ਚੰਡੀਗੜ੍ਹ (ਬਿਊਰੋ) : ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਵਲੋਂ ਆਪਣੀ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਲਹਿੰਬਰ ਹੁਸੈਨਪੁਰੀ ਬੀਤੇ ਦਿਨ ਯਾਨੀਕਿ 4 ਜੂਨ ਨੂੰ ਕਮਿਸ਼ਨ ਅੱਗੇ ਪੇਸ਼ ਹੋਇਆ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ''ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ। ਉਨ੍ਹਾਂ ਕਮਿਸ਼ਨਰ ਆਫ ਪੁਲਸ ਜਲੰਧਰ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਨਾਲ ਸਬੰਧਤ ਇਨਕੁਆਇਰੀ ਅਫਸਰ ਦੋਨਾਂ ਪਾਰਟੀਆਂ ਸਣੇ ਕਮਿਸ਼ਨ ਅੱਗੇ ਪੇਸ਼ ਹੋਣ।''
ਇਹ ਖ਼ਬਰ ਵੀ ਪੜ੍ਹੋ : ਜਦੋਂ ਬਿੱਗ ਬੀ ਦੇ ਸਾਹਮਣੇ ਬੈਠ ਪੂਰਨ ਚੰਦ ਵਡਾਲੀ ਨੇ ਪੁੱਤਰ ਨੂੰ ਪੁੱਛਿਆ 'ਕੌਣ ਹੈ ਇਹ ਅਮਿਤਾਭ ਬੱਚਨ'?
ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ ਲਹਿੰਬਰ ਹੁਸੈਨਪੁਰੀ ਨੇ ਆਪਣਾ ਸਾਰਾ ਪੱਖ ਰੱਖਿਆ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਨੁਸਾਰ ਆਪਣਾ ਪੱਖ ਰੱਖਦਿਆਂ ਲਹਿੰਬਰ ਹੁਸੈਨਪੁਰੀ ਰੋ ਪਏ। ਲਹਿੰਬਰ ਨੇ ਭਾਵੁਕ ਹੁੰਦਿਆਂ ਕਿਹਾ ਕਿ ''ਮੇਰੇ ਪਰਿਵਾਰ ਵਿਚ ਮੇਰੀਆਂ ਸਾਲੀਆਂ ਅਤੇ ਹੋਰ ਲੋਕਾਂ ਦੀ ਬਹੁਤ ਜ਼ਿਆਦੀ ਦਖ਼ਲ ਅੰਦਾਜ਼ੀ ਹੈ।'' ਇਸ ਉਪਰੰਤ ਮੀਡੀਆ 'ਚ ਬਿਆਨ ਦਿੰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ''ਮਹਿਲਾ ਕਮਿਸ਼ਨ ਸਿਰਫ਼ ਔਰਤਾਂ ਲਈ ਨਹੀਂ ਹੈ, ਜਿਹੜੀਆਂ ਔਰਤਾਂ ਕਨੂੰਨਾਂ ਦਾ ਗਲ਼ਤ ਫ਼ਾਇਦਾ ਚੁੱਕਦੀਆਂ ਹਨ ਉਨ੍ਹਾਂ 'ਤੇ ਵੀ ਕਮਿਸ਼ਨ ਹਮੇਸ਼ਾਂ ਕਾਰਵਾਈ ਲਈ ਵਚਨਬੱਧ ਹੈ। ਜੇ ਕਿਸੇ ਮਰਦ ਨਾਲ ਗ਼ਲਤ ਹੁੰਦਾ ਹੈ ਤਾਂ ਵੀ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ।'' ਕਮਿਸ਼ਨ ਦੀ ਚੇਅਰਪਰਸਨ ਗੁਲਾਟੀ ਨੇ ਦੱਸਿਆ ਕਿ ਉਦੋਂ ਤੱਕ ਫ਼ੈਸਲਾ ਨਹੀਂ ਲਿਆ ਜਾਵੇਗਾ ਜਦੋਂ ਤੱਕ ਉਨ੍ਹਾਂ ਦੀ ਪਤਨੀ ਦਾ ਪੱਖ ਨਹੀਂ ਸੁਣਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਮੁਕੇਸ਼ ਖੰਨਾ ਸ਼ੁਰੂ ਕਰਨਗੇ ਆਪਣਾ ਕਾਮੇਡੀ ਸ਼ੋਅ 'ਦਿ ਮੁਕੇਸ਼ ਖੰਨਾ ਸ਼ੋਅ', ਕਪਿਲ ਸ਼ਰਮਾ ਦੇ ਸ਼ੋਅ ਨੂੰ ਦੱਸ ਚੁੱਕੈ ਬੇਹੂਦਾ
ਦੱਸ ਦਈਏ ਕਿ ਇਸ ਮੌਕੇ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੀਡੀਆ ਅਦਾਰਿਆਂ ਨੂੰ ਵੀ ਸਖ਼ਤ ਲਹਿਜ਼ੇ 'ਚ ਫਟਕਾਰ ਲਗਾਉਂਦਿਆਂ ਕਿਹਾ ਕਿ ਜਿਹੜੇ ਵੀ ਟੀ. ਵੀ. ਚੈਨਲਾਂ 'ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵਾਰ-ਵਾਰ ਦਿਖਾਇਆ ਜਾ ਰਿਹਾ ਹੈ, ਬਿਨ੍ਹਾਂ ਉਨ੍ਹਾਂ ਦੀ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਉਹ ਬਹੁਤ ਹੀ ਮੰਦਭਾਗਾ ਹੈ। ਇਸ ਦੇ ਨਾਲ ਹੀ ਏਸੀਪੀ ਕ੍ਰਾਈਮ ਜਲੰਧਰ ਨੂੰ ਵੀ ਕਮਿਸ਼ਨ ਵੱਲੋਂ ਜਾਣਕਾਰੀ ਦੇ ਕੇ ਲਹਿੰਬਰ ਨੂੰ ਆਪਣੇ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਦੇਣ ਲਈ ਕਹਿ ਦਿੱਤਾ ਗਿਆ ਹੈ। ਕਮਿਸ਼ਨ ਅੱਗੇ ਆਪਣਾ ਪੱਖ ਰੱਖਦਿਆਂ ਲਹਿੰਬਰ ਹੁਸੈਨਪੁਰੀ ਨੇ ਕਿਹਾ ''ਸਾਡਾ ਇਹ ਮਸਲਾ ਸੁਲਝ ਸਕਦਾ ਹੈ, ਮੇਰੇ ਆਪਣੇ ਕਈ ਇਸ ਮਾਮਲੇ ਨੂੰ ਸੁਲਝਾਉਣ ਨਹੀਂ ਦੇ ਰਹੇ।''
ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨੂੰ ਲੈ ਕੇ ਵਧਿਆ ਵਿਵਾਦ, ਹੁਣ ਮੀਕਾ ਸਿੰਘ ਨੇ ਕਰਤਾ ਨਵਾਂ ਐਲਾਨ
ਦੱਸਣਯੋਗ ਹੈ ਕਿ ਲਹਿੰਬਰ ਹੁਸੈਨਪੁਰੀ ਇਨ੍ਹੀਂ ਦਿਨੀਂ ਘਰੇਲੂ ਵਿਵਾਦ ਕਾਰਨ ਚਰਚਾ ਵਿਚ ਹਨ। ਲਹਿੰਬਰ ਹੁਸੈਨਪੁਰੀ ’ਤੇ ਪਤਨੀ ਤੇ ਬੱਚਿਆਂ ਨੇ ਕੁੱਟਮਾਰ ਕਰਨ ਦੇ ਨਾਲ ਹੋਰ ਕਈ ਵੱਡੇ ਇਲਜ਼ਾਮ ਲਗਾਏ ਹਨ। ਇਸ ਵਿਵਾਦ ’ਤੇ ਜਿਥੇ ਲਹਿੰਬਰ ਹੁਸੈਨਪੁਰੀ, ਉਨ੍ਹਾਂ ਦੀ ਪਤਨੀ ਤੇ ਸਾਲੀ ਦਾ ਪੱਖ ਸਾਹਮਣੇ ਆ ਚੁੱਕਾ ਹੈ, ਉਥੇ ਹੁਣ ਲਹਿੰਬਰ ਹੁਸੈਨਪੁਰੀ ਦੀ ਧੀ ਨੇ ਵੀ ਪਿਤਾ ’ਤੇ ਗੰਭੀਰ ਦੋਸ਼ ਲਗਾਏ ਹਨ। ਲਹਿੰਬਰ ਹੁਸੈਨਪੁਰੀ ਦੀ ਧੀ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਆਪਣੇ ਪਿਤਾ ਨੂੰ ਦੇਖ ਰਹੇ ਹਨ। ਉਨ੍ਹਾਂ ਦੇ ਫੋਨ ’ਤੇ ਕਈ ਔਰਤਾਂ ਨਾਲ ਚੈਟ ਹੈ, ਜੋ ਉਸ ਨੇ ਪੜ੍ਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪਤਨੀ ਨਾਲ ਲਹਿੰਬਰ ਹੁਸੈਨਪੁਰੀ ਦੇ ਵਿਵਾਦ ’ਤੇ ਬੋਲੇ ਮਾਸਟਰ ਸਲੀਮ, ਕਿਹਾ- ‘ਘਰ ਦਾ ਮਸਲਾ ਘਰ ਬੈਠ ਕੇ ਸੁਲਝਾਓ’
ਜਦੋਂ ਲਹਿੰਬਰ ਦੀ ਧੀ ਕੋਲੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਇਸ ਸਬੰਧੀ ਕਿਸੇ ਨਾਲ ਗੱਲ ਕਿਉਂ ਨਹੀਂ ਕੀਤੀ ਤਾਂ ਉਸ ਨੇ ਕਿਹਾ ਕਿ ਰਿਸ਼ਤੇਦਾਰਾਂ ਨਾਲ ਮਿਲ ਕੇ ਕਈ ਵਾਰ ਉਹ ਬੈਠ ਕੇ ਗੱਲ ਕਰ ਚੁੱਕੇ ਹਨ ਪਰ ਉਹ ਘਰ ਦਾ ਮਸਲਾ ਘਰ ਵਿਚ ਹੱਲ ਕਰਕੇ ਚਲੇ ਜਾਂਦੇ ਹਨ ਤੇ ਬਾਅਦ ਵਿਚ ਮੁੜ ਉਹੀ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਨੋਟ - ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੀ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕਰਿਸ਼ਮਾ ਕਪੂਰ ਦੀਆਂ ਇਨ੍ਹਾਂ ਖ਼ੂਬਸੂਰਤ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਕਹੋਂਗੇ 90 ਦੇ ਦਹਾਕੇ ਦੀ 'ਡ੍ਰੀਮ ਗਰਲ'
NEXT STORY