ਨਵੀਂ ਦਿੱਲੀ : 'ਗਦਰ 2' ਤੋਂ ਬਾਅਦ ਸੰਨੀ ਦਿਓਲ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਧਮਾਲ ਮਚਾਉਣ ਦੀ ਤਿਆਰੀ ਕਰ ਰਿਹਾ ਹੈ। ਸਾਲ 2025 ਅਤੇ 2026 'ਚ, ਉਹ 'ਜਾਟ' ਅਤੇ 1997 'ਚ ਰਿਲੀਜ਼ ਹੋਈ ਆਪਣੀ ਫ਼ਿਲਮ 'ਬਾਰਡਰ' ਦੇ ਸੀਕੁਅਲ 'ਬਾਰਡਰ 2' ਨਾਲ ਸਿਨੇਮਾਘਰਾਂ 'ਚ ਦਸਤਕ ਦੇਣਗੇ। 29 ਸਾਲ ਪਹਿਲਾਂ ਰਿਲੀਜ਼ ਹੋਈ ਇਸ ਦੇਸ਼ ਭਗਤੀ ਵਾਲੀ ਫ਼ਿਲਮ 'ਚ ਸੁਨੀਲ ਸ਼ੈੱਟੀ, ਜੈਕੀ ਸ਼ਰਾਫ, ਅਕਸ਼ੈ ਖੰਨਾ, ਪੂਜਾ ਭੱਟ ਵਰਗੇ ਸਿਤਾਰੇ ਮੁੱਖ ਭੂਮਿਕਾਵਾਂ 'ਚ ਸਨ। ਹੁਣ ਫ਼ਿਲਮ 'ਬਾਰਡਰ' 'ਤੇ ਲੜ ਰਹੇ ਸੈਨਿਕਾਂ 'ਚੋਂ ਕੁਝ ਹੋਰ ਨਵੇਂ ਕਲਾਕਾਰਾਂ ਨੂੰ ਭਰਤੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 24 ਸਾਲਾ ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਘਰ 'ਚੋਂ ਮਿਲੀ ਲਾਸ਼
ਸੰਨੀ ਦਿਓਲ ਦੀ ਫ਼ਿਲਮ 'ਬਾਰਡਰ 2' 'ਚ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਸੁਨੀਲ ਸ਼ੈੱਟੀ ਦਾ ਪੁੱਤਰ ਅਹਾਨ ਖ਼ਾਨ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਵਰੁਣ ਧਵਨ ਨੇ ਹਾਲ ਹੀ 'ਚ ਸੈੱਟ ਤੋਂ ਸੰਨੀ ਦਿਓਲ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਇਸ ਗੱਲ ਤੋਂ ਵੀ ਪਰਦਾ ਉੱਠ ਗਿਆ ਹੈ ਕਿ ਫ਼ਿਲਮ ਦੇ ਸੀਕਵਲ 'ਚ ਦਿਲਜੀਤ ਦੋਸਾਂਝ ਕਿਸ ਹੀਰੋ ਦਾ ਕਿਰਦਾਰ ਨਿਭਾਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਸੂਤੀ ਫਸੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ, ਪਰਚਾ ਦਰਜ
NEXT STORY