ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅੱਜ ਵੀ ਓਨੀ ਹੀ ਖੂਬਸੂਰਤ ਹੈ, ਜਿੰਨੀ ਉਹ ਆਪਣੀ ਪਹਿਲੀ ਫ਼ਿਲਮ 'ਚ ਨਜ਼ਰ ਆਈ ਸੀ। ਜਦੋਂ ਵੀ ਨੀਰੂ ਤੋਂ ਪੁੱਛਿਆ ਜਾਂਦਾ ਕਿ ਤੁਸੀਂ ਲੱਖਾਂ ਲੋਕਾਂ ਦੀ ਕ੍ਰਸ਼ ਹੋ, ਫਿਰ ਵੀ ਤੁਸੀਂ ਸਾਰਿਆਂ ਨੂੰ ਨਜ਼ਰਅੰਦਾਜ਼ ਕਰਕੇ ਹੈਰੀ ਜਵੰਧਾ ਨਾਲ ਵਿਆਹ ਕਿਉਂ ਕਰਵਾਇਆ? ਤਾਂ ਜਵਾਬ 'ਚ ਨੀਰੂ ਬਾਜਵਾ ਹਮੇਸ਼ਾ ਹੀ ਕਹਿੰਦੀ ਹੈ ਕਿ ਹੈਰੀ ਨੇ ਉਸ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਅਦਾਕਾਰਾ ਹੋ। ਹੈਰੀ ਨੇ ਕਦੇ ਪੰਜਾਬੀ ਫ਼ਿਲਮ ਨਹੀਂ ਦੇਖੀ ਸੀ। ਨੀਰੂ ਨੂੰ ਮਿਲਣ ਤੋਂ ਬਾਅਦ ਉਸ ਨੇ ਇੱਕ ਪੰਜਾਬੀ ਫ਼ਿਲਮ ਦੇਖੀ ਅਤੇ ਉਸ ਨੂੰ ਪਤਾ ਲੱਗਿਆ ਕਿ ਨੀਰੂ ਕਿੰਨੀ ਵਧੀਆ ਅਦਾਕਾਰਾ ਹੈ।

ਪਹਿਲੀ ਨਜ਼ਰੇ ਹੋ ਗਿਆ ਸੀ ਹੈਰੀ ਜਵੰਧਾ ਨਾਲ ਪਿਆਰ
ਨੀਰੂ ਬਾਜਵਾ ਨੇ ਖੁਦ ਦੱਸਿਆ ਹੈ ਕਿ ਉਹ ਕਦੇ ਵੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਉਸਨੂੰ ਲੱਗਦਾ ਹੈ ਕਿ ਜੋੜੇ ਸ਼ਾਇਦ ਉਪਰ ਤੋਂ ਹੀ ਬਣਦੇ ਹਨ। ਜਿਵੇਂ ਹੀ ਉਸ ਨੇ ਹੈਰੀ ਜਵੰਧਾ ਨੂੰ ਦੇਖਿਆ ਤਾਂ ਉਸ ਨੂੰ ਮਹਿਸੂਸ ਹੋਣ ਲੱਗਿਆ ਕਿ ਇਸ ਨਾਲ ਹੀ ਵਿਆਹ ਕਰਵਾਉਣਾ ਹੈ। ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਖੁਦ ਦੱਸਿਆ ਸੀ ਕਿ ਉਸ ਨੂੰ ਹੈਰੀ ਜਵੰਧਾ ਨਾਲ ਪਹਿਲੀ ਨਜ਼ਰੇ ਹੀ ਪਿਆਰ ਹੋ ਗਿਆ ਸੀ। ਅਦਾਕਾਰਾ ਹੈਰੀ ਦੀ ਹੌਟਨੈੱਸ 'ਤੇ ਫਿਦਾ ਹੋ ਗਈ ਸੀ।
ਕੌਣ ਹੈ ਨੀਰੂ ਬਾਜਵਾ ਦਾ ਪਤੀ ਹੈਰੀ ਜਵੰਧਾ
ਲੱਖਾਂ ਲੋਕਾਂ ਦੀ ਕ੍ਰਸ਼ ਦੇ ਪਤੀ ਹੈਰੀ ਜਵੰਧਾ ਦਾ ਅਸਲੀ ਨਾਂ ਹਰਮੀਕਪਾਲ ਹੈ। ਨੀਰੂ ਬਾਜਵਾ ਨੂੰ ਮਿਲਣ ਤੋਂ ਪਹਿਲਾਂ ਹੈਰੀ ਅਦਾਕਾਰਾ ਰੁਬੀਨਾ ਬਾਜਵਾ ਨੂੰ ਜਾਣਦੇ ਸਨ। ਨੀਰੂ ਅਤੇ ਹੈਰੀ ਦਾ ਵਿਆਹ 8 ਫਰਵਰੀ 2015 ਨੂੰ ਹੋਇਆ ਸੀ। ਹੈਰੀ ਵੈਨਕੂਵਰ ਦਾ ਇੱਕ ਭਾਰਤੀ ਕੈਨੇਡੀਅਨ ਕਾਰੋਬਾਰੀ ਹੈ। ਰਿਪੋਰਟਾਂ ਅਨੁਸਾਰ ਹੈਰੀ ਦਾ ਜਨਮ ਲਾਸ ਏਂਜਲਸ ਕੈਲੀਫੋਰਨੀਆ 'ਚ ਹੋਇਆ ਹੈ।

ਤੁਹਾਡੇ 'ਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਨੀਰੂ ਬਾਜਵਾ ਦੇ ਪਤੀ ਹੈਰੀ ਆਪਣੀ ਪਤਨੀ ਦੀ ਇੱਕ ਫ਼ਿਲਮ ਦੇ ਨਿਰਮਾਤਾ ਵੀ ਰਹਿ ਚੁੱਕੇ ਹਨ, ਫ਼ਿਲਮ ਦਾ ਨਾਂਅ 'ਚੰਨੋ ਕਮਲੀ ਯਾਰ' ਹੈ। ਇਸ ਫ਼ਿਲਮ ਨੂੰ ਅਦਾਕਾਰਾ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਪਹਿਲਾਂ ਫਿਲਮਾਇਆ ਸੀ। ਇਹ ਨੀਰੂ ਦੀ ਆਪਣੇ ਪਤੀ ਦੇ 'ਮਿਸਟਰੀ ਮੈਨ ਪ੍ਰੋਡਕਸ਼ਨ' ਦੇ ਅਧੀਨ ਪਹਿਲੀ ਵੱਡੀ ਫ਼ਿਲਮ ਸੀ।

3 ਧੀਆਂ ਦਾ ਮਾਪੇ ਹਨ ਨੀਰੂ-ਜਵੰਧਾ
ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੈਰੀ ਜਵੰਦਾ ਦੇ ਨਾਲ ਹੋਇਆ ਸੀ ਅਤੇ ਅਦਾਕਾਰਾ ਦੇ ਘਰ ਤਿੰਨ ਧੀਆਂ ਦਾ ਜਨਮ ਹੋਇਆ, ਜਿਸ ‘ਚ ਇੱਕ ਧੀ ਦਾ ਜਨਮ ਕੁਝ ਸਾਲ ਪਹਿਲਾਂ ਹੋਇਆ ਸੀ। ਜਦੋਂਕਿ ਕੁਝ ਸਮਾਂ ਪਹਿਲਾਂ ਅਦਾਕਾਰਾ ਦੇ ਘਰ ਜੁੜਵਾ ਧੀਆਂ ਦਾ ਜਨਮ ਹੋਇਆ ਸੀ।
ਵਰਕ ਫ੍ਰੰਟ
ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਜਿਸ ‘ਚ ਸਤਿੰਦਰ ਸਰਤਾਜ ਨਾਲ ਫ਼ਿਲਮ ‘ਸ਼ਾਇਰ’, ‘ਕਲੀ ਜੋਟਾ’ ਹਨ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਅਦਾਕਾਰਾ ਦੀ ਫ਼ਿਲਮ ‘ਬੂਹੇ ਬਾਰੀਆਂ’ ਵੀ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ।





ਅਨੂਪ ਜਲੋਟਾ ਨੇ ਸਲਮਾਨ ਖ਼ਾਨ ਨੂੰ ਦਿੱਤੀ ਇਹ ਨਸੀਹਤ, ਕਿਹਾ- ਮੰਗ ਲਵੇ....
NEXT STORY