ਜਲੰਧਰ (ਬਿਊਰੋ) : ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੀ ਦਮਦਾਰ ਗਾਇਕੀ ਨਾਲ ਲੱਖਾਂ ਦਿਲਾਂ 'ਤੇ ਰਾਜ ਕਰ ਰਿਹਾ ਹੈ। ਕੁਲਵਿੰਦਰ ਬਿੱਲਾ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਹੀ ਕੁਲਵਿੰਦਰ ਬਿੱਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਕੁਲਵਿੰਦਰ ਬਿੱਲਾ ਦਾ ਅੱਜ ਜਨਮਦਿਨ ਹੈ। ਕੁਲਵਿੰਦਰ ਬਿੱਲਾ 39ਵਾਂ ਜਨਮਦਿਨ ਮਨਾ ਰਹੇ ਹਨ।
ਕੁਲਵਿੰਦਰ ਸਿੰਘ ਜੱਸਰ ਤੋਂ ਬਣੇ ਕੁਲਵਿੰਦਰ ਬਿੱਲਾ
ਪੰਜਾਬੀ ਅਦਾਕਾਰ ਅਤੇ ਗਾਇਕ ਕੁਲਵਿੰਦਰ ਬਿੱਲਾ ਦਾ ਜਨਮ 2 ਫਰਵਰੀ 1984 ਨੂੰ ਹੋਇਆ ਸੀ। ਉਨ੍ਹਾਂ ਦੇ ਮਾਤਾ ਗੁਰਜੀਤ ਕੌਰ ਅਤੇ ਪਿਤਾ ਮੱਘਰ ਸਿੰਘ ਹਨ। ਕੁਲਵਿੰਦਰ ਬਿੱਲਾ ਦਾ ਜਨਮ ਮਾਨਸਾ ਵਿਖੇ ਹੋਇਆ ਹੈ। ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਕੁਲਵਿੰਦਰ ਬਿੱਲਾ ਦਾ ਪੂਰਾ ਨਾਂ ਕੁਲਵਿੰਦਰ ਸਿੰਘ ਜੱਸਰ ਹੈ ਪਰ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹਮੇਸ਼ਾ ਕੁਲਵਿੰਦਰ ਬਿੱਲਾ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ ਤੇ ਇਸੇ ਨਾਮ ਨਾਲ ਉਨ੍ਹਾਂ ਦੀ ਪਛਾਣ ਬਣੀ।
ਪੜਾਈ
ਕੁਲਵਿੰਦਰ ਬਿੱਲਾ ਦੀ ਸਿੱਖਿਆ ਤੇ ਬਚਪਨ ਬਾਰੇ ਗੱਲ ਕਰੀਏ ਤਾਂ ਗਾਇਕ ਨੇ ਆਪਣੀ ਸਕੂਲੀ ਪੜਾਈ ਪਿੰਡ ਤੋਂ ਹੀ ਪੂਰੀ ਕੀਤੀ। ਇਸ ਮਗਰੋਂ ਕੁਲਵਿੰਦਰ ਬਿੱਲਾ ਨੇ ਆਪਣੀ ਅੱਗੇ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਹਾਸਲ ਕੀਤੀ। ਉਨ੍ਹਾਂ ਨੇ ਮਿਊਜ਼ਕ 'ਚ ਪੀ. ਐੱਚ. ਡੀ. ਵੀ ਕੀਤੀ ਹੈ। ਕੁਲਵਿੰਦਰ ਬਿੱਲਾ ਨੇ ਖ਼ੁਦ ਨੂੰ ਇੱਕ ਗਾਇਕ, ਗੀਤਕਾਰ ਅਤੇ ਅਦਾਕਾਰ ਵਜੋਂ ਪੰਜਾਬੀ ਇੰਡਸਟਰੀ 'ਚ ਸਥਾਪਿਤ ਕੀਤਾ ਹੈ।
ਸੰਗੀਤਕ ਕਰੀਅਰ
ਕੁਲਵਿੰਦਰ ਬਿੱਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਬਹੁਤ ਸਾਰੇ ਗੀਤ ਹਨ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਖਰੀ ਪਛਾਣ ਮਿਲੀ ਹੈ। ਉਨ੍ਹਾਂ ਦਾ ਗੀਤ 'ਕਾਲੇ ਰੰਗ ਦਾ ਯਾਰ' ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।
ਬਲੂਟੂਥ ਸਿੰਗਰ ਨਾਂ ਨਾਲ ਵੀ ਹੋਏ ਮਸ਼ਹੂਰ
ਕੁਲਵਿੰਦਰ ਬਿੱਲਾ ਨੂੰ ਉਸ ਸਮੇਂ ਪੰਜਾਬੀ ਜਗਤ 'ਚ ਵੱਡੀ ਪਛਾਣ ਮਿਲੀ, ਜਦੋਂ ਉਨ੍ਹਾਂ ਨੇ ਸਾਲ 2007 'ਚ ਇੱਕ ਡਮੀ ਗੀਤ ਆਪਣੇ ਫੋਨ 'ਚ ਰਿਕਾਰਡ ਕੀਤਾ ਸੀ ਅਤੇ ਇਸ ਗੀਤ ਨੂੰ ਬਲੂਟੂਥ ਰਾਹੀਂ ਆਪਣੇ ਦੋਸਤ ਦੇ ਮੋਬਾਈਲ 'ਤੇ ਭੇਜਿਆ ਜਾਂਦਾ ਸੀ। ਇਹ ਗੀਤ ਬਹੁਤ ਮਸ਼ਹੂਰ ਹੋਇਆ। ਇਸ ਤੋਂ ਬਾਅਦ ਕੁਲਵਿੰਦਰ ਬਿੱਲਾ ਨੂੰ ਬਲੂਟੂਥ ਸਿੰਗਰ ਵੀ ਕਿਹਾ ਜਾਣ ਲੱਗਿਆ। ਕੁਲਵਿੰਦਰ ਬਿੱਲਾ ਨੇ ਕਈ ਨਾਮੀ ਗਾਇਕਾਂ ਨਾਲ ਗੀਤ ਗਾਏ ਹਨ।
ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਹਾਲ ਹੀ 'ਚ ਕੁਲਵਿੰਦਰ ਬਿੱਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗਾਇਕ ਨੇ ਆਪਣੇ ਬਰਥਡੇਅ ਕੇਕ ਦੀਆਂ ਤਸਵੀਰਾਂ, ਕੇਕ ਕੱਟਦੇ ਹੋਏ ਵੀਡੀਓ ਤੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਵੱਲੋਂ ਭੇਜੀਆਂ ਗਈਆਂ ਸ਼ੁਭਕਾਮਨਾਵਾਂ ਦੇ ਸੰਦੇਸ਼ ਆਪਣੀ ਇੰਸਟਾ ਸਟੋਰੀਜ਼ 'ਤੇ ਸ਼ੇਅਰ ਕੀਤੇ ਹਨ। ਉਨ੍ਹਾਂ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਫੈਨਜ਼ ਤੇ ਕਈ ਸਾਥੀ ਕਲਾਕਾਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈਆਂ ਦੇ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਜੈਸਲਮੇਰ ਦੇ ਇਸ ਆਲੀਸ਼ਾਨ ਪੈਲੇਸ ’ਚ ਹੋਵੇਗਾ ਸਿਧਾਰਥ-ਕਿਆਰਾ ਦਾ ਵਿਆਹ! ਕਰੋੜਾਂ ’ਚ ਹੈ ਇਕ ਰਾਤ ਦਾ ਕਿਰਾਇਆ
NEXT STORY