ਐਂਟਰਟੇਨਮੈਂਟ ਡੈਸਕ : ਇੰਡਸਟਰੀ 'ਚ ਬੱਲੇ-ਬੱਲੇ ਕਰਵਾ ਚੁੱਕੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਫ਼ਿਲਮਾਂ ਅਤੇ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਨਾਂ ਹੈ। ਨੀਰੂ ਬਾਜਵਾ ਫ਼ਿਲਮਾਂ ’ਚ ਆਪਣੇ ਕਿਰਦਾਰ ਨੂੰ ਬਹੁਤ ਵਧੀਆ ਨਿਭਾਉਂਦੀ ਹੈ।

ਨੀਰੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਸ ਵੀ ਫ਼ਿਲਮ ’ਚ ਹੋਵੇ, ਉਹ ਹਿੱਟ ਜ਼ਰੂਰ ਹੁੰਦੀ ਹੈ।

ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ।

ਨੀਰੂ ਬਾਜਵਾ ਫੈਨਜ਼ ਨਾਲ ਆਪਣੀ ਜ਼ਿੰਦਗੀ ਦੀਆਂ ਅਪਡੇਟਸ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਨੀਰੂ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਨ੍ਹਾਂ ਤਸਵੀਰਾਂ 'ਚ ਨੀਰੂ ਬਾਜਵਾ ਆਪਣੀਆਂ ਧੀਆਂ ਨਾਲ ਨਜ਼ਰ ਆ ਰਹੀ ਹੈ।

ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।



'Border 2' 'ਚ ਦਿਲਜੀਤ ਦੋਸਾਂਝ ਬਣਨਗੇ IAF ਅਫਸਰ, ਹੁਣ ਨਿਭਾਉਣਗੇ ਇੱਕ ਹੋਰ ਅਸਲੀ ਕਿਰਦਾਰ!
NEXT STORY