ਐਂਟਰਟੇਨਮੈਂਟ ਡੈਸਕ– ਬੁਲੰਦ ਗਾਇਕੀ ਦੇ ਬਾਬਾ ਬੋਹੜ ਸੁਰਿੰਦਰ ਛਿੰਦਾ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਸੁਰਿੰਦਰ ਛਿੰਦਾ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਅੱਜ ਸਵੇਰੇ 7 ਵੱਜ ਕੇ 30 ਮਿੰਟ ’ਤੇ ਆਖਰੀ ਸਾਹ ਲਏ। ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ’ਚ ਚੱਲ ਰਿਹਾ ਸੀ। ਸੁਰਿੰਦਰ ਛਿੰਦਾ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕੋ ਝਟਕੇ 'ਚ ਬਦਲੀ ਸੀ ਪੂਰੀ ਜ਼ਿੰਦਗੀ
ਸੁਰਿੰਦਰ ਛਿੰਦਾ ਦੇ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੁਰਿੰਦਰ ਛਿੰਦਾ ਦੇ ਦੁਨੀਆ ਨੂੰ ਅਲਵਿਦਾ ਆਖ ਜਾਣ ਕਾਰਨ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਦਿਹਾਂਤ ’ਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਦਿੱਤੀ ਹੈ। ਆਓ ਜਾਣਦੇ ਹਾਂ ਪੰਜਾਬੀ ਕਲਾਕਾਰਾਂ ਦਾ ਉਨ੍ਹਾਂ ਦੇ ਦਿਹਾਂਤ ’ਤੇ ਕੀ ਕਹਿਣਾ ਹੈ–
ਇੰਦਰਜੀਤ ਨਿੱਕੂ
ਮਹਾਨ ਗਾਇਕ ਸੁਰਿੰਦਰ ਛਿੰਦਾ ਜੀ ਸਦੀਵੀਂ ਵਿਛੋੜਾ ਦੇ ਗਏ ਹਨ। ਇਹੋ-ਜਿਹੀ ਜ਼ੋਰਦਾਰ ਤੇ ਸੁਰੀਲੀ ਆਵਾਜ਼ ਸਦੀਆਂ ਬਾਅਦ ਕਿਸੇ ਨੂੰ ਬਖਸ਼ਿਸ਼ ਹੁੰਦੀ ਹੈ। ਪ੍ਰਮਾਤਮਾ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ। ਉਨ੍ਹਾਂ ਦੇ ਸਦਾਹਬਹਾਰ ਗੀਤ ਹਮੇਸ਼ਾ ਗੂੰਜਦੇ ਰਹਿਣਗੇ।

ਰਵਿੰਦਰ ਗਰੇਵਾਲ
ਅਲਵਿਦਾ ਸੁਰਿੰਦਰ ਛਿੰਦਾ ਜੀ। ਤੁਸੀਂ ਸਰੀਰਕ ਤੌਰ ’ਤੇ ਭਾਵੇਂ ਸਾਡੇ ’ਚ ਨਹੀਂ ਰਹੇ ਪਰ ਤੁਹਾਡੀ ਦਮਦਾਰ ਆਵਾਜ਼ ਰਹਿੰਦੀ ਦੁਨੀਆ ਤਕ ਗੂੰਜਦੀ ਰਹੇਗੀ।

ਨਛੱਤਰ ਗਿੱਲ
ਪੰਜਾਬੀ ਸੰਗੀਤ ਜਗਤ ਲਈ ਬਹੁਤ ਦੁਖਦਾਈ ਖ਼ਬਰ। ਨਹੀਂ ਰਹੇ ਬੁਲੰਦ ਗਾਇਕੀ ਦੇ ਬਾਬਾ ਬੋਹੜ ਸੁਰਿੰਦਰ ਛਿੰਦਾ ਜੀ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਣ।

ਹੈਪੀ ਰਾਏਕੋਟੀ
ਇੰਨਾ ਜਵਾਨ ਬੰਦਾ ਕਿਵੇਂ ਮਰ ਸਕਦਾ। ਅਲਵਿਦਾ ਸੁਰਿੰਦਰ ਛਿੰਦਾ ਜੀ, ਤੁਹਾਡੇ ਗੀਤ, ਤੁਹਾਡੀਆਂ ਗੱਲਾਂ ਹਮੇਸ਼ਾ ਪੰਜਾਬੀਆਂ ਦੇ ਦਿਲਾਂ ’ਚ ਰਹਿਣਗੀਆਂ।

ਮਲਕੀਤ ਰੌਣੀ
ਅਫਸੋਸ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਸੁਰਿੰਦਰ ਛਿੰਦਾ ਜੀ ਨਹੀਂ ਰਹੇ।

ਗਿੱਪੀ ਗਰੇਵਾਲ
ਵਾਹਿਗੁਰੂ। ਰੈਸਟ ਇਨ ਪੀਸ।

ਕਰਮਜੀਤ ਅਨਮੋਲ
ਅਲਵਿਦਾ ਸੁਰਿੰਦਰ ਛਿੰਦਾ ਜੀ।

ਮਨਮੋਹਨ ਵਾਰਿਸ ਤੇ ਕਮਲ ਹੀਰ
ਸਾਡੇ ਵੱਡੇ ਗੁਰਭਾਈ ਮਹਾਨ ਗਾਇਕ ਸੁਰਿੰਦਰ ਛਿੰਦਾ ਜੀ ਸਦੀਵੀਂ ਵਿਛੋੜਾ ਦੇ ਗਏ ਹਨ। ਇਹੋ-ਜਿਹੀ ਜ਼ੋਰਦਾਰ ਤੇ ਸੁਰੀਲੀ ਆਵਾਜ਼ ਸਦੀਆਂ ਬਾਅਦ ਕਿਸੇ ਨੂੰ ਬਖਸ਼ਿਸ਼ ਹੁੰਦੀ ਹੈ। ਪ੍ਰਮਾਤਮਾ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ। ਉਨ੍ਹਾਂ ਦੇ ਸਦਾਹਬਾਹਰ ਗੀਤ ਹਮੇਸ਼ਾ ਗੂੰਜਦੇ ਰਹਿਣਗੇ।

ਰਾਜਵੀਰ ਜਵੰਦਾ
ਅਲਵਿਦਾ ਸੁਰਿੰਦਰ ਛਿੰਦਾ ਜੀ। ਪੰਜਾਬੀ ਸੰਗੀਤ ਜਗਤ ’ਚ ਤੁਹਾਡਾ ਵੱਡਮੁੱਲਾ ਯੋਗਦਾਨ ਕਦੇ ਨਹੀਂ ਭੁੱਲਿਆ ਜਾ ਸਕਦਾ। ਵਾਹਿਗੁਰੂ ਚਰਨਾਂ ’ਚ ਨਿਵਾਸ ਦੇਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕੋ ਝਟਕੇ 'ਚ ਬਦਲੀ ਸੀ ਪੂਰੀ ਜ਼ਿੰਦਗੀ
NEXT STORY