ਮੁੰਬਈ- ਕਿਮ ਕਾਰਦਾਸ਼ੀਅਨ ਅਤੇ ਉਸ ਦੀ ਭੈਣ ਖਲੋਏ ਕਾਰਦਾਸ਼ੀਅਨ ਹਾਲ ਹੀ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਸ਼ਾਮਲ ਹੋਣ ਲਈ ਮੁੰਬਈ ਆਈ । ਇਸ ਦੌਰਾਨ ਦੋਵੇਂ ਭੈਣਾਂ ਮੁੰਬਈ ਦੇ ਇਸਕਾਨ ਮੰਦਰ ਵੀ ਗਈਆਂ। ਲਾਈਫ ਕੋਚ ਜੈ ਸ਼ੈਟੀ ਨੇ ਵੀ ਕਾਰਦਾਸ਼ੀਅਨ ਭੈਣਾਂ ਦੇ ਨਾਲ ਮੰਦਰ 'ਚ ਹਾਜ਼ਰੀ ਭਰੀ।

ਇਸ ਦੌਰਾਨ ਕਰਦਸ਼ੀਅਨ ਭੈਣਾਂ ਨੇ ਮੰਦਰ 'ਚ ਪੂਜਾ ਅਰਚਨਾ ਵੀ ਕੀਤੀ। ਇਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸਰਬਜੀਤ ਚੀਮਾ ਦੇ ਪੁੱਤਰ ਦਾ ਹੋਇਆ ਵਿਆਹ, ਤਸਵੀਰਾਂ ਵਾਇਰਲ
ਵਾਇਰਲ ਹੋ ਰਹੀਆਂ ਤਸਵੀਰਾਂ 'ਚ ਕਿਮ ਅਤੇ ਖਲੋਏ ਭਾਰਤ ਦੇ ਰੰਗਾਂ 'ਚ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵੇਂ ਭੈਣਾਂ ਆਪਣੇ ਕੱਪੜਿਆਂ 'ਤੇ ਦੁਪੱਟਾ ਲਈਆਂ ਨਜ਼ਰ ਆ ਰਹੀਆਂ ਹਨ।

ਤਸਵੀਰਾਂ 'ਚ ਕਾਰਦਾਸ਼ੀਅਨ ਭੈਣਾਂ ਬੱਚਿਆਂ ਨਾਲ ਗੱਲਾਂ ਕਰਦੀਆਂ ਅਤੇ ਉਨ੍ਹਾਂ ਨੂੰ ਲੰਗਰ ਪਰੋਸਦੀਆਂ ਨਜ਼ਰ ਆ ਰਹੀਆਂ ਹਨ। ਇਕ ਹੋਰ ਤਸਵੀਰ 'ਚ ਕਿਮ ਅਤੇ ਖਲੋਏ ਨੂੰ ਮੰਦਰ ਦੇ ਪੁਜਾਰੀ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ।

ਕੋਵਿਡ ਨੈਗੇਟਿਵ ਆਉਂਦੇ ਹੀ ਅੰਬਾਨੀ ਦੇ ਰਿਸੈਪਸ਼ਨ 'ਚ ਪੁੱਜੇ ਅਕਸ਼ੈ ਕੁਮਾਰ
NEXT STORY