ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਬਾਰਬੀ ਮਾਨ ਪੰਜਾਬੀ ਇੰਡਸਟਰੀ ਦੀ ਅਜਿਹੀ ਗਾਇਕਾ ਹੈ, ਜਿਸ ਨੇ ਕਾਫੀ ਛੋਟੀ ਉਮਰ ‘ਚ ਕਾਫ਼ੀ ਨਾਂ ਕਮਾਇਆ ਹੈ। ਉਸ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕਾ ਬਾਰਬੀ ਮਾਨ ਲਾਈਮਲਾਈਟ ਤੋਂ ਥੋੜਾ ਦੂਰ ਰਹਿਣਾ ਪਸੰਦ ਕਰਦੀ ਹੈ ਪਰ ਪਿਛਲੇ ਦਿਨੀਂ ਉਸ ਨੇ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਕਰਕੇ ਉਹ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦਰਅਸਲ, ਬਾਰਬੀ ਮਾਨ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਪੰਜਾਬੀ ਸੂਟ 'ਚ ਸਿੰਪਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਬਾਰਬੀ ਮਾਨ ਦਾ ਸਿੰਪਲ ਲੁੱਕ ਲੋਕਾਂ ਦਾ ਧਿਆਨ ਨਹੀਂ ਖਿੱਚ ਰਿਹਾ ਸਗੋਂ ਉਸ ਦੇ ਹੱਥਾਂ 'ਚ ਜੋ ਪਰਸ ਫੜਿਆ ਹੋਇਆ ਹੈ, ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਬਾਰਬੀ ਮਾਨ ਦਾ ਪਰਸ ਬਣਿਆ ਚਰਚਾ ਦਾ ਵਿਸ਼ਾ
ਦੱਸ ਦਈਏ ਕਿ ਬਾਰਬੀ ਮਾਨ ਦੇ ਹੱਥਾਂ 'ਚ ਜੋ ਪਰਸ ਫੜਿਆ ਹੋਇਆ ਹੈ, ਉਸ ਨੂੰ ਤੁਸੀਂ ਮਾਮੂਲੀ ਜਿਹਾ ਪਰਸ ਸਮਝਣ ਦੀ ਗ਼ਲਤੀ ਨਾ ਕਰਨਾ। ਦਰਅਸਲ, ਇਹ ਬੈਗ ਮਸ਼ਹੂਰ ਬਰਾਂਡ ਲੂਈ ਵਿਟੌਨ ਦਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਬਰਾਂਡਾਂ 'ਚੋਂ ਇੱਕ ਹੈ। ਲੂਈ ਵਿਟੌਨ ਫਰਾਂਸ ਦੀ ਕੰਪਨੀ ਹੈ, ਇਹ ਤਕਰੀਬਨ 150 ਸਾਲ ਪੁਰਾਣਾ ਤੇ ਭਰੋਸੇਯੋਗ ਬਰਾਂਡ ਹੈ। ਅਕਸਰ ਅਮੀਰ ਲੋਕਾਂ ਦੇ ਹੱਥਾਂ ‘ਚ ਲੂਈ ਵਿਟੌਨ ਦੇ ਡਿਜ਼ਾਇਨਰ ਬੈਗ ਹੀ ਦੇਖੇ ਜਾਂਦੇ ਹਨ।
ਲੱਖਾਂ 'ਚ ਹੈ ਬੈਗ ਦੀ ਕੀਮਤ
ਬਾਰਬੀ ਮਾਨ ਦੇ ਹੱਥਾਂ 'ਚ ਜਿਹੜਾ ਬੈਗ ਹੈ, ਉਹ ਲੂਈ ਵਿਟੌਨ ਦਾ ਸ਼ਾਨਦਾਰ ਡਿਜ਼ਾਇਨਰ ਬੈਗ ਹੈ, ਜਿਸ ਦੀ ਕੀਮਤ 3103 (3 ਹਜ਼ਾਰ 103) ਅਮਰੀਕੀ ਡਾਲਰ ਯਾਨੀਕਿ 2 ਲੱਖ 53 ਹਜ਼ਾਰ ਰੁਪਏ ਹੈ। ਇਸ ਬੈਗ ਨੂੰ ਆਨਲਾਈਨ ਲੂਈ ਵਿਟੌਨ ਦੀ ਅਧਿਕਾਰਤ ਵੈਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।
ਦੱਸ ਦਈਏ ਕਿ ਹਾਲ ਹੀ ਬਾਰਬੀ ਮਾਨ ਦਾ ਗੀਤ ‘ਲਾਰੇ’ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਬਾਰਬੀ ਮਾਨ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ। ਇੰਸਟਾਗ੍ਰਾਮ ‘ਤੇ ਬਾਰਬੀ ਦੇ 7 ਲੱਖ 92 ਹਜ਼ਾਰ ਫਾਲੋਅਰਜ਼ ਹਨ।
‘ਭੇੜੀਆ’ ਨੇ ਤਿੰਨ ਦਿਨਾਂ ’ਚ ਕਮਾ ਲਏ ਇੰਨੇ ਕਰੋੜ ਰੁਪਏ, ਤੀਜੇ ਦਿਨ ਦੀ ਕਮਾਈ ਨੇ ਕੀਤਾ ਹੈਰਾਨ
NEXT STORY