Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    10:21:21 AM

  • immigration applications

    ਧੜਾਧੜ ਇਮੀਗ੍ਰੇਸ਼ਨ ਅਰਜ਼ੀਆਂ ਰੱਦ ਕਰਨ ਦੀ ਤਿਆਰੀ!...

  • alarm bell for electricity consumers of punjab

    ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਖ਼ਤਰੇ ਦੀ ਘੰਟੀ!...

  • indian students america visa

    ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ...

  • punjab employees pensioners dearness allowance

    ਮਹਿੰਗਾਈ ਭੱਤੇ ਨੂੰ ਲੈ ਕੇ ਪੰਜਾਬ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਵਰ੍ਹੇਗੰਢ ਮੌਕੇ ਅਮਰ ਨੂਰੀ ਨੇ ਮਰਹੂਮ ਪਤੀ ਸਰਦੂਲ ਸਿਕੰਦਰ ਨੂੰ ਕੀਤਾ ਯਾਦ, ਕਿਹਾ- ਹਰ ਜਨਮ 'ਚ ਕਰਾਂਗੀ ਇੰਤਜ਼ਾਰ

ENTERTAINMENT News Punjabi(ਤੜਕਾ ਪੰਜਾਬੀ)

ਵਰ੍ਹੇਗੰਢ ਮੌਕੇ ਅਮਰ ਨੂਰੀ ਨੇ ਮਰਹੂਮ ਪਤੀ ਸਰਦੂਲ ਸਿਕੰਦਰ ਨੂੰ ਕੀਤਾ ਯਾਦ, ਕਿਹਾ- ਹਰ ਜਨਮ 'ਚ ਕਰਾਂਗੀ ਇੰਤਜ਼ਾਰ

  • Updated: 30 Jan, 2023 01:52 PM
Jalandhar
punjabi singer amar noorie and sardool sikander marriage anniversary
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) : ਕੁਝ ਸਖ਼ਸ਼ੀਅਤਾਂ ਅਜਿਹੀਆਂ ਹੁੰਦੀਆਂ ਹਨ, ਜੋ ਜਿਸਮਾਨੀ ਤੌਰ 'ਤੇ ਤਾਂ ਇਸ ਦੁਨੀਆ ਤੋਂ ਚਲੀਆਂ ਜਾਂਦੀਆਂ ਹਨ ਪਰ ਉਹ ਰੂਹਾਨੀ ਤੌਰ 'ਤੇ ਲੋਕਾਂ ਦੇ ਦਿਲਾਂ 'ਚ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਹਨ। ਅਜਿਹੇ ਹੀ ਸਖ਼ਸ਼ੀਅਤ ਦੇ ਮਾਲਿਕ ਸਨ ਮਰਹੂਮ ਗਾਇਕ ਸਰਦੂਲ ਸਿਕੰਦਰ, ਜਿਨ੍ਹਾਂ ਨੂੰ ਅੱਜ ਵੀ ਯਾਦ ਕਰਕੇ ਹਰ ਕਿਸੇ ਦੀ ਅੱਖ ਨਮ ਹੋ ਜਾਂਦੀ ਹੈ। ਗਾਇਕਾ ਅਮਰ ਨੂਰੀ ਦੀ ਜ਼ਿੰਦਗੀ 'ਚ ਅਜਿਹਾ ਕੋਈ ਪਲ ਨਹੀਂ ਗੁਜ਼ਰਦਾ, ਜਦੋਂ ਉਹ ਆਪਣੇ ਮਰਹੂਮ ਪਤੀ ਨੂੰ ਯਾਦ ਨਾ ਕਰਦੀ ਹੋਵੇ। ਅੱਜ ਯਾਨਿ 30 ਜਨਵਰੀ ਨੂੰ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਵਿਆਹ ਦੀ ਵਰ੍ਹੇਗੰਢ ਹੈ। ਇਸ ਮੌਕੇ ਅਮਰ ਨੂਰੀ ਸਰਦੂਲ ਨੂੰ ਯਾਦ ਕਰਦਿਆਂ ਇਕ ਭਾਵੁਕ ਵੀਡੀਓ ਸਾਂਝੀ ਕੀਤੀ ਹੈ। ਅਮਰ ਨੂਰੀ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਆਪਣੇ ਮਰਹੂਮ ਪਤੀ ਸਰਦੂਲ ਨਾਲ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਨੂਰੀ ਨੇ ਕੈਪਸ਼ਨ 'ਚ ਲਿਖਿਆ, 'ਮਿੱਸ ਯੂ ਮੇਰੀ ਜਾਨ, ਅੱਜ ਦੇ ਦਿਨ 30 ਜਨਵਰੀ ਨੂੰ ਆਪਣਾ ਵਿਆਹ ਹੋਇਆ ਸੀ 1993 'ਚ। ਲਵ ਯੂ, ਹਰ ਜਨਮ 'ਚ ਇੰਤਜ਼ਾਰ ਕਰਾਂਗੀ।'

PunjabKesari

ਅਮਨ ਨੂਰੀ ਨਾਲ ਸਰਦੂਲ ਦੀ ਪਹਿਲੀ ਮੁਲਾਕਾਤ
ਸਾਲ 1986 ਦਾ ਉਹ ਮੁਕੱਦਸ ਸਮਾਂ ਆਇਆ ਜਦੋਂ ਉਨ੍ਹਾਂ ਮੁਲਾਕਾਤ ਪੰਜਾਬੀ ਗਾਇਕਾ ਅਮਰ ਨੂਰੀ ਦੇ ਨਾਲ ਹੋਈ। ਇਹ ਕਿਸਮਤ ਹੀ ਸੀ ਜਿਸਨੇ ਦੋਵਾਂ ਨੂੰ ਇੱਕੋਂ ਮੰਚ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਦੀ ਕੈਮਿਸਟਰੀ ਇੰਨੀ ਸ਼ਾਨਦਾਰ ਸੀ ਕਿ ਕੁੱਝ ਹੀ ਸਮੇਂ 'ਚ ਉਹ ਦੁਨੀਆਂ ਭਰ 'ਚ ਅਜਿਹੀ ਪੰਜਾਬੀ ਗਾਇਕ ਜੋੜੀ ਬਣ ਕੇ ਉੱਭਰੀ, ਜਿਸਦੀ ਮੰਗ ਸਭ ਤੋਂ ਜ਼ਿਆਦਾ ਹੋਣ ਲੱਗੀ। ਉਹਨਾਂ ਵਿਚਕਾਰ ਸ਼ਾਨਦਾਰ ਕੈਮਿਸਟਰੀ ਦੋਵਾਂ ਦੇ ਦਿਲਾਂ 'ਚ ਇੱਕ ਦੂਜੇ ਲਈ ਮੁਹੱਬਤ ਦਾ ਹੀ ਨਤੀਜਾ ਸੀ।

PunjabKesari

ਇੰਝ ਕੀਤਾ ਪਿਆਰ ਦਾ ਇਜ਼ਹਾਰ
ਆਖਰਕਾਰ ਕੁੱਝ ਸਾਲ ਬਾਅਦ ਸਰਦੂਲ ਸਿਕੰਦਰ ਨੇ ਅਮਰ ਨੂਰੀ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਦੀ ਹਿੰਮਤ ਜੁਟਾਈ ਪਰ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਉਹ ਜਦੋਂ ਆਪਣੇ ਦਿਲ ਦੀ ਗੱਲ ਬੋਲ ਨਹੀਂ ਸਕੇ ਤਾਂ ਉਨ੍ਹਾਂ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ। ਸਰਦੂਲ ਸਿਕੰਦਰ ਨੇ ਕਾਫੀ ਕੋਸ਼ਿਸ ਤੋਂ ਬਾਅਦ ਅਮਰ ਨੂਰੀ ਦੀ ਉਹ ਡਾਇਰੀ ਚੁੱਕ ਲਈ, ਜਿਸ 'ਚ ਉਹ ਆਪਣੇ ਗੀਤ ਲਿਖਿਆ ਕਰਦੇ ਸਨ। ਉਨ੍ਹਾਂ ਉਸ ਡਾਇਰੀ 'ਚ ਮੁਹੱਬਤ ਦਾ ਪੈਗਾਮ ਲਿਖਣ ਤੋਂ ਬਾਅਦ ਉਸਨੂੰ ਅਮਰ ਨੂਰੀ ਦੇ ਟੇਬਲ 'ਤੇ ਵਾਪਸ ਰੱਖ ਦਿੱਤਾ। ਹੁਣ ਵਾਰੀ ਅਮਰ ਨੂਰੀ ਦੀ ਸੀ, ਉਸ ਪੈਗਾਮ ’ਤੇ ਆਪਣੀ ਮੁਹੱਬਤ ਦੀ ਮੋਹਰ ਲਗਾਉਣ ਦੀ।

PunjabKesari

ਬਹਿਰਹਾਲ, ਅਮਰ ਨੂਰੀ ਦੇ ਦਿਲ 'ਚ ਵੀ ਸਰਦੂਲ ਸਿਕੰਦਰ ਲਈ ਮੁਹੱਬਤ ਸੀ, ਜਿਸਦਾ ਇਜ਼ਹਾਰ ਉਨ੍ਹਾਂ ਨੇ ਵੀ ਨਹੀਂ ਕੀਤਾ ਸੀ। ਅਮਰ ਨੂਰੀ ਨੇ ਉਸ ਡਾਇਰੀ 'ਚ ਆਪਣਾ ਸੁਨੇਹਾ ਲਿਖ ਸਰਦੂਲ ਸਿਕੰਦਰ ਨੂੰ ਦੇ ਦਿੱਤਾ। ਜਿਉਂ ਹੀ ਸਰਦੂਲ ਨੇ ਉਹ ਸੁਨੇਹਾ ਪੜਿਆ ਤਾਂ ਖੁਸ਼ੀ 'ਚ ਨੱਚਣ ਲੱਗੇ। ਕਿਉਂਕਿ ਸਰਦੂਲ ਸਿਕੰਦਰ ਦੇ ਉਸ ਪੈਗਾਮ ਦੇ ਜਵਾਬ ਦਿੰਦੇ ਹੋਏ ਅਮਰ ਨੂਰੀ ਨੇ ਹਾਂ ਕਰ ਦਿੱਤੀ ਸੀ। ਇੱਕ ਦੂਜੇ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਵਾਲੀ ਇਹ ਜੋੜੀ 30 ਜਨਵਰੀ 1993 ਨੂੰ ਵਿਆਹ ਦੇ ਬੰਧਨ 'ਚ ਬੱਝ ਗਈ। ਇਸ ਦੋਗਾਣਾ ਜੋੜੀ ਨੇ ਬਹੁਤ ਸਾਰੇ ਐਲਬਮ ਰਿਲੀਜ਼ ਕੀਤੇ। ਜਿਸ 'ਚ ਗੋਰਾ ਰੰਗ ਦੇਈ ਨਾ ਰੱਬਾ ਦਾ ਨਾਂ ਖ਼ਾਸ ਹੈ। ਇਸ ਤੋਂ ਇਲਾਵਾ ਗੀਤ 'ਹੱਸਦੀ ਦੇ ਫੁੱਲ ਕਿਰਦੇ' , ‘ਤੇਰਾ ਲਿਖ ਦੂੰ ਸਫੈਦਿਆਂ ’ਤੇ ਨਾਂ’ ਨੂੰ ਵੀ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲਿਆ।

PunjabKesari

ਅਮਰ ਨੂਰੀ ਨੇ ਦਿੱਤਾ ਬੇਤਹਾਸ਼ਾ ਮੁਹੱਬਤ ਦਾ ਸਬੂਤ
ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਗਾਇਕ ਸਰਦੂਲ ਸਿਕੰਦਰ ਦੀ ਤਬੀਅਤ ਨਾਸਾਜ਼ ਸੀ। ਜਿਸਦੇ ਚਲਦਿਆਂ ਉਨ੍ਹਾਂ  ਦਾ ਕਿਡਨੀ ਟ੍ਰਾਂਸਪਲਾਂਟ ਵੀ ਹੋਇਆ ਅਤੇ ਉਹਨਾਂ ਦੀ ਸ਼ਰੀਕ-ਏ-ਹਯਾਤ ਅਮਰ ਨੂਰੀ ਨੇ ਆਪਣੀ ਕਿਡਨੀ ਦੇ ਕੇ ਉਨ੍ਹਾਂ ਦੀ ਨਾਂ ਸਿਰਫ਼ ਜਾਨ ਬਚਾਈ ਸਗੋਂ ਆਪਣੀ ਬੇਤਹਾਸ਼ਾ ਮੁਹੱਬਤ ਦਾ ਸਬੂਤ ਵੀ ਦਿੱਤਾ ਪਰ ਰੱਬ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ਕੋਰੋਨਾ ਜਿਹੀ ਨਾਮੁਰਾਦ ਬੀਮਾਰੀ ਦੀ ਚਪੇਟ 'ਚ ਆਉਣ ਕਾਰਨ ਸਰਦੂਲ ਸਿਕੰਦਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਪੰਜਾਬੀ ਸੰਗੀਤ ਜਗਤ 'ਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾਵੇਗਾ। 

PunjabKesari

ਦੋਵਾਂ ਦੀ ਜੋੜੀ ਦੇ ਚੁੱਕੀ ਹੈ ਕਈ ਹਿੱਟ ਗੀਤ
ਅਮਰ ਨੂਰੀ ਤੇ ਸਰਦੂਲ ਸਿਕੰਦਰ ਦਰਸ਼ਕਾਂ ਦੀਆਂ ਪਸੰਦੀਦਾ ਜੋੜੀਆਂ 'ਚੋਂ ਇੱਕ ਹਨ। ਅਮਰ ਨੂਰੀ ਤੇ ਸਰਦੂਲ ਸਿਕੰਦਰ ਨੇ ਇਕੱਠੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ 'ਰੋਡ ਦੇ ਉੱਤੇ', 'ਮੇਰਾ ਦਿਓਰ', 'ਇੱਕ ਤੂੰ ਹੋਵੇ ਇੱਕ ਮੈਂ ਹੋਵਾਂ', 'ਕੌਣ ਹੱਸਦੀ' ਵਰਗੇ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

PunjabKesari

ਪੂਰਾ ਪਰਿਵਾਰ ਖ਼ਿਲਾਫ਼ ਸੀ ਵਿਆਹ ਦੇ
ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ। ਅਮਨ ਨੂਰੀ ਨੇ ਇੱਕ ਇੰਟਰਵਿਊ 'ਚ ਖ਼ੁਲਾਸਾ ਕੀਤਾ ਸੀ ਕਿ ਸਰਦੂਲ ਨਾਲ ਵਿਆਹ ਕਰਵਾਉਣ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਵਿਆਹ ਖ਼ਿਲਾਫ਼ ਉਨ੍ਹਾਂ ਦੇ ਪਰਿਵਾਰ ਦਾ ਹਰ ਮੈਂਬਰ ਸੀ। ਅਮਨ ਨੂਰੀ ਦੇ ਪਿਤਾ ਰੌਸ਼ਨ ਸਾਗਰ ਉਨ੍ਹਾਂ ਦਾ ਵਿਆਹ ਅਮਰੀਕਾ ਦੇ ਕਿਸੇ ਡਾਕਟਰ ਨਾਲ ਕਰਨਾ ਚਾਹੁੰਦੇ ਸਨ ਪਰ ਨੂਰੀ ਦੀ ਜਿੱਦ ਅੱਗੇ ਹਰ ਕੋਈ ਹਾਰ ਗਿਆ।

PunjabKesari

2021 'ਚ ਹੋਈ ਸਰਦੂਲ ਸਿਕੰਦਰ ਦੀ ਮੌਤ
2021 'ਚ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਪਿਆਰੀ ਜੋੜੀ ਟੁੱਟ ਗਈ। ਕਿਉਂਕਿ ਉਸੇ ਸਾਲ ਸਰਦੂਲ ਸਿਕੰਦਰ ਕੋਰੋਨਾ ਵਾਇਰਸ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ। ਪਰ ਨੂਰੀ ਅੱਜ ਤੱਕ ਸਰਦੂਲ ਸਿਕੰਦਰ ਨੂੰ ਯਾਦ ਕਰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਸਰਦੂਲ ਨਾਲ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

  • Punjabi Singer
  • Amar Noorie
  • Sardool Sikandar
  • Wedding Anniversary
  • Jagga Daku
  • Roadways Di Laari

ਪ੍ਰਸਿੱਧ ਗਾਇਕ ਕੈਲਾਸ਼ ਖੇਰ 'ਤੇ ਹਮਲਾ, ਕਰਨਾਟਕ 'ਚ ਚੱਲ ਰਿਹਾ ਸੀ 'ਲਾਈਵ ਕੰਸਰਟ'

NEXT STORY

Stories You May Like

  • jassie gill bids adieu to his late mother with heartfelt message
    'ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ'; ਜੱਸੀ ਗਿੱਲ ਨੇ ਮਾਂ ਨੂੰ ਯਾਦ ਕਰ ਸਾਂਝੀ ਕੀਤੀ...
  • shweta tiwari had an affair with each and every person ex husband allegations
    'ਸ਼ਵੇਤਾ ਦਾ ਹਰ ਕਿਸੇ ਨਾਲ ਅਫੇਅਰ ਸੀ...ਸੀਜ਼ੇਨ ਖਾਨ ਨੂੰ ਵੀ ਕੀਤਾ ਡੇਟ'; ਸਾਬਕਾ ਪਤੀ ਨੇ ਲਾਏ ਗੰਭੀਰ ਦੋਸ਼
  • zimbabwe star sikandar raza joins dambulla sixers
    ਜ਼ਿੰਬਾਬਵੇ ਦੇ ਸਟਾਰ ਸਿਕੰਦਰ ਰਜ਼ਾ ਦਾਂਬੁਲਾ ਸਿਕਸਰਸ ਨਾਲ ਜੁੜੇ
  • ind vs zim  sikander raza comes out in support of vaibhav suryavanshi
    IND vs ZIM: ਵੈਭਵ ਸੂਰਿਆਵੰਸ਼ੀ ਦੇ ਸਮਰਥਨ 'ਚ ਉਤਰੇ ਸਿਕੰਦਰ ਰਜ਼ਾ, ਭਵਿੱਖ ਬਾਰੇ ਕੀਤੀ ਵੱਡੀ ਭਵਿੱਖਬਾਣੀ
  • haryana  victim  daughter  birth
    ਹਰਿਆਣਾ ’ਚ ਜਬਰ-ਜ਼ਿਨਾਹ ਦੀ ਸ਼ਿਕਾਰ 11 ਸਾਲਾ ਪੀੜਤਾ ਨੇ ਬੱਚੀ ਨੂੰ ਦਿੱਤਾ ਜਨਮ
  • husband commits suicide after being upset with wife
    ਪਤਨੀ ਤੋਂ ਦੁਖ਼ੀ ਹੋ ਕੇ ਪਤੀ ਨੇ ਕੀਤੀ ਖ਼ੁਦਕੁਸ਼ੀ
  • husband  wife  farm  guava  police  arrested
    ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ ਜੋ ਕੀਤਾ...
  • woman gives birth to identical quadruplet girls
    ਡੇਢ ਕਰੋੜ 'ਚੋਂ ਇਕ ਮਾਮਲਾ! ਔਰਤ ਨੇ ਇੱਕੋ ਜਿਹੀਆਂ ਚਾਰ ਕੁੜੀਆਂ ਨੂੰ ਦਿੱਤਾ ਜਨਮ
  • rpf crackdown on unnecessary chain pulling
    ਬੇਵਜ੍ਹਾ ਚੇਨ ਪੁਲਿੰਗ ’ਤੇ ਆਰ. ਪੀ. ਐੱਫ. ਦਾ ਸ਼ਿਕੰਜਾ: ਜੁਲਾਈ ’ਚ 150 ਮਾਮਲੇ...
  • pallavi wins canada world 2026 crown
    ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’...
  • health department action 1 000 kg of paneer and 68 kg of milk cream seized
    ਜਲੰਧਰ 'ਚ 1,000 ਕਿਲੋਗ੍ਰਾਮ ਮਿਲਾਵਟੀ ਪਨੀਰ ਤੇ 68 ਕਿਲੋਗ੍ਰਾਮ ਮਿਲਕ ਕਰੀਮ ਜ਼ਬਤ
  • heavy rain alert in 7 districts punjab
    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
  • woman  s unborn baby dies in a mannat hospita hospital in jalandhar
    ਜਲੰਧਰ ਦੇ ਨਿੱਜੀ ਹਸਪਤਾਲ 'ਚ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਦੀ ਮੌਤ, ਪਰਿਵਾਰ...
  • major incident in jalandhar shots fired in bhargo camp
    ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਬਾਜ਼ਾਰ...
  • punjab kesari gandhi mandela peace award
    ਐਮਸਟਰਡੈਮ 'ਚ ਗੂੰਜਿਆ 'ਪੰਜਾਬ ਕੇਸਰੀ' ਦਾ ਇਤਿਹਾਸ ! 'ਗਾਂਧੀ- ਮੰਡੇਲਾ...
  • cash and documents stolen from kwality sweets and baker
    ਜਲੰਧਰ ਦੇ ਕਵਾਲਿਟੀ ਸਵੀਟਸ ਐਂਡ ਬੇਕਰ 'ਚ ਤੜਕਸਾਰ ਚੋਰੀ, ਲੱਖਾਂ ਦੀ ਨਕਦੀ ਲੈ ਕੇ...
Trending
Ek Nazar
man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

imran khan   supporters

ਇਮਰਾਨ ਖਾਨ ਦੇ ਸਮਰਥਕਾਂ ਨੇ ਪੂਰੇ ਪਾਕਿਸਤਾਨ 'ਚ ਕੀਤਾ ਪ੍ਰਦਰਸ਼ਨ

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

actor pradeep singh rawat

5 ਤੱਤਾਂ 'ਚ ਵਿਲੀਨ ਹੋਏ ਦਿੱਗਜ ਅਦਾਕਾਰ ਪ੍ਰਦੀਪ ਰਾਵਤ, ਨਮ ਅੱਖਾਂ ਨਾਲ ਦਿੱਤੀ ਗਈ...

schengen border security

ਸੇਉਟਾ ਸੰਕਟ ਵਿਚਕਾਰ ਸ਼ੈਂਗੇਨ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਉੱਠੀ ਮੰਗ

illegal migration dropped

ਦੋ ਸਾਲਾਂ 'ਚ 55 ਫੀਸਦੀ ਘਟਿਆ ਗੈਰ ਕਾਨੂੰਨੀ ਪ੍ਰਵਾਸ : ਈਯੂ ਕਮਿਸ਼ਨਰ

salman khan makes fun of rapper badshah

ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ...

russia ukraine conflict

ਕੀਵ 'ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, 15 ਲੋਕਾਂ ਦੀ ਮੌਤ

healthcare workers

ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

article 370  7 years  jammu kashmir  security arrangements  amarnath yatra

Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ...

struck jebel ali in dubai

ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ...

famous comedian says goodbye to the world

ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...

massachusetts declared august 15 as   india day

ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ

horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • pvr inox unveils  pvr inox smart cinemas
      PVR INOX ਨੇ 'PVR INOX ਸਮਾਰਟ ਸਿਨੇਮਾ' ਦੀ ਕੀਤੀ ਸ਼ੁਰੂਆਤ
    • dolly singh to host indian film festival of melbourne awards night
      ਡੌਲੀ ਸਿੰਘ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ ਐਵਾਰਡਜ਼ ਨਾਈਟ ਦੀ ਕਰੇਗੀ...
    • global sikhs joins hands with salman khan to help assam flood victims
      ਆਸਾਮ ਹੜ੍ਹ ਪੀੜਤਾਂ ਲਈ ਗਲੋਬਲ ਸਿੱਖਸ ਨੇ ਸਲਮਾਨ ਖਾਨ ਨਾਲ ਮਿਲ ਕੇ ਵਿੱਢੀ ਮੁੜ...
    • famous comedian says goodbye to the world
      ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...
    • lagaan       ghajini   actor pradeep rawat passes away at 74
      ਦਿੱਗਜ ਅਦਾਕਾਰ ਪ੍ਰਦੀਪ ਰਾਵਤ ਦਾ ਦਿਹਾਂਤ, ਮੌਤ ਦਾ ਕਾਰਨ ਆਇਆ ਸਾਹਮਣੇ
    • actor pradeep singh rawat passes away
      ਫਿਲਮ ਇੰਡਸਟਰੀ ਨੂੰ ਵੱਡਾ ਝਟਕਾ: 'ਗਜਨੀ' ਤੇ 'ਲਗਾਨ' ਫੇਮ ਦਿੱਗਜ ਅਦਾਕਾਰ ਪ੍ਰਦੀਪ...
    • chandigarh tricity s real estate will change
      ਚੰਡੀਗੜ੍ਹ ਟ੍ਰਾਈਸਿਟੀ ਦੇ ਰੀਅਲ ਅਸਟੇਟ ਦਾ ਬਦਲੇਗਾ ਚਿਹਰਾ! ਸਲਮਾਨ ਖਾਨ ਤੇ GB...
    • yash raj films launches  raah records  to promote independent musical talent
      ਯਸ਼ ਰਾਜ ਫਿਲਮਜ਼ ਨੇ ਸੁਤੰਤਰ ਸੰਗੀਤ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਲਾਂਚ ਕੀਤਾ...
    • shooting for salman  s film svc63 to begin in mumbai on august 6
      ਸਲਮਾਨ ਦੀ ਫੀਸ ਸਬੰਧੀ ਅਟਕਲਾਂ ਬੇਬੁਨਿਆਦ; 6 ਅਗਸਤ ਨੂੰ ਮੁੰਬਈ 'ਚ ਸ਼ੁਰੂ ਹੋਵੇਗੀ...
    • sandeepa dhar shares leg day warm up routine  set to appear in  chumbak
      ਸੰਦੀਪਾ ਧਰ ਨੇ ਸਾਝੀ ਕੀਤੀ ਲੈੱਗ-ਡੇ ਵਾਰਮ-ਅੱਪ ਰੁਟੀਨ, ਜਲਦੀ ਹੀ ਸੀਰੀਜ਼...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +