ਜਲੰਧਰ— ਸਿਨੇਮਾ ਘਰਾਂ 'ਚ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਵਿਸਾਖੀ ਲਿਸਟ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਫਿਲਮ 'ਵਿਸਾਖੀ ਲਿਸਟ' ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਦਰਅਸਲ ਫਿਲਮ ਦੀ ਕਹਾਣੀ ਬੱਸੀ ਪਠਾਨਾ ਦੀ ਜੇਲ 'ਚ ਬੰਦ ਦੋ ਕੈਦੀਆਂ 'ਤੇ ਨਿਰਧਾਰਤ ਹੈ, ਜਿਸ 'ਚ ਦੋਵੇਂ ਕੈਦੀ ਜਿੰਮੀ ਸ਼ੇਰਗਿੱਲ ਅਤੇ ਸੁਨੀਲ ਗਰੋਵਰ ਜੇਲ੍ਹ ਦੀ ਸਜ਼ਾ ਭੁਗਤ ਰਹੇ ਹੁੰਦੇ ਹਨ। ਆਪਣੇ ਹਾਲਾਤ ਤੋਂ ਦੁਖੀ ਹੋ ਕੇ ਉਹ ਇੱਕ ਦਿਨ ਜੇਲ 'ਚੋਂ ਫਰਾਰ ਹੋ ਜਾਂਦੇ ਹਨ ਪਰ ਬਾਅਦ 'ਚ ਉਨ੍ਹਾਂ ਨੂੰ ਜੇਲ 'ਚੋਂ ਫਰਾਰ ਹੋਣ 'ਤੇ ਅਫਸੋਸ ਹੁੰਦਾ ਹੈ।
ਪੰਜਾਬੀ ਸਿਨੇਮਾ 'ਚ ਫਿਲਮ 'ਵਿਸਾਖੀ ਲਿਸਟ' ਇੱਕ ਨਵੇਕਲਾਪਣ ਲੈ ਕੇ ਆਈ ਹੈ।ਇਸ ਫਿਲਮ ਦੀ ਕਹਾਣੀ 'ਤੇ ਵਧੀਆ ਢੰਗ ਨਾਲ ਕੰਮ ਕੀਤਾ ਗਿਆ ਹੈ ਅਤੇ ਉਸ 'ਚ ਕਾਮੇਡੀ ਦਾ ਵੀ ਖੂਬ ਰੰਗ ਬੰਨਿਆ ਗਿਆ ਹੈ। ਫਿਲਮ ਦਾ ਪਹਿਲਾ ਹਿੱਸਾ ਦਿਲਚਸਪ ਤੇ ਮਨੋਰੰਜਕ ਹੈ। ਫਿਲਮ ਦੇ ਡਾਇਲਾਗਸ ਬਿਹਤਰੀਨ ਲਿਖੇ ਗਏ ਹਨ ਤੇ ਹੱਸਣ ਲਈ ਮਜਬੂਰ ਕਰਦੇ ਦਿੰਦੇ ਹਨ। ਜਿੰਮੀ ਸ਼ੇਰਗਿੱਲ ਜਿਨ੍ਹਾਂ ਨੇ ਬਾਲੀਵੁੱਡ ਤੱਕ ਆਪਣੀ ਐਕਟਿੰਗ ਦਾ ਲੋਹਾ ਮਨਵਾ ਦਿੱਤਾ ਹੈ ਉਨ੍ਹਾਂ ਦੀ ਅਦਾਕਾਰੀ ਫਿਲਮ 'ਚ ਜ਼ਬਰਦਸਤ ਹੈ। ਡੈਬਿਊ ਕਰ ਰਹੇ ਸੁਨੀਲ ਗਰੋਵਰ ਵੀ ਕੁਝ ਵੱਖਰਾ ਕਰਦੇ ਹੋਏ ਨਜ਼ਰ ਆ ਰਹੇ ਹਨ।
ਅਦਾਕਾਰਾ ਸ਼ਰੂਤੀ ਸੋਢੀ ਦੀ ਵੀ ਐਕਟਿੰਗ ਅਤੇ ਖੂਬਸੂਰਤੀ ਨੇ ਫਿਲਮ 'ਚ ਦਰਸ਼ਕਾਂ ਨੂੰ ਕੀਲ੍ਹ ਕੇ ਰੱਖ ਦਿੱਤਾ। ਗੱਲ ਕਰੀਏ ਜਸਵਿੰਦਰ ਭੱਲਾ ਦੀ ਤਾਂ ਉਨ੍ਹਾਂ ਦੀ ਅਦਾਕਾਰੀ ਦੇ ਮੁਕਾਬਲੇ ਦਾ ਸ਼ਾਇਦ ਹੀ ਕੋਈ ਹੋਵੇ। ਬੀ.ਐਨ. ਸ਼ਰਮਾ ਤੇ ਰਾਣਾ ਰਣਬੀਰ ਨੇ ਵੀ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ।
ਸੰਗੀਤ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਦਾ ਗੀਤ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਹੁਣ ਗੱਲ ਕਰਦੇ ਹਾਂ ਜੇਲ ਦੇ ਜੇਲਰ ਯਾਨੀ ਨਿਰਦੇਸ਼ਕ ਸਮੀਪ ਕੰਗ ਦੀ। ਉਨ੍ਹਾਂ ਨੇ ਫਿਲਮ ਨੂੰ ਵਧੀਆ ਢੰਗ ਨਾਲ ਨਿਰਦੇਸ਼ਿਤ ਕੀਤਾ ਹੈ। ਇੱਕ ਨਿਰਦੇਸ਼ਕ ਦੇ ਤੌਰ 'ਤੇ 'ਵਿਸਾਖੀ ਲਿਸਟ' ਓਵਰਆਲ ਇੱਕ ਐਨਟਰਟੇਨਿੰਗ ਫਿਲਮ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਫਿਲਮ ਬਹੁਤ ਵਧੀਆ ਹੈ ਅਤੇ ਪਰਿਵਾਰ ਨਾਲ ਦੇਖਣ ਵਾਲੀ ਫਿਲਮ ਹੈ। ਉਨ੍ਹਾਂ ਕਿਹਾ ਕਿ ਕੁੱਟ-ਕੁਟਾਪੇ ਨਾਲੋਂ ਜ਼ਿਆਦਾ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਹਰ ਵਰਗ ਦੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਿਨੇਮਾ ਘਰਾਂ 'ਚ ਇਸ ਤਰ੍ਹਾਂ ਦੀਆਂ ਫਿਲਮਾਂ ਦਾ ਆਨੰਦ ਮਾਣ ਸਕਣ।
ਸਲਮਾਨ ਖਾਨ ਦੇ ਨਾਲ ਕੰਮ ਕਰਨਗੇ ਅਨੀਸ ਬਜ਼ਮੀ
NEXT STORY