ਚੰਡੀਗੜ੍ਹ (ਬਿਊਰੋ) : 'ਮੁੰਡੇ ਕਮਾਲ ਦੇ', 'ਮਿਰਜ਼ਾ ਅਨ ਟੋਲਡ ਸਟੋਰੀ', 'ਸਾਡੀ ਵੱਖਰੀ ਹੈ ਸ਼ਾਨ', 'ਇਸ਼ਕ ਗਰਾਰੀ', 'ਏਕਮ', 'ਰੱਬ ਦਾ ਰੇਡੀਓ' ਅਤੇ 'ਅਰਦਾਸ' ਵਰਗੀਆਂ ਫ਼ਿਲਮਾਂ ਨਾਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਖ਼ਾਸ ਪਛਾਣ ਕਾਇਮ ਕਰਨ ਵਾਲੀ ਅਦਾਕਾਰਾ ਮੈਂਡੀ ਤੱਖਰ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।
ਮਨਦੀਪ ਕੌਰ ਤੱਖਰ ਤੋਂ ਬਣੀ ਮੈਂਡੀ ਤੱਖਰ
ਦੱਸ ਦਈਏ ਕਿ ਮੈਂਡੀ ਤੱਖਰ ਦਾ ਜਨਮ 1 ਮਈ 1987 ਨੂੰ ਵੁਲਵਰਹੈਂਪਟਨ, ਯੂਨਾਈਟਡ ਕਿੰਗਡਮ 'ਚ ਹੋਇਆ। ਫ਼ਿਲਮ ਇੰਡਸਟਰੀ 'ਚ ਮੈਂਡੀ ਤੱਖਰ ਦੇ ਨਾਂ ਨਾਲ ਜਾਣੀ ਵਾਲੀ ਇਸ ਅਦਾਕਾਰਾ ਦਾ ਅਸਲ ਨਾਂ ਮਨਦੀਪ ਕੌਰ ਤੱਖਰ ਹੈ।
ਮੈਂਡੀ ਤੱਖਰ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਹ ਬ੍ਰਿਟਿਸ਼ ਪੰਜਾਬੀ ਅਦਾਕਾਰਾ ਹੈ, ਜੋ ਪੰਜਾਬੀ ਫ਼ਿਲਮ ਇੰਡਸਟਰੀ 'ਚ ਸਰਗਰਮ ਹੈ। ਮੈਂਡੀ ਤੱਖਰ ਇਕ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਪਿੰਡ ਮੇਲਿਆਣਾ ਨੇੜੇ ਫਗਵਾੜਾ, ਪੰਜਾਬ ਹੈ।
ਬੱਬੂ ਮਾਨ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਦੱਸ ਦਈਏ ਕਿ ਮੈਂਡੀ ਤੱਖਰ ਨੇ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਪਾਲੀਵੁੱਡ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਬੱਬੂ ਮਾਨ ਦੀ ਫ਼ਿਲਮ 'ਏਕਮ' ਨਾਲ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਇਹ ਫ਼ਿਲਮ ਸਾਲ 2010 'ਚ ਆਈ ਸੀ, ਜਿਸ ਨੂੰ ਦਰਸ਼ਕਾਂ ਦਾ ਮਿਲਦਾ-ਜੁਲਦਾ ਹੁੰਗਾਰਾ ਮਿਲਿਆ ਸੀ।
ਕਿਉਂ ਪੰਸਦ ਹੈ ਪੰਜਾਬੀ ਫ਼ਿਲਮਂ 'ਚ ਕੰਮ ਕਰਨਾ
ਇਸ ਤੋਂ ਇਲਾਵਾ ਮੈਂਡੀ ਤੱਖਰ ਨੇ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ। ਮੈਂਡੀ ਤੱਖਰ ਨੇ ਆਪਣੀ ਅਦਾਕਾਰੀ ਤੇ ਦਿਲ ਖਿੱਚਵੇਂ ਅੰਦਾਜ਼ ਨਾਲ ਪਾਲੀਵੁੱਡ 'ਚ ਖ਼ਾਸ ਪਛਾਣ ਬਣਾਈ ਹੈ। ਮੈਂਡੀ ਤੱਖਰ ਨੂੰ ਪੰਜਾਬੀ ਫ਼ਿਲਮਾਂ 'ਚ ਕੰਮ ਕਰਨਾ ਇਸ ਕਰਕੇ ਚੰਗਾ ਲੱਗਦਾ ਹੈ ਕਿ ਕਿਉਂਕਿ ਉਹ ਆਪ ਇਕ ਪੰਜਾਬਣ ਹੈ। ਮੈਂਡੀ ਤਮਿਲ ਫ਼ਿਲਮ 'ਬਰਿਆਨੀ' 'ਚ ਵੀ ਕੰਮ ਕਰ ਚੁੱਕੀ ਹੈ।
ਪ੍ਰੀਤ ਹਰਪਾਲ ਨਾਲ ਵੀ ਕਰ ਚੁੱਕੀ ਹੈ ਕੰਮ
ਦੱਸਣਯੋਗ ਹੈ ਕਿ ਮੈਂਡੀ ਤੱਖਰ ਫ਼ਿਲਮ 'ਲੁਕਣ ਮੀਚੀ' 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਪੰਜਾਬੀ ਅਦਾਕਾਰ ਤੇ ਗਾਇਕ ਪ੍ਰੀਤ ਹਰਪਾਲ ਮੁੱਖ ਭੂਮਿਕਾ 'ਚ ਸਨ।
ਇਸ ਤੋਂ ਇਲਾਵਾ ਇਸ ਫ਼ਿਲਮ 'ਚ ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੱਗੂ ਗਿੱਲ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਗੁਰਚੇਤ ਚਿੱਤਰਕਾਰ ਅਹਿਮ ਕਿਰਦਾਰਾਂ 'ਚ ਸਨ।
ਸੋਨੂੰ ਸੂਦ ਨੂੰ ਚੋਣ ਲੜਦੇ ਦੇਖਣਾ ਚਾਹੁੰਦੈ ਇਹ ਅਦਾਕਾਰ
NEXT STORY