ਪਟਨਾ- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਕੈਬਨਿਟ ਨੇ ਰੋਜ਼ੀ-ਰੋਟੀ ਦੇ ਸੰਕਟ ਨਾਲ ਜੂਝ ਰਹੇ ਸੂਬੇ ਦੇ ਸੀਨੀਅਰ ਕਲਾਕਾਰਾਂ ਦੀ ਮਦਦ ਲਈ ਮੁੱਖ ਮੰਤਰੀ ਕਲਾਕਾਰ ਪੈਨਸ਼ਨ ਯੋਜਨਾ ਸ਼ੁਰੂ ਕਰਨ ਸਣੇ 24 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਦੇ ਅਧੀਨ ਯੋਗ ਕਲਾਕਾਰਾਂ ਨੂੰ 3 ਹਜ਼ਾਰ ਰੁਪਏ ਹਰ ਮਹੀਨੇ ਪੈਨਸ਼ਨ ਮਿਲੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ
ਮੰਗਲਵਾਰ ਨੂੰ ਕੈਬਨਿਟ ਸਕੱਤਰ ਦੇ ਐਡੀਸ਼ਨਲ ਚੀਫ਼ ਸਕੱਤਰ ਐੱਸ. ਸਿਧਾਰਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ 'ਚ ਕੈਬਨਿਟ ਨੇ ਰਵਾਇਤੀ ਤਰੀਕਿਆਂ ਅਤੇ ਕੌਸ਼ਲ ਨੂੰ ਉਤਸ਼ਾਹ ਦੇਣ ਲਈ 'ਮੁੱਖ ਮੰਤਰੀ ਗੁਰੂ ਸ਼ਿਸ਼ਯ ਪਰੰਪਰਾ ਯੋਜਨਾ' ਨੂੰ ਮਨਜ਼ੂਰੀ ਦਿੱਤੀ, ਜਿਸ ਲਈ 2025-26 ਲਈ 1.11 ਕਰੋੜ ਰੁਪਏ ਦੀ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ ਗਈ। ਕੇਂਦਰ ਸਪਾਂਸਰਡ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਯੋਜਨਾ ਦੇ ਅਧੀਨ ਵਿੱਤੀ ਸਾਲ 2025-26 ਲਈ 36.35 ਕਰੋੜ ਰੁਪਏ ਦੀ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ ਗਈ।
ਇੰਟਰਨਸ਼ਿਪ ਵਜੋਂ ਹਰ ਮਹੀਨੇ ਮਿਲਣਗੇ 4 ਤੋਂ 6 ਹਜ਼ਾਰ ਰੁਪਏ
ਇਸ ਤੋਂ ਇਲਾਵਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣ ਲਈ 'ਮੁੱਖ ਮੰਤਰੀ ਪ੍ਰਤਿਗਿਆ ਯੋਜਨਾ' ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਦੇ ਅਧੀਨ ਯੋਗ ਉਮੀਦਵਾਰਾਂ ਨੂੰ ਇੰਟਰਨਸ਼ਿਪ ਵਜੋਂ ਹਰ ਮਹੀਨੇ 4 ਤੋਂ 6 ਹਜ਼ਾਰ ਰੁਪਏ ਮਿਲਣਗੇ। ਇਸ ਯੋਜਨਾ ਦੇ ਅਧੀਨ ਜੋ ਨੌਜਵਾਨ ਕੌਸ਼ਲ ਵਿਕਾਸ ਪ੍ਰੋਗਰਾਮ ਦੇ ਅਧੀਨ ਟਰੇਨਿੰਗ ਲੈ ਚੁੱਕੇ ਹੋਣਗੇ, ਉਨ੍ਹਾਂ ਨੂੰ ਇੰਟਰਨਸ਼ਿਪ ਦਾ ਮੌਕਾ ਮਿਲੇਗਾ। ਜੇਕਰ ਤੁਸੀਂ 12ਵੀਂ ਪਾਸ ਕੀਤੀ ਹੈ ਤਾਂ 4 ਹਜ਼ਾਰ ਰੁਪਏ ਮਿਲਣਗੇ। ਆਈਟੀਆਈ ਜਾਂ ਡਿਪਲੋਮਾ ਵਾਲਿਆਂ ਨੂੰ 5 ਹਜ਼ਾਰ ਅਤੇ ਗਰੈਜੂਏਟਸ ਨੂੰ 6 ਹਜ਼ਾਰ ਰੁਪਏ ਹਰ ਮਹੀਨੇ ਮਿਲਣਗੇ। ਸਰਕਾਰ ਦਾ ਟੀਚਾ ਹੈ ਕਿ ਸਾਲ 2025-26 'ਚ 5 ਹਜ਼ਾਰ ਨੌਜਵਾਨਾਂ ਨੂੰ ਇਸ ਇੰਟਰਨਸ਼ਿਪ ਯੋਜਨਾ ਦਾ ਲਾਭ ਮਿਲੇਗਾ। ਅਗਲੇ 5 ਸਾਲਾਂ 'ਚ ਇਸ ਯੋਜਨਾ ਦਾ ਲਾਭ ਇਕ ਲੱਖ ਨੌਜਵਾਨਾਂ ਤੱਕ ਪਹੁੰਚਾਉਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਰਾਣੇ iPhone ਵਾਲਿਆਂ ਦੀ ਲੱਗ ਗਈ ਲਾਟਰੀ!
NEXT STORY