾ ਲਈ। ਕੁਲਰਾਜ ਕਈ ਸਾਲ ਕਿਸੇ ਵੀ ਪੰਜਾਬੀ ਫ਼ਿਲਮ 'ਚ ਨਜ਼ਰ ਨਹੀਂ ਆਈ।
ਪਾਲੀਵੁੱਡ ਤੋਂ ਦੂਰੀ ਬਣਾਈ ਰੱਖਣ ਦੇ ਪਿੱਛੇ ਕੁਲਰਾਜ ਦੀ ਆਪਣੀ ਸੋਚ ਤੇ ਸਮਝ ਸੀ। ਦਰਅਸਲ ਕੁਲਰਾਜ ਫ਼ਿਲਮਾਂ ਦੀ ਗਿਣਤੀ ਨੂੰ ਤਰਜੀਹ ਨਹੀਂ ਦਿੰਦੀ। ਉਨ੍ਹਾਂ ਅਨੁਸਾਰ ਫ਼ਿਲਮਾਂ ਦੀ ਗਿਣਤੀ ਵਧਾਉਣ ਨਾਲੋਂ ਕਿਰਦਾਰ ਦੀ ਪਛਾਣ ਬਣਾਉਣਾ ਜ਼ਿਆਦਾ ਜ਼ਰੂਰੀ ਹੈ। ਕੁਲਾਰਾਜ 'ਚਿੰਟੂ ਜੀ', 'ਜਾਨੇ ਭੀ ਦੋ ਯਾਰੋ', 'ਯਮਲਾ ਪਗਲਾ ਦੀਵਾਨਾ', 'ਚਾਰ ਦਿਨ ਕੀ ਚਾਂਦਨੀ' ਵਰਗੀਆਂ ਫ਼ਿਲਮਾਂ 'ਚ ਵੀ ਨਜ਼ਰ ਆਈ। ਕੁਲਰਾਜ ਨੇ ਸਾਲ 2014 'ਚ ਮੁੜ ਪੰਜਾਬੀ ਫ਼ਿਲਮਾਂ 'ਚ ਵਾਪਸੀ ਕੀਤੀ। ਉਹ ਪੰਜਾਬੀ ਫਿਲਮ 'ਡੱਬਲ ਦੀ ਟੱਰਬਲ' 'ਚ ਨਜ਼ਰ ਆਈ। ਇਸ ਫ਼ਿਲਮ ਤੋਂ ਬਾਅਦ ਕੁਲਰਾਜ ਦੀ ਬਹੁ-ਚਰਚਿੱਤ ਫ਼ਿਲਮ 'ਨਿੱਧੀ ਸਿੰਘ' ਰਿਲੀਜ਼ ਹੋਈ ਪਰ ਫਿਰ ਕੁਲਰਾਜ ਪੰਜਾਬੀ ਸਿਨੇਮਾ ਤੋਂ ਗਾਇਬ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜ਼ਿੰਦਾ ਅਦਾਕਾਰ ਦੀ ਮੌਤ ਦਾ ਮਨਾਇਆ ਗਿਆ ਮਾਤਮ, ਚਿੱਟੀ ਸਾੜੀ 'ਚ ਘਰ ਪੁੱਜੀਆਂ ਔਰਤਾਂ
NEXT STORY