ਚੰਡੀਗੜ੍ਹ : 'ਜੱਟ ਐਂਡ ਜੂਲੀਅਟ 3' ਦੀ ਸੁਪਰ ਡੁਪਰ ਸਫਲਤਾ ਨਾਲ ਉਤਸ਼ਾਹਿਤ ਹੋਈ ਅਦਾਕਾਰਾ ਨੀਰੂ ਬਾਜਵਾ ਵੱਲੋਂ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਅਪਣੀ ਨਵੀਂ ਪੰਜਾਬੀ ਫ਼ਿਲਮ 'ਵਾਹ ਨੀ ਪੰਜਾਬਣੇ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੂੰ ਉਦੈ ਪ੍ਰਤਾਪ ਸਿੰਘ ਨਿਰਦੇਸ਼ਿਤ ਕਰਨਗੇ, ਜੋ ਇਸ ਤੋਂ ਪਹਿਲਾਂ ਵੀ ਇਸੇ ਫ਼ਿਲਮ ਨਿਰਮਾਣ ਹਾਊਸ ਦੀਆਂ ਕਈ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
'ਓਮ ਜੀ ਸਿਨੇ ਵਰਲਡ' ਅਤੇ 'ਨੀਰੂ ਬਾਜਵਾ ਇੰਟਰਟੇਨਮੈਂਟ' ਵੱਲੋਂ ਸੁਯੰਕਤ ਰੂਪ 'ਚ ਨਿਰਮਿਤ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ ਕਰ ਰਹੇ ਹਨ, ਜੋ ਹਾਲ ਹੀ 'ਚ ਸਾਹਮਣੇ ਆਈਆਂ ਕਈ ਚਰਚਿਤ ਪੰਜਾਬੀ ਫ਼ਿਲਮਾਂ ਦਾ ਲੇਖਨ ਕਰ ਚੁੱਕੇ ਹਨ, ਜਿੰਨ੍ਹਾਂ 'ਚ 'ਗੁੱਡੀਆਂ ਪਟੋਲੇ', 'ਮੈਂ ਤੇ ਬਾਪੂ', 'ਮਾਂ ਦਾ ਲਾਡਲਾ', 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ', 'ਬੂਹੇ ਬਾਰੀਆ' ਆਦਿ ਸ਼ੁਮਾਰ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ ਮਿਲੇ ਕੈਨੇਡਾ ਦੇ PM ਜਸਟਿਨ ਟਰੂਡੋ, ਹੱਥ ਜੋੜ ਕੇ ਬੁਲਾਈ 'ਸਤਿ ਸ੍ਰੀ ਅਕਾਲ' ਤੇ ਪਾਈ ਜੱਫੀ
ਪਰਿਵਾਰਿਕ ਅਤੇ ਡ੍ਰਾਮੈਟਿਕ ਤਾਣੇ ਬਾਣੇ ਅਧੀਨ ਬੁਣੀ ਜਾ ਰਹੀ ਇਸ ਪੰਜਾਬੀ ਫ਼ਿਲਮ ਦੇ ਨਿਰਮਾਤਾ ਅੰਸੂ ਮਨੀਸ਼ ਸਾਹਨੀ, ਸਹਿ ਨਿਰਮਾਤਾ ਸੰਤੋਸ਼ ਸ਼ੁਭਾਸ਼ ਥਿਟੇ ਹਨ। ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਫ਼ਿਲਮ ਨੂੰ 25 ਜੁਲਾਈ 2025 ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਿਮ ਕਾਰਦਾਸ਼ੀਅਨ ਭੈਣਾਂ ਅੰਬਾਨੀ ਦੇ ਫੰਕਸ਼ਨ ਤੋਂ ਬਾਅਦ ਪੁੱਜੀਆਂ ਮੰਦਰ, ਗਰੀਬ ਬੱਚਿਆਂ ਨੂੰ ਖੁਆਇਆ ਲੰਗਰ
NEXT STORY