ਚੰਡੀਗੜ੍ਹ (ਬਿਊਰੋ) - ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦਾ ਰਵੱਈਆ ਵੀ ਉਸੇ ਤਰ੍ਹਾਂ ਬਰਕਰਾਰ ਹੈ। ਅਜਿਹੇ ਹਾਲਾਤ 'ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਇਸ ਅੰਦੋਲਨ ਨੂੰ ਲਗਾਤਾਰ ਆਪਣਾ ਸਮਰਥਨ ਦੇ ਰਹੇ ਹਨ। ਪੰਜਾਬੀ ਗਾਇਕ ਜੱਸ ਬਾਜਵਾ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ 'ਚ ਜੁਟੇ ਹੋਏ ਹਨ। ਜੱਸ ਬਾਜਵਾ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।
ਦੱਸ ਦਈਏ ਕਿ ਜੱਸ ਬਾਜਵਾ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਜੱਸ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੀ 'ਹੋਕਾ ਮੁਹਿੰਮ' ਬੱਲੋ ਮਾਜਰਾ ਤੋਂ ਪੂਰੇ ਪੰਜਾਬ 'ਚ ਸ਼ੁਰੂ ਹੋਣ ਜਾ ਰਹੀ ਹੈ। ਕਿਸਾਨ ਅੰਦੋਲਨ ਨੂੰ ਪਿੰਡਾਂ 'ਚ ਹੋਰ ਮਜਬੂਤ ਕਰਨ ਲਈ ਪਿੰਡ-ਪਿੰਡ ਹੋਕਾ ਦਿੱਤਾ ਜਾ ਰਿਹਾ ਤਾਂ ਕਿ ਲੋਕ ਫ਼ਿਰ ਹੁੰਮ ਹੁੰਮਾਂ ਕੇ ਦਿੱਲੀ ਪਹੁੰਚਣ ਤਾਂ ਕਿ ਕਿਸਾਨੀ ਅੰਦੋਲਨ ਜਾਰੀ ਰਹੇ ਅਤੇ ਸਰਕਾਰ ਸਾਡੇ ਹੱਕਾਂ ਬਾਰੇ ਸੋਚੇ। ਉਨ੍ਹਾਂ ਨੇ ਆਪਣੇ ਸਾਥੀ ਗਾਇਕ ਭਰਾਵਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਫਿਰ ਤੋਂ ਆਪਾ ਬਾਹਰ ਨਿਕਲੀਏ ਤੇ ਆਪਣੇ ਧਰਨੇ ਦਾ ਸਮਰਥਨ ਕਰੀਏ।
ਦੱਸ ਦਈਏ ਕਿ ਜੱਸ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਜੱਸ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲੋਕਾਂ ਨੂੰ ਕਿਸਾਨੀ ਅੰਦੋਲਨ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਜੱਸ ਬਾਜਵਾ ਇੰਸਟਾਗ੍ਰਾਮ 'ਤੇ ਹਮੇਸ਼ਾ ਧਰਨੇ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕਰਦੇ ਹਨ।
ਹਿਨਾ ਖ਼ਾਨ ਦੀ ਹਰ ਰੋਜ਼ ਹੁੰਦੀ ਹੈ ਆਪਣੇ ਸਵ. ਪਿਤਾ ਨਾਲ ਮੁਲਾਕਾਤ, ਸਾਂਝੀ ਕੀਤੀ ਭਾਵੁਕ ਪੋਸਟ
NEXT STORY